ETV Bharat / state

Basant Panchami: ਬਸੰਤ ਪੰਚਮੀ ਮੌਕੇ ਨੌਜਵਾਨ ਉੱਚੀ ਆਵਾਜ਼ 'ਚ ਡੀ.ਜੇ ਲਾਕੇ ਪਾ ਰਹੇ ਸੀ ਭੜਥੂ, ਮੌਕੇ 'ਤੇ ਪਹੁੰਚੀ ਪੁਲਿਸ, ਫਿਰ ਪਈਆ ਭਾਜੜਾਂ - Amritsar latest news in Punjabi

ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਉੱਤੇ ਪੁਲਿਸ ਦਾ ਸ਼ਿਕੰਜਾ ਤੇਜ਼ ਹੋ ਰਿਹਾ ਹੈ। ਇਸ ਦੇ ਨਾਲ ਹੀ ਬਸੰਤ ਪੰਚਮੀ ਮੌਕੇ ਜਿੰਨਾ ਲੋਕਾਂ ਨੇ ਉੱਚੀ ਆਵਾਜ਼ 'ਚ ਡੀਜੇ ਚਲਾ ਕੇ ਲੋਕਾਂ ਨੂੰ ਤੰਗ ਕੀਤਾ। ਉਨ੍ਹਾਂ ਉੱਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਅਤੇ ਲੋਕਾਂ ਦੇ ਡੀਜੇ ਕਬਜ਼ੇ 'ਚ ਲੈ ਲਏ।

On the occasion of Basant Panchami, the police found those playing a loud DJ
ਬਸੰਤ ਪੰਚਮੀ ਮੋੱਕੇ ਉੱਚੀ ਆਵਾਜ਼ 'ਚ ਡੀ.ਜੇ ਲਾਕੇ ਪਾਉਂਦੇ ਸੀ ਭੜਥੂ,ਮੌਕੇ 'ਤੇ ਪਹੁੰਚੀ ਪੁਲਿਸ, ਫਿਰ ਪਈਆ ਭਾਜੜਾਂ
author img

By

Published : Jan 27, 2023, 4:52 PM IST

Basant Panchami: ਬਸੰਤ ਪੰਚਮੀ ਮੋੱਕੇ ਉੱਚੀ ਆਵਾਜ਼ 'ਚ ਡੀ.ਜੇ ਲਾਕੇ ਪਾਉਂਦੇ ਸੀ ਭੜਥੂ,ਮੌਕੇ 'ਤੇ ਪਹੁੰਚੀ ਪੁਲਿਸ, ਫਿਰ ਪਈਆ ਭਾਜੜਾਂ

ਫਰੀਦਕੋਟ: ਬੀਤੇ ਦਿਨੀਂ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਪੁਲਿਸ ਨੇ ਉਹਨਾਂ ਨੌਜਵਾਨਾਂ 'ਤੇ ਐਕਸ਼ਨ ਲਿਆ, ਜੋ ਪਤੰਗਬਾਜ਼ੀ ਦੌਰਾਨ ਉੱਚੀ ਆਵਾਜ਼ ਵਿਚ DJ ਚਲਾ ਹੁੜਦੰਗ ਕਰ ਰਹੇ ਸਨ ਤੇ ਲੋਕਾਂ ਨੂੰ ਤੰਗ ਕਰ ਰਹੇ ਸਨ। ਪੁਲਿਸ ਨੇ ਫਰੀਦਕੋਟ ਦੇ ਉਹਨਾਂ ਦੇ ਘਰਾਂ ਵਿਚ ਛਾਪੇ ਮਾਰੇ ਅਤੇ ਨਾਲ ਹੀ ਡੀਜੇ ਸਿਸਟਮ ਕਬਜ਼ੇ 'ਚ ਲੈ ਲਏ। ਇੰਨਾਂ ਹੀ ਨਹੀਂ ਪੁਲਿਸ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਵੀ ਲਾਗਾਤਰ ਕਾਰਵਾਈ ਕਰਦੇ ਹੋਏ ਐਕਸ਼ਨ ਲਿਆ। ਇਸ ਮੌਕੇ ਪੁਲਿਸ ਪਾਰਟੀ ਵੱਲੋਂ ਬਸੰਤ ਪੰਚਮੀ 'ਤੇ ਉੱਚੀ ਆਵਾਜ਼ ਵਾਲੇ DJ ਚਲਾਉਣ ਵਾਲਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਅਤੇ ਕਈ ਜਗ੍ਹਾ DJ ਸਿਸਟਮ ਕਬਜ਼ੇ 'ਚ ਵੀ ਲਏ ਗਏ ਹਨ।

