ETV Bharat / state

ਕੈਨੇਡਾ ਪੜਨ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ - faridkot

ਕੈਨੇਡਾ ਉੱਚ ਸਿੱਖਿਆ ਲਈ ਗਏ ਫ਼ਰੀਦਕੋਟ ਦੇ 24 ਸਾਲਾਂ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖ਼ਬਰ ਆਈ ਹੈ। ਪਰਿਵਾਰ ਦੀ ਆਖ਼ਰੀ ਵਾਰ ਗੱਲ 26 ਜੁਲਾਈ ਨੂੰ ਹੋਈ ਸੀ।

ਰੌਕਸੀ ਚਾਵਲਾ ਦੀ ਫ਼ਾਈਲ ਫ਼ੋਟੋ।
author img

By

Published : Aug 17, 2019, 8:26 PM IST

ਫ਼ਰੀਦਕੋਟ : ਉੱਚ ਸਿੱਖਿਆ ਅਤੇ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ਾਂ ਦੀ ਧਰਤੀ ਦਾ ਰੁਖ਼ ਕਰਨ ਵਾਲੇ ਨੌਜਵਾਨ ਕਿਸ ਹਾਲਾਤ ਵਿੱਚ ਰਹਿੰਦੇ ਹਨ ਇਹ ਕਿਸੇ ਤੋਂ ਛੁਪਿਆ ਨਹੀ, ਪਰ ਪਰਿਵਾਰ ਤੋਂ ਦੂਰ ਇਕੱਲੇ ਰਹਿ ਰਹੇ ਬੱਚਿਆ ਉੱਪਰ ਜੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਪਿੱਛੇ ਬੈਠਾ ਪਰਿਵਾਰ ਪਛਤਾਵੇ ਦੇ ਸਿਵਾਏ ਕੁੱਝ ਨਹੀ ਕਰ ਪਾਉਂਦਾ।

ਵੇਖੋ ਵੀਡੀਓ।

ਅਜਿਹਾ ਹੀ ਸੰਤਾਪ ਭੋਗਣਾ ਪੈ ਰਿਹਾ ਹੈ ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਇੱਕ ਪਰਿਵਾਰ ਨੂੰ ਜਿਨ੍ਹਾਂ ਦਾ ਨੌਜਵਾਨ ਪੁੱਤਰ ਕਰੀਬ ਡੇਢ ਸਾਲ ਪਹਿਲਾਂ ਆਪਣੀ ਪੜਾਈ ਦਾ ਸੁਪਨਾ ਲੈ ਕੇ ਅਤੇ ਪਰਿਵਾਰ ਨੂੰ ਕਾਮਯਾਬੀ ਦੇ ਸੁਪਨੇ ਦਿਖਾ ਕੇ ਵਿਦੇਸ਼ ਦੀ ਧਰਤੀ 'ਤੇ ਗਿਆ ਤਾਂ ਜਰੂਰ ਪਰ ਥੋੜ੍ਹੀ ਦੇਰ ਬਾਅਦ ਹੀ ਇਹ ਸੁਪਨਾ ਚਕਨਾਚੂਰ ਹੋ ਗਿਆ ਜਦੋਂ ਉਸ ਦੇ ਪਰਿਵਾਰ ਨੂੰ ਉਸਦੀ ਮੌਤ ਦੀ ਸੂਚਨਾ ਮਿਲੀ।

ਹੁਣ ਇਸ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ। ਉਹਨਾਂ ਦੇ ਪੁੱਤਰ ਦੀ ਲਾਸ਼ ਛੇਤੀ ਭਾਰਤ ਲਿਆਉਣ ਵਿੱਚ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਪੁੱਤਰ ਦਾ ਆਖ਼ਰੀ ਵਾਰ ਚਿਹਰਾ ਵੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰ ਸਕਣ।

ਮ੍ਰਿਤਕ ਨੌਜਵਾਨ ਦੇ ਪਿਤਾ ਭਗਵਾਨ ਦਾਸ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ। ਵੱਡਾ ਪੁੱਤਰ ਨੌਕਰੀ ਕਰਦਾ ਹੈ ਅਤੇ ਉਨ੍ਹਾਂ ਦਾ ਛੋਟਾ ਪੁੱਤਰ ਰੌਕਸੀ ਚਾਵਲਾ ਜਿਸਦੀ ਉਮਰ 24 ਸਾਲ ਸੀ।

ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਕੈਨੇਡਾ ਉੱਚ ਸਿੱਖਿਆ ਵਾਸਤੇ ਗਿਆ ਸੀ, ਪਰ ਉੱਥੋਂ ਦੇ ਮੌਸਮ ਕਾਰਨ ਉਸ ਦੀ ਤਬੀਅਤ ਖ਼ਰਾਬ ਰਹਿੰਦੀ ਸੀ। ਇਸ ਕਾਰਨ ਉਹ ਇੱਕ ਵਾਰ ਪੰਜਾਬ ਵਾਪਸ ਵੀ ਆ ਗਿਆ ਸੀ। ਪਰ ਉਹ ਦੁਬਾਰਾ ਕੈਨੇਡਾ ਚਲਾ ਗਿਆ, ਜਿਥੇ ਉਸ ਨੇ ਵੈਂਨਕੁਵਰ ਦੇ ਸਰੀ ਸ਼ਹਿਰ ਵਿੱਚ ਪੜਾਈ ਦੇ ਨਾਲ-ਨਾਲ ਨੌਕਰੀ ਸ਼ੁਰੂ ਕਰ ਦਿੱਤੀ, ਇਥੇ ਰਹਿ ਕੇ ਉਹ ਬਹੁਤ ਖ਼ੁਸ਼ ਸੀ।

ਉਨ੍ਹਾਂ ਦੱਸਿਆ ਕਿ ਆਖ਼ਰੀ ਵਾਰ ਉਨ੍ਹਾਂ ਦੇ ਬੇਟੇ ਨਾਲ ਗੱਲ 26 ਜੁਲਾਈ ਨੂੰ ਹੋਈ ਸੀ, ਪਰ 27 ਜੁਲਾਈ ਤੋਂ ਉਸ ਦਾ ਫ਼ੋਨ ਬੰਦ ਆਉਣਾ ਸ਼ੁਰੂ ਹੋ ਗਿਆ। ਅਸੀਂ ਉਸ ਦੇ ਦੌਸਤਾਂ ਨਾਲ ਵੀ ਗੱਲ ਕਰਨੀ ਚਾਹੀ, ਪਰ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ : ਪਠਾਨਕੋਟ: ਚੈਕਿੰਗ ਦੌਰਾਨ ਇੱਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ, ਸ਼ਹਿਰ 'ਚ ਹਾਈ ਅਲਰਟ

ਪਰ ਅਚਾਨਕ ਕੁੱਝ ਦਿਨਾਂ ਉਸ ਦੇ ਇੱਕ ਦੋਸਤ ਦਾ ਫ਼ੋਨ ਆਇਆ ਜਿਸ ਨੇ ਇੱਕ ਮਹਿਲਾ ਪੁਲਿਸ ਅਫ਼ਸਰ ਨਾਲ ਗੱਲ ਕਰਵਾਈ। ਉਸ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ।
ਕੋਟਕਪੂਰਾ ਦੇ ਸਰਕਾਰੀ ਕਾਲਜ ਵਿੱਚ ਮਾਮੂਲੀ ਜਿਹੀ ਨੌਕਰੀ ਕਰਨ ਵਾਲੇ ਪਿਤਾ ਨੇ ਆਪਣੀ ਲਚਾਰੀ ਪ੍ਰਗਟਾਉਂਦੇ ਹੋਏ ਸਰਕਾਰ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਭਾਰਤ ਲਿਆਉਣ ਵਿੱਚ ਸਰਕਾਰ

ਉਨ੍ਹਾਂ ਦੀ ਮਦਦ ਕਰੇ ਜਾਂ ਫਿਰ ਉਸ ਨੂੰ ਕੈਨੇਡਾ ਭੇਜਣ ਵਿੱਚ ਮਦਦ ਕਰੇ ਤਾਂ ਜੋ ਉਹ ਆਪਣੇ ਬੇਟੇ ਦਾ ਆਖਰੀ ਵਾਰ ਮੂੰਹ ਵੇਖ ਸਕੇ।

ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਨੂੰ ਇੱਕ ਪੱਤਰ ਭੇਜਿਆ ਵੀ ਗਿਆ ਹੈ।

Intro:ਪੜਾਈ ਲਈ ਕੇਨੇਡਾ ਗਏ 24 ਸਾਲ ਦੇ ਨੌਜਵਾਨ ਦੀ ਭੇਦ ਭਰੇ ਹਲਾਤ ਵਿੱਚ ਹੋਈ ਮੌਤ । Body:
27 ਜੁਲਾਈ ਨੂੰ ਹੋਈ ਮੌਤ ਤੇ ਪਰਿਵਾਰ ਨੂੰ 20 ਦਿਨ ਬਾਅਦ 15 ਅਗਸਤ ਨੂੰ ਮਿਲੀ ਜਾਣਕਾਰੀ ।
26 ਜੁਲਾਈ ਨੂੰ ਆਖਰੀ ਵਾਰ ਹੋਈ ਸੀ ਪਰਿਵਾਰ ਨਾਲ ਗੱਲ , 27 ਜੁਲਾਈ ਤੋਂ ਫੋਨ ਆ ਰਿਹਾ ਸੀ ਬੰਦ ।
ਪਰਿਵਾਰ ਨੇ ਸਰਕਾਰ ਨੂੰ ਕੀਤੀ ਬੱਚੇ ਦੀ ਲਾਸ ਭਾਰਤ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ।

ਐਂਕਰ -
ਉੱਚ ਸਿੱਖਿਆ ਅਤੇ ਜਿੰਦਗੀ ਦੇ ਸਪਨੇ ਪੂਰੇ ਕਰਨ ਲਈ ਵਿਦੇਸ਼ਾਂ ਦੀ ਧਰਤੀ ਦਾ ਰੁਖ਼ ਕਰਨ ਵਾਲੇ ਨੋਜਵਾਨ ਕਿਸ ਹਾਲਤ ਵਿੱਚ ਰਹਿੰਦੇ ਹਨ ਇਹ ਕਿਸੇ ਤੋਂ ਛੁਪਿਆ ਨਹੀ,ਪਰ ਪਰਿਵਾਰ ਤੋਂ ਦੂਰ ਇਕੱਲੇ ਰਹਿ ਰਹੇ ਬੱਚਿਆ ਉਪਰ ਜੇਕਰ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਪਿੱਛੇ ਬੈਠਾ ਪਰਿਵਾਰ ਪਛਤਾਵੇ ਦੇ ਸਿਵਾਏ ਕੁੱਝ ਨਹੀ ਕਰ ਪਾਉਂਦਾ । ਅਜਿਹਾ ਹੀ ਸੰਤਾਪ ਭੋਗਣਾ ਪੈ ਰਿਹਾ ਹੈ ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਇੱਕ ਪਰਿਵਾਰ ਨੂੰ ਜਿਨ੍ਹਾਂ ਦਾ ਨੋਜਵਾਨ ਪੁੱਤਰ ਕਰੀਬ ਡੇਢ ਸਾਲ ਪਹਿਲਾਂ ਆਪਣੀ ਪੜਾਈ ਦਾ ਸੁਫ਼ਨਾ ਲੈ ਕੇ ਅਤੇ ਪਰਿਵਾਰ ਨੂੰ ਕਾਮਯਾਬੀ ਦੇ ਸੁਫ਼ਨੇ ਦਿਖਾ ਕੇ ਵਿਦੇਸ਼ ਦੀ ਧਰਤੀ ਤੇ ਗਿਆ ਤਾਂ ਜਰੂਰ ਪਰ ਥੋੜ੍ਹੀ ਦੇਰ ਬਾਅਦ ਹੀ ਇਹ ਸੁਫ਼ਨਾ ਚਕਨਾਚੂਰ ਹੋ ਗਿਆ ਜਦੋਂ ਉਸਦੇ ਪਰਿਵਾਰ ਨੂੰ ਉਸਦੀ ਮੌਤ ਦੀ ਸੂਚਨਾ ਮਿਲੀ । ਹੁਣ ਇਸ ਨੋਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ ਦੇ ਉਹਨਾਂ ਦੇ ਪੁੱਤ ਦੀ ਲਾਸ਼ ਜਲਦ ਭਾਰਤ ਲਿਆਉਣ ਵਿਚ ਭਾਰਤ ਸਰਕਾਰ ਉਹਨਾਂ ਦੀ ਮਦਦ ਕਰੇ ਤਾ ਜੋ ਉਹ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਵੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰ ਸਕਣ ।

ਵੀਓ 1
ਮ੍ਰਿਤਕ ਨੋਜਵਾਨ ਦੇ ਪਿਤਾ ਭਗਵਾਨ ਦਾਸ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ ਵੱਡਾ ਪੁੱਤਰ ਨੋਕਰੀ ਕਰਦਾ ਹੈ ਅਤੇ ਉਨ੍ਹਾਂ ਦਾ ਛੋਟਾ ਪੁੱਤਰ ਰੌਕਸੀ ਚਾਵਲਾ ਜਿਸਦੀ ਉਮਰ 24 ਸਾਲ ਹੈ ਜੋ ਆਪਣੀ ਗਰੇਜੁਏਸ਼ਨ ਕੋਟਕਪੂਰੇ ਦੇ ਸਰਕਾਰੀ ਕਾਲਜ਼ ਤੋਂ ਪੂਰੀ ਕਰ ਹਾਇਰ ਸਟੱਡੀ ਲਈ ਕਨੇਡਾ ਗਿਆ ਸੀ ਪਰ ਉੱਥੋਂ ਦੇ ਮੌਸਮ ਦੇ ਕਾਰਨ ਉਸਦੀ ਤਬੀਅਤ ਠੀਕ ਨਹੀ ਰਹਿੰਦੀ ਸੀ ਜਿਸਦੇ ਚਲਦੇ ਉਹ ਇੱਕ ਵਾਰ ਵਾਪਸ ਆ ਗਿਆ ਸੀ ਪਰ ਡੇਢ ਮਹੀਨੇ ਦੇ ਬਾਅਦ ਵਾਪਸ ਚਲਾ ਗਿਆ ਜਿੱਥੇ ਉਸਨੇ ਆਪਣਾ ਕਾਲਜ ਬਦਲ ਕੇ ਵੈਂਨਕੁਵਰ ਵਿੱਚ ਸਰੀ ਸ਼ਹਿਰ ਵਿੱਚ ਆ ਗਿਆ ਜਿੱਥੇ ਉਹ ਕਾਫ਼ੀ ਖੁਸ਼ ਸੀ ਅਤੇ ਪੜਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ ਅਤੇ ਅਕਸਰ ਉਸਦੀ ਪਰਿਵਾਰ ਦੇ ਨਾਲ ਗੱਲ ਹੁੰਦੀ ਰਹਿੰਦੀ ਸੀ । ਉਨ੍ਹਾਂ ਦੀ ਆਖਰੀ ਵਾਰ ਉਨ੍ਹਾਂ ਦੇ ਬੇਟੇ ਨਾਲ 26 ਜੁਲਾਈ ਨੂੰ ਗੱਲ ਹੋਈ ਸੀ ਜਿਸਦੇ ਬਾਅਦ 27 ਜੁਲਾਈ ਨੂੰ ਉਸਦਾ ਫੋਨ ਬੰਦ ਆਉਣ ਲਗਾ । ਪਹਿਲਾਂ ਤਾਂ ਇੱਕ ਦੋ ਦਿਨ ਉਹਨਾਂ ਨੇ ਇਸ ਵੱਲ ਧਿਆਨ ਨਹੀ ਦਿੱਤਾ ਪਰ ਜਦੋਂ ਦੋ ਤਿੰਨ ਦਿਨ ਉਸ ਨਾਲ ਕੋਈ ਗੱਲ ਨਹੀ ਹੋਈ ਤਾਂ ਉਨ੍ਹਾਂਨੂੰ ਫਿਕਰ ਹੋਣ ਲੱਗੀ ਅਤੇ ਜਦੋਂ ਉਸਦੇ ਦੋਸਤਾਂ ਨਾਲ ਫੋਨ ਗੱਲ ਕੀਤੀ ਅਤੇ ਆਪਣੇ ਬੇਟੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂਨੂੰ ਕੋਈ ਤਸੱਲੀਬਖਸ਼ ਜਵਾਬ ਨਹੀ ਮਿਲਿਆ ਅਤੇ ਫਿਰ ਇੱਕ ਦਿਨ ਉਸਦੇ ਦੋਸਤ ਦਾ ਫੋਨ ਆਇਆ ਅਤੇ ਉਸਨੇ ਇੱਕ ਪੁਲਿਸ ਵਾਲੇ ਦਾ ਨੰਬਰ ਦਿੱਤਾ ਲੇਕਿਨ ਵਾਰ ਵਾਰ ਫੋਨ ਕਰਨ ਤੇ ਵੀ ਉਸ ਪੁਲਿਸ ਵਾਲੇ ਨਾਲ ਗੱਲ ਨਹੀ ਹੋਈ ਅਤੇ ਜਦੋਂ ਦੋ ਦਿਨ ਬਾਅਦ ਫਿਰ ਉਸਦੇ ਦੋਸਤ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਇੱਕ ਮਹਿਲਾ ਪੁਲਿਸ ਅਫਸਰ ਨਾਲ ਗੱਲ ਕਰਵਾਈ ਜਿਸ ਨੇ ਸਾਨੂੰ ਮੇਰੇ ਬੇਟੇ ਦੀ ਮੌਤ ਬਾਰੇ ਸੂਚਨਾ ਦਿੱਤੀ । ਉਨ੍ਹਾਂਨੇ ਕਿਹਾ ਕਿ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੇ ਬੇਟੇ ਦੇ ਰਾਹੀਂ (ਜੋ ਕੈਨੇਡਾ ਵਿੱਚ ਰਹਿੰਦਾ ਹੈ) ਤੋਂ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਜ਼ਹਿਰ ਦੇ ਕਾਰਨ 27 ਜੁਲਾਈ ਨੂੰ ਹੀ ਮੌਤ ਹੋ ਚੁੱਕੀ ਸੀ ਲੇਕਿਨ ਉਨ੍ਹਾਂਨੂੰ 15 ਅਗਸਤ ਨੂੰ ਕਰੀਬ 20 ਦਿਨ ਬਾਅਦ ਸੂਚਨਾ ਮਿਲੀ । ਉਨ੍ਹਾਂ ਨੇ ਸ਼ੰਕਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਹੱਤਿਆ ਕੀਤੀ ਗਈ ਹੈ । ਜਿਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਉਸਦੀ ਮੌਤ ਦਾ ਜਿੰਮੇਵਾਰ ਹੈ ਤਾਂ ਉਸਨੂੰ ਸਜਾ ਮਿਲਣੀ ਚਾਹੀਦੀ ਹੈ। ਕੋਟਕਪੂਰਾ ਦੇ ਸਰਕਾਰੀ ਕਾਲਜ਼ ਵਿੱਚ ਮਾਮੂਲੀ ਜਿਹੀ ਜਾਬ ਕਰਨ ਵਾਲੇ ਪਿਤਾ ਨੇ ਆਪਣੀ ਲਚਾਰੀ ਪ੍ਰਗਟਾਉਂਦੇ ਹੋਏ ਸਰਕਾਰ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੇ ਬੇਟੇ ਦੀ ਲਾਸ ਲਿਆਉਣ ਵਿੱਚ ਸਰਕਾਰ ਉਨ੍ਹਾਂ ਦੀ ਮਦਦ ਕਰੇ ਜਾ ਫਿਰ ਉਸਨੂੰ ਕਨੇਡਾ ਭੇਜਣ ਵਿੱਚ ਮਦਦ ਕਰੇ ਤਾ ਜੋ ਉਹ ਆਪਣੇ ਬੇਟੇ ਦਾ ਆਖਰੀ ਵਾਰ ਮੂੰਹ ਵੇਖ ਸਕੇ ।
ਬਾਇਟ - ਭਗਵਾਨ ਦਾਸ ਚਾਵਲਾ ਮ੍ਰਿਤਕ ਦਾ ਪਿਤਾ ।

ਵੀਓ 2
ਇਸ ਮਾਮਲੇ ਵਿੱਚ ਪਰਿਵਾਰਕ ਮੇਂਬਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਮ੍ਰਿਤਕ ਰੌਕਸੀ ਚਾਵਲਾ ਦੀ ਲਾਸ਼ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਤਾ ਜੋ ਕੇਂਦਰ ਸਰਕਾਰ ਦੀ ਮਦਦ ਨਾਲ ਲਾਸ਼ ਨੂੰ ਭਾਰਤ ਲਿਆਇਆ ਜਾ ਸਕੇ ।
ਬਾਇਟ - ਕੁਮਾਰ ਸੌਰਵ ਰਾਜ ਡਿਪਟੀ ਕਮਿਸ਼ਨਰConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.