ਫ਼ਰੀਦਕੋਟ: ਵਿਧਾਨ ਸਭਾ ਚੋਣਾਂ 2022 (Assembly Elections 2022) ਲਈ ਹਰੇਕ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਵਿੱਚ ਦੇਖਿਆ ਗਿਆ ਕਿ ਲਗਾਤਾਰ ਆਪਣੀ ਦਾਵੇਦਾਰੀ ਠੋਕਣ ਵਾਲੇ ਉਮੀਦਵਾਰਾਂ ਅਤੇ ਹੋਰ ਆਗੂਆਂ ਵੱਲੋਂ ਪੋਸਟਰ ਲਾਏ ਜਾਂ ਰਹੇ ਹਨ।
ਫ਼ਰੀਦਕੋਟ ਵਿੱਚ ਆਮ ਆਦਮੀ ਪਾਰਟੀ (Aam Aadmi Party) ਕਾਂਗਰਸ ਪਾਰਟੀ ਬੀਜੇਪੀ ਅਤੇ ਕੈਪਟਨ ਦੀ ਪਾਰਟੀ ਵੱਲੋਂ ਸਰਕਾਰੀ ਕੰਧਾਂ ਉੱਪਰ ਧੜਾਧੜ ਪੋਸਟਰ ਲਗਾਏ ਗਏ, ਜਿਸ ਤੋਂ ਬਾਅਦ ਹਰਕਤ 'ਚ ਆਉਂਦਿਆਂ ਨਗਰ ਕੌਂਸਲ ਵੱਲੋਂ ਇਨ੍ਹਾਂ ਪੋਸਟਰਾਂ ਨੂੰ ਸਰਕਾਰੀ ਜਗ੍ਹਾ ਤੋਂ ਪੱਟਿਆ ਗਿਆ ਅਤੇ ਉਨ੍ਹਾਂ ਸਾਫ ਕੀਤਾ ਗਿਆ।
ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹਾਲੇ ਤੱਕ ਉਮੀਦਵਾਰਾਂ ਨੂੰ ਟਿਕਟ ਮਿਲਣਾ ਜਾਂ ਨਾ ਮਿਲਣਾ ਵੱਖਰੀ ਗੱਲ ਹੈ ਪਰ ਉਸਤੋਂ ਪਹਿਲਾਂ ਹੀ ਪੋਸਟਰ ਲਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਾ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਮੁਲਾਜ਼ਮ ਨਿਰਮਲ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਵਿੱਚ ਰਾਜਨੀਤਕ ਲੋਕਾਂ ਵੱਲੋਂ ਸਰਕਾਰੀ ਜਗ੍ਹਾ ਤੇ ਉੱਪਰ ਪੋਸਟਰ ਲੱਗੇ ਹੋਏ ਸਨ, ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਉਤਾਰਿਆ ਗਿਆ ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਤੇ ਪ੍ਰਿੰਟਿੰਗ ਪ੍ਰੈੱਸ (Printing press) ਵਾਲਿਆਂ ਨੂੰ ਪਹਿਲਾਂ ਹੀ ਨੋਟਿਸ ਕਰਕੇ ਜਾਰੀ ਕਰ ਕਿਹਾ ਗਿਆ ਸੀ, ਪਰ ਇਸਦੇ ਬਾਵਜੂਦ ਵੀ ਪੋਸਟਰ ਲੱਗੇ ਹੋਏ ਹਨ।
ਇਸ ਤੋਂ ਬਾਅਦ ਜੇਕਰ ਹੁਣ ਵੀ ਇਹ ਪੋਸਟਰ ਲੱਗਣੇ ਬੰਦ ਨਹੀਂ ਹੁੰਦੇ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਉਣ ਵਾਲੇ ਸਮੇਂ ਵਿਚ ਚੋਣ ਜ਼ਾਬਤਾ ਲੱਗਣ 'ਤੇ ਜੋ ਵੀ ਚੋਣ ਕਮਿਸ਼ਨ ਦਾ ਜੋ ਵੀ ਨਵੀਂਆਂ ਹਦਾਇਤਾਂ ਹੋਣਗੀਆਂ ਉਹਦੇ ਆਧਾਰ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Ludhiana Blast: ਮੁਲਤਾਨੀ ਤੋਂ ਪੁੱਛਗਿੱਛ ਲਈ NIA ਟੀਮ ਜਾਵੇਗੀ ਜਰਮਨੀ