ਫਰੀਦਕੋਟ: ਕਰਾਫਟ ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਇਕੱਠ ਨਾ ਹੋਣ ਦੇ ਚਲਦੇ ਪੰਡਾਲ ਵਿੱਚ ਲੱਗੀਆਂ ਕੁਰਸੀਆਂ ਚੁੱਕੀਆਂ, ਨਗਰ ਕੌਂਸਲ ਫਰੀਦਕੋਟ ਦੇ ਕਰਮਚਾਰੀਆਂ ਤੋਂ ਕੁਰਸੀਆਂ ਇਕੱਠੀਆਂ ਕਰਵਾਈਆਂ ਗਈਆ।
ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਦੇ ਆਰਟ ਕਰਾਫਟ ਮੇਲੇ ਵਿੱਚ ਸਿਰਕਤ ਕਰਨ ਆਏ ਹਨ ਜਿਸ ਤੋਂ ਪਹਿਲਾਂ ਉਹ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
CM ਦੇ ਆਉਣ ਤੋਂ ਪਹਿਲਾਂ ਸਾਬਕਾ ਫੌਜੀਆਂ ਦਾ ਵਿਰੋਧ: ਫ਼ਰੀਦਕੋਟ ਵਿਖੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸਾਬਕਾ ਫੌਜੀ ਇਕੱਠੇ ਹੋ ਗਏ ਜਿਹਨਾਂ ਨੇ ਮੁੱਖ ਮੰਤਰੀ ਨਾਲ ਗੱਲਬਾਤ ਦੀ ਮੰਗ ਰੱਖੀ, ਸਾਬਕਾ ਫੌਜੀਆਂ ਨੂੰ ਗੱਲਬਾਤ ਦਾ ਭਰੋਸਾ ਦਵਾ ਕੇ ਪੁਲਿਸ ਨੇ ਸ਼ਾਂਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸੈਨਿਕ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਬਕਾ ਸੈਨਿਕ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਪਿੰਡਾਂ ਵਿਚ ਪੰਚਾਇਤੀ ਗਰਾਂਟਾਂ ਦੀ ਨਜਰਸ਼ਾਨੀ ਕਰਨ ਲਈ ਤੈਨਾਤ ਕੀਤਾ ਸੀ ਜਿਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਨੇ ਖਰਾਜ ਕਰ ਦਿੱਤਾ ਹੈ ਅਤੇ ਆਮ ਆਦਮੀਂ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਜੋ ਖੁਦ ਕਥਿਤ ਕੁਰੱਪਟ ਵਿਅਕਤੀ ਹੈ ਸੈਨਿਕਾਂ ਖਿਲਾਫ ਊਸ ਨੇ ਭਦੀ ਸਬਦਾਵਲੀ ਵਰਤੀ ਹੈ ਜਿਸ ਕਾਰਨ ਉਹਨਾਂ ਵਲੋਂ ਅੱਜ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਸਾਡੀ ਮੀਟਿੰਗ ਪ੍ਰਸ਼ਾਸ਼ਨ ਨੇ ਮੁੱਖ ਮੰਤਰੀ ਨਾਲ ਕਰਵਾ ਦਿੱਤੀ ਤਾਂ ਠੀਕ ਨਹੀਂ ਤਾਂ ਅਗਲਾ ਸੰਘਰਸ਼ ਤੇਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- 27 ਸਤੰਬਰ ਨੂੰ ਪੰਜਾਬ ਵਿਧਾਨਸਭਾ ਦਾ ਸੈਸ਼ਨ, ਰਾਜਪਾਲ ਨੇ ਮੰਗਿਆ ਵੇਰਵਾ