ਫ਼ਰੀਦਕੋਟ: ਚੜ੍ਹਦੀ ਸਵੇਰ ਕੋਟਕਪੂਰਾ ਰੋਡ 'ਤੇ ਪਿੰਡ ਮੱਤੇ ਤੋਂ ਬੇਹਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਹੇ ਨੌਜਵਾਨ ਅੱਗੇ ਆਵਾਰਾ ਪਸ਼ੂ ਆਉਣ ਕਾਰਨ 47 ਸਾਲਾਂ ਨੌਜਵਾਨ ਵਿਅਕਤੀ ਦੀ ਹੋਈ ਮੌਤ ਹੋ ਗਈ। ਪੁਲਿਸ ਵੱਲੋਂ ਤਫਤੀਸ਼ ਜਾਰੀ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਕਿ 47 ਸਾਲਾਂ ਨੌਜਵਾਨ ਵਿਅਕਤੀ ਪਿੰਡ ਮੱਤੇ ਤੋਂ ਮੋਟਰਸਾਇਕਲ ਸਵਾਰ ਹੋ ਕੇ ਜੈਤੋ ਦੇ ਨਾਲ ਲੱਗਦੇ ਪਿੰਡ ਸੇਢਾ ਸਿੰਘ ਵਾਲੀ ਫੈਕਟਰੀ ਵਿਚ ਕੰਮ ਕਰਨ ਲਈ ਆ ਰਿਹਾ ਸੀ। ਅਚਾਨਕ ਕੋਟਕਪੂਰਾ ਰੋਡ 'ਤੇ ਉਸਦੇ ਅੱਗੇ ਇੱਕ ਗਊ ਆ ਗਈ ਤੇ ਮੋਟਰਸਾਇਕਲ ਸਵਾਰ ਆਦਮੀ ਦਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਨ ਕਾਰਨ ਨੌਜਵਾਨ ਸੜਕ ਉੱਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ।
ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਟੀਮ ਘਟਨਾ ਵਾਲੀ ਸਥਾਨ 'ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਚੁੱਕ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ (47) ਪੁੱਤਰ ਅਮਰ ਸਿੰਘ ਨੇੜੇ ਧਰਮਸ਼ਾਲਾ ਪਿੰਡ ਮੱਤਾ ਵਜੋਂ ਹੈ।
ਇਸ ਮੌਕੇ ਸਮਾਜ ਸੇਵੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਗਾਂ ਸੈੱਸ ਲੈਣ ਦੇ ਵਾਬਜੂਦ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਜਿਨ੍ਹਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਗਊ ਸੈਸ ਲੈਣ ਦੇ ਬਾਵਜੂਦ ਇਸ ਗਰੀਬ ਪਰਿਵਾਰ ਦੀ ਕੋਈ ਮੱਦਦ ਕੀਤੀ ਜਾਵੇਗੀ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: ਬੈਤੂਲ ਵਿੱਚ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 11 ਦੀ ਮੌਤ