ETV Bharat / state

ਯੂਕਰੇਨ ਤੇ ਰੂਸ ਕਾਰਨ ਪੰਜਾਬ 'ਚ ਪੈਟਰੋਲ ਪੰਪਾਂ 'ਤੇੇ ਲੱਗੀਆਂ ਕਤਾਰਾਂ

ਫਰੀਦਕੋਟ ਦੇ ਇੱਕ ਪਟਰੋਲ ਪੰਪ (Petrol pumps) ‘ਤੇ ਅੱਧੀ ਰਾਤ ਨੂੰ ਲੱਗੀਆਂ ਲਾਈਨਾਂ ਦਾ ਮੌਕੇ ‘ਤੇ ਜਾਕੇ ਜਦੋਂ ਕਾਰਨ ਜਾਣਿਆ, ਤਾਂ ਪਤਾ ਲਗਾ ਕੇ ਆਉਣ ਵਾਲੀ ਹਾੜੀ ਦੀ ਫ਼ਸਲ ਨੂੰ ਲੈ ਕੇ ਕਿਸਾਨ ਚਿੰਤਤ ਹੋ ਗਏ ਹਨ।

author img

By

Published : Feb 27, 2022, 12:07 PM IST

ਕਿ ਯੂਕਰੇਨ ਤੇ ਰੂਸ ਕਾਰਨ ਭਾਰਤ ‘ਚ ਵੱਧਣਗੀਆਂ ਤੇਲ ਦੀਆਂ ਕੀਮਤਾਂ?

ਫਰੀਦਕੋਟ: ਯੂਕਰੇਨ ਅਤੇ ਰੂਸ ਦੀ ਜੰਗ (The war between Ukraine and Russia) ਨੇ ਪੰਜਾਬ ਦੇ ਲੋਕਾਂ ‘ਚ ਖ਼ਾਸ ਕਰਕੇ ਕਿਸਾਨਾਂ (Farmers) ‘ਚ ਹਫੜਾ-ਦਫੜੀ ਮਚਾ ਦਿੱਤੀ ਹੈ, ਲੋਕਾਂ ਵਿੱਚ ਪਹਿਲਾਂ ਤੋਂ ਚਰਚਾ ਚਲ ਰਹੀ ਸੀ ਕਿ ਜੰਗ ਕਾਰਨ ਡੀਜ਼ਲ, ਪਟਰੋਲ ਦੀ ਕਿਲਤ ਹੋ ਸਕਦੀ ਹੈ। ਉਕਤ ਚਰਚਾ ਹਕੀਕਤ ‘ਚ ਬਦਲੀ ਓਦੋਂ ਦਿਖਾਈ ਦਿੱਤੀ, ਜਦੋਂ ਕਿਸਾਨ (Farmers) ਆਪੋ-ਆਪਣੇ ਟਰੈਕਟਰਾਂ ਦੇ ਪਿੱਛੇ ਤੇਲ ਵਾਲੀਆਂ ਟੈਂਕੀਆਂ ਅਤੇ ਟਰਾਲੀਆਂ ‘ਚ ਡਰਮ ਰੱਖ ਕੇ ਪੈਟਰੋਲ ਪੰਪਾਂ (Petrol pumps) ‘ਤੇ ਪਹੁੰਚ ਗਏ। ਜਿੱਥੇ ਵੱਡੀਆਂ-ਵੱਡੀਆਂ ਲਾਈਨਾਂ ਦੇਰ ਰਾਤ ਤੱਕ ਦੇਖਣ ਨੂੰ ਮਿਲੀਆਂ।

ਫਰੀਦਕੋਟ ਦੇ ਇੱਕ ਪਟਰੋਲ ਪੰਪ (Petrol pumps) ‘ਤੇ ਅੱਧੀ ਰਾਤ ਨੂੰ ਲੱਗੀਆਂ ਲਾਈਨਾਂ ਦਾ ਮੌਕੇ ‘ਤੇ ਜਾਕੇ ਜਦੋਂ ਕਾਰਨ ਜਾਣਿਆ, ਤਾਂ ਪਤਾ ਲਗਾ ਕੇ ਆਉਣ ਵਾਲੀ ਹਾੜੀ ਦੀ ਫ਼ਸਲ ਨੂੰ ਲੈ ਕੇ ਕਿਸਾਨ ਚਿੰਤਤ ਹੋ ਗਏ ਹਨ।

ਕਿ ਯੂਕਰੇਨ ਤੇ ਰੂਸ ਕਾਰਨ ਭਾਰਤ ‘ਚ ਵੱਧਣਗੀਆਂ ਤੇਲ ਦੀਆਂ ਕੀਮਤਾਂ?

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਦੀ ਲੜਾਈ ਕਾਰਨ ਭਾਰਤ ਵਿੱਚ ਤੇਲ ਦੀਆਂ ਕੀਮਤਾਂ (Oil prices in India) ਵੱਧ ਸਕਦੀਆਂ ਹਨ। ਜਿਸ ਕਰਕੇ ਕਿਸਾਨ ਇਸ ਮਹਿੰਗਾਈ ਦੀ ਮਾਰ ਤੋਂ ਬਚਣ ਦੇ ਲਈ ਪਹਿਲਾਂ ਹੀ ਡੀਜ਼ਲ (Diesel) ਜਮਾ ਕਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਡੀ.ਏ.ਪੀ. (D.A.P) ਖਾਦ ਅਤੇ ਯੂਰੀਆ ਖਾਦ ਦੀ ਕਮੀ ਕਰਕੇ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਜੇਕਰ ਹੁਣ ਇਸ ਜੰਗ ਕਰਕੇ ਕਿਸਾਨਾਂ ਨੂੰ ਡੀਜ਼ਲ (Diesel) ਦੀ ਕਮੀ ਦਾ ਸਾਹਮਣਾ ਕਰਨਾ ਪੈ ਗਿਆ ਤਾਂ ਕਣਕ ਦੀ ਕਟਾਈ ਸਮੇਂ ਕਿਸਾਨਾਂ ਦੇ ਲਈ ਬਹੁਤ ਵੱਡੀ ਮੁਸ਼ਕਲ ਪੈਂਦਾ ਹੋ ਜਾਵੇਗੀ।

ਉਧਰ ਇਸ ਮੌਕੇ ਪੰਪ ਦੇ ਮਾਲਕ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਯੂਕਰੇਨ ਅਤੇ ਰੂਸ ਦੀ ਜੰਗ ਕਾਰਨ ਤੇਲ ਦੀ ਕੋਈ ਕਮੀ ਨਹੀਂ ਆਵੇਗੀ, ਤੇਲ ਦੀਆਂ ਕੀਮਤਾਂ ‘ਤੇ ਬੋਲਿਦਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (Uttar Pradesh Assembly Elections) ਤੋਂ ਬਾਅਦ ਸ਼ਾਇਦ ਭਾਰਤ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 8 ਮਾਰਚ ਤੱਕ ਭਾਰਤ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੇ ਨਾਲ-ਨਾਲ ਹਰ ਵਿਅਕਤੀ ਨੂੰ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:ਰੂਸ-ਯੂਕਰੇਨ ਯੁੱਧ: ਰੂਸੀ ਫੌਜ ਨੇ ਖਾਰਕਿਵ ਵਿੱਚ ਗੈਸ ਪਾਈਪਲਾਈਨ ਉਡਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.