ਸਿਸਟਮ ਬੰਦ ਕਰ ਕੇ ਕਬਜ਼ੇ 'ਚ ਲੈ ਲਿਆ: ਮਾਮਲੇ 'ਤੇ ਵਧੇਰੇ ਜਾਣਕਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਿਦਾਇਤਾਂ 'ਤੇ ਲਾਗਾਤਰ ਸ਼ਹਿਰ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਕਿ ਕੋਈ ਵੀ ਵਿਅਕਤੀ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੇ। ਨਾਲ ਹੀ ਉਨ੍ਹਾਂ ਦੱਸਿਆ ਕਿ ਬਸੰਤ ਪੱਚਮੀ ਮੌਕੇ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਉੱਚੀ ਆਵਾਜ਼ 'ਚ ਡੀਜੇ ਚਲਾਉਣ ਵਾਲਿਆਂ 'ਤੇ ਕਰੜੀ ਨਜ਼ਰ ਰੱਖੀ ਗਈ । ਜੋ ਕੋਈ ਇਸ ਨਜ਼ਰ ਹੇਠ ਗੁਸਤਾਖੀ ਕਰਦਾ ਪਾਇਆ ਗਿਆ ਉਹਨਾਂ ਦੀ ਸ਼ਿਕਾਇਤ ਵੀ ਮਿਲੀ ਹੈ ਤਾਂ ਉਹਨਾਂ ਨੂੰ ਸਖਤੀ ਨਾਲ ਸਮਝਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿੰਨਾ ਲੋਕਾਂ ਨੇ ਖੁਸ਼ ਹੋਣਾ ਹੈ ਉਹ ਖੁਸ਼ ਹੋਣ। ਪਰ ਅਜਿਹਾ ਕੁਝ ਨਾ ਕਰਨ ਜਿਸ ਨਾਲ ਆਸਪਾਸ ਦੇ ਲੋਕ ਤੰਗ ਪ੍ਰੇਸ਼ਾਨ ਹੋਣ।

ਇਹ ਵੀ ਪੜ੍ਹੋ: Pakistan crisis: ਹਰ ਰੋਜ਼ ਪਾਕਿਸਤਾਨ ਨੂੰ ਲੱਗ ਰਿਹਾ ਹੈ ਝਟਕਾ... ਕੀ ਇਸ ਨੂੰ ਫੇਲ ਸਟੇਟ ਦੀ ਸ਼੍ਰੇਣੀ 'ਚ ਗਿਣਿਆ ਜਾਵੇਗਾ!

ਕਾਨੂੰਨ ਮੁਤਾਬਿਕ ਠੋਸ ਕਾਰਵਾਈ ਕੀਤੀ ਜਵੇਗੀ: ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੂਜਿਆਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਪਤੰਗਾ ਉਡਾ ਕੇ ਮਨੋਰੰਜਨ ਕਰਨ ਪਰ, ਨਾ ਤਾਂ ਚਾਈਨਾ ਡੋਰ ਵਰਤਣ ਅਤੇ ਨਾ ਹੀ ਜ਼ਿਆਦਾ ਉੱਚੀ ਆਵਾਜ਼ ਵਾਲੇ ਡੀਜੇ ਸਿਸਟਮ ਲਾਉਣ। ਜਿਸ ਨਾਲ ਦੂਜੇ ਲੋਕਾਂ ਨੂੰ ਪ੍ਰੇਸ਼ਾਨੀ ਆਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਦਾ ਕੋਈ ਮਾਮਲਾ ਨਜ਼ਰ 'ਚ ਆਇਆ ਤਾਂ ਉਸ ਖਿਲਾਫ ਕਾਨੂੰਨ ਮੁਤਾਬਿਕ ਠੋਸ ਕਾਰਵਾਈ ਕੀਤੀ ਜਵੇਗੀ।

ਜ਼ਿਕਰਯੋਗ ਹੈ ਕਿ ਹਾਲੇ ਤਾਜ਼ੇ ਮਾਮਲੇ ਵਿਚ ਹੀ ਟਾਂਡਾ ਦਾ ਨੌਜਵਾਨ ਵੀ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਜ਼ਖ਼ਮੀ ਹੋ ਗਿਆ। ਡੂੰਘਾ ਕੱਟ ਲੱਗਣ ਕਾਰਨ ਉਸ ਦੀ ਬਾਂਹ 'ਤੇ 15 ਟਾਂਕੇ ਲੱਗੇ ਹਨ। ਜ਼ਖ਼ਮੀ ