ਫ਼ਰੀਦਕੋਟ: ਸੂਬਾ ਪ੍ਰਧਾਨ ਪ੍ਰੇਮ ਸਿੰਘ ਸਫ਼ਰੀ ਨੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਰੋਡ ਸ਼ੋਅ ਵੀ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਸਾਹਮਣੇ ਇੱਕ ਵੱਖਰਾ ਹੀ ਮੁੱਦਾ ਪੇਸ਼ ਕਰ ਦਿੱਤਾ। ਪ੍ਰੇਮ ਸਿੰਘ ਸਫ਼ਰੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਕੋਲ ਪਾਵਰ ਆਉਂਦੀ ਹੈ ਤਾਂ ਉਹ ਪੰਜਾਬ ਵਿੱਚ ਖ਼ਸਖਸ, ਅਫ਼ੀਮ ਦੀ ਖੇਤੀ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਉਣਗੇ।
ਉਨ੍ਹਾਂ ਨੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਇਸ ਮੁੱਦੇ ਦਾ ਡੱਟ ਕੇ ਸਹਿਯੋਗ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਸੂਬਾ ਪ੍ਰਧਾਨ ਸਫ਼ਰੀ ਨੇ ਆਪਣੇ ਚੋਣ ਮੁਦੇ 'ਚ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉੁਹ ਹਰ ਗ਼ਰੀਬ ਦੇ 5/5 ਮਰਲੇ ਨਹੀਂ 5/5 ਕਿੱਲੇ ਜ਼ਮੀਨ ਨਾਂਅ ਕਰਵਾਉਣਗੇ।
ਸਫ਼ਰੀ ਨੇ ਕਿਹਾ ਕਿ ਉਹ ਆਪਣੇ ਵਾਅਦੇ ਤੋਂ ਮੁਕਰਨਗੇ ਨਹੀਂ ਤੇ ਉਨ੍ਹਾਂ ਦੀ ਪਾਰਟੀ ਗ਼ਰੀਬਾਂ ਦੀ ਅਵਾਜ਼ ਬੁਲੰਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।