ਜੈਤੋ: ਮੋਟਰਸਾਇਕਲ ਸਵਾਰ ਦਾ ਸੰਤੁਲਨ ਵਿਗੜਨ ਕਾਰਨ ਇੱਕ ਵਿਆਕਤੀ ਗੰਭੀਰ ਜ਼ਖਮੀ। ਨੌਜਵਾਨ ਵੈੱਲਫੇਅਰ ਸੁਸਾਇਟੀ ਐਮਰਜੈਂਸੀ ਤੇ ਸੂਚਨਾ ਦਿੱਤੀ ਕਿ ਤੇਜ਼ ਰਫ਼ਤਾਰ ਨਾਲ ਆ ਰਿਹਾ ਮੋਟਰਸਾਇਕਲ ਸਵਾਰ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਇਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ।
ਸੂਚਨਾ ਮਿਲਦਿਆਂ ਹੀ ਚੇਅਰਮੈਨ ਨੀਟਾ ਗੋਇਲ ਮੰਨੂੰ ਗੋਇਲ ਅਸ਼ੋਕ ਮਿੱਤਲ ਡਰਾਈਵਰ ਮੀਤ ਸਿੰਘ ਮੀਤਾ ਪ੍ਰਧਾਨ ਹੈਪੀ ਗੋਇਲ ਘਟਨਾ ਵਾਲੀ ਥਾਂ ਤੇ ਪਹੁੰਚੇ।
ਜਖ਼ਮੀ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨਾਂ ਹੋਣ ਕਾਰਣ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਿਸ ਦੀ ਪਹਿਚਾਣ ਗੁਰਸੇਵਕ ਸਿੰਘ (46) ਪੁੱਤਰ ਬੰਤਾਂ ਸਿੰਘ ਪਿੰਡ ਕੋਠੇ ਸੰਪੂਰਣ ਵਾਲੇ ਵਜੋਂ ਹੋਈ ਹੈ।