ETV Bharat / state

ਮਾਂ-ਪੁੱਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਠੱਗੇ - ਕੈਨੇਡਾ

ਫਰੀਦਕੋਟ ਦੇ ਗੁਰੂ ਅਰਜਨ ਨਗਰ ਦੀ ਰਹਿਣ ਵਾਲੀ ਮਹਿਲਾ ਨੂੰ ਉਸਦੇ ਕਰੀਬੀ ਰਿਸ਼ਤੇਦਾਰ (Relatives) ਮਹਿਲਾ ਨੇ ਵਿਦੇਸ਼ (Abroad) ਭੇਜਣ ਦੇ ਨਾਂ ਉਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਾਂ-ਪੁੱਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਠੱਗੇ

author img

By

Published : Jul 31, 2021, 4:46 PM IST

ਫ਼ਰੀਦਕੋਟ:ਗੁਰੂ ਅਰਜਨ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਮੋਗਾ ਜ਼ਿਲੇ ਦੇ ਪਿੰਡ ਦੂਨੇਕੇ ਦੀ ਔਰਤ ਵੱਲੋਂ ਉਕਤ ਮਹਿਲਾ ਅਤੇ ਉਸਦੇ 12 ਸਾਲ ਦੇ ਪੁੱਤਰ ਨੂੰ ਆਪਣੇ ਨਾਲ ਵਿਦੇਸ਼ (Abroad) ਲੈ ਕੇ ਜਾਣ ਦੇ ਨਾਮ ਤੇ ਕਰੀਬ 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਮਹਿਲਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਨੂੰ ਲੈ ਕੇ ਜਾਂਚ ਉਪਰਾਂਤ ਠੱਗੀ ਮਾਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਦੂਜੇ ਪਾਸੇ ਪੀੜਤ ਮਹਿਲਾ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਉਸਨੂੰ ਸ਼ੰਕਾ ਹੈ ਕਿ ਠੱਗ ਮਹਿਲਾ ਕਿਸੇ ਵੇਲੇ ਵੀ ਵਿਦੇਸ਼ ਫਰਾਰ ਹੀ ਸਕਦੀ ਹੈ।

ਮਾਂ-ਪੁੱਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਠੱਗੇ

ਠੱਗੀ ਦਾ ਸ਼ਿਕਾਰ ਹੋਈ ਮਹਿਲਾ ਨੇ ਦੱਸਿਆ ਕਿ ਉਸਦਾ 12 ਸਾਲ ਦੇ ਬੇਟੇ ਦੀ ਤਬੀਅਤ ਠੀਕ ਨਹੀਂ ਰਹਿੰਦੀ ਅਤੇ ਇਸੇ ਦੌਰਾਨ ਉਸਦੀ ਇੱਕ ਰਿਸ਼ਤੇਦਾਰ (Relatives) ਦੀ ਪਹਿਚਾਣ ਵਾਲੀ ਮਹਿਲਾ ਜੋ ਮੋਗਾ ਜ਼ਿਲੇ ਦੇ ਪਿੰਡ ਦੂਨੇਕੇ ਦੀ ਰਹਿਣ ਵਾਲੀ ਹੈ ਨਾਲ ਮੁਲਾਕਾਤ ਹੋਈ। ਜਿਸਨੇ ਉਸਨੂੰ ਲਾਰਾ ਲਾਇਆ ਕਿ ਉਹ ਉਸ ਨੂੰ ਅਤੇ ਉਸਦੇ ਬੇਟੇ ਨੂੰ ਆਪਣੇ ਨਾਲ ਕੈਨੇਡਾ ਲੈ ਜਵੇਗੀ। ਜਿਥੇ ਮੈਂ ਆਪਣੇ ਬੇਟੇ ਦਾ ਇਲਾਜ ਕਰਵਾ ਸਕਾਂਗੀ।ਉਕਤ ਔਰਤ ਦੀਆਂ ਗੱਲਾਂ ਚ ਆਕੇ ਉਸ ਵੱਲੋਂ ਅਲੱਗ ਅਲੱਗ ਖ਼ਾਤਿਆ ਚ ਅਤੇ ਕੁੱਝ ਨਕਦੀ ਮਿਲਾ ਕੇ ਕਰੀਬ ਛੇ ਲੱਖ ਰੁਪਏ ਦੇ ਦਿੱਤੇ।

ਉਕਤ ਔਰਤ ਵੱਲੋਂ ਉਸਨੂੰ ਇਹ ਵੀ ਲਾਰਾ ਲਾਇਆ ਗਿਆ ਕਿ ਉਨ੍ਹਾਂ ਦਾ ਵੀਜ਼ਾ ਆ ਗਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਦੋਨਾਂ ਮਾਂ ਪੁੱਤਰਾਂ ਦੇ ਪਾਸਪੋਰਟ ਵੀ ਲੈ ਲਏ ਪਰ ਉਕਤ ਔਰਤ ਨੇ ਉਸਨੂੰ ਵਿਦੇਸ਼ ਨਹੀ ਭੇਜਿਆ ਗਿਆ ਅਤੇ ਜਦ ਵਾਰ ਵਾਰ ਉਸ ਨਾਲ ਗੱਲ ਕੀਤੀ ਜਾਣ ਤੇ ਕੋਈ ਪੁਖਤਾ ਜਵਾਬ ਨਾ ਦਿੱਤਾ ਗਿਆ ਤਾਂ ਮੇਰੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।ਪੀੜਤ ਮਹਿਲਾ ਦਾ ਕਹਿਣਾ ਹੈ ਕਿ ਦੋ ਤਿੰਨ ਵਾਰ ਕੈਨੇਡਾ ਜਾ ਚੁੱਕੀ ਹੈ ਅਤੇ ਹੁਣ ਵੀ ਉਸ ਨੂੰ ਡਰ ਹੈ ਕਿ ਓਹ ਕਿਸੇ ਵੇਲੇ ਵੀ ਵਿਦੇਸ਼ ਭੱਜ ਸਕਦੀ ਹੈ।ਇਸ ਲਈ ਉਕਤ ਮਹਿਲਾ ਖਿਲਾਫ ਜਲਦ ਕਾਰਵਾਈ ਕੀਤੀ ਜਾਵੇ ਅਤੇ ਉਸਦਾ ਪਾਸਪੋਰਟ ਜ਼ਬਤ ਕੀਤਾ ਜਾਵੇ।

ਜਾਂਚ ਅਧਿਕਾਰੀ ਕਰਨਦੀਪ ਸਿੰਘ ਨੇ ਕਿਹਾ ਕਿ ਪੀੜਤ ਮਹਿਲਾ ਸੁਖਰਾਜ ਕੌਰ ਦੀ ਸ਼ਿਕਾਇਤ ਤੇ ਅਮਨਦੀਪ ਕੌਰ ਵਾਸੀ ਦੂਨੇਕੇ ਜਿਲਾ ਮੋਗਾ ਖਿਲਾਫ IPC ਦੀ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਉਕਤ ਔਰਤ ਨੂੰ ਨੋਟੀਸ ਕਰ ਦਿੱਤਾ ਗਿਆ ਹੈ ਬਾਕੀ ਜਿਸ ਤਰਾਂ ਅੱਗੇ ਤਫਸ਼ੀਸ ਵਿਚ ਤੱਥ ਸਾਹਮਣੇ ਆਉਣਗੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਕੋਕਾ-ਕੋਲਾ ਡੀਲਰ ਨੇ ਦੁਕਾਨਦਾਰ ’ਤੇ ਚਲਾਇਆਂ ਸ਼ਰੇਆਮ ਗੋਲੀਆਂ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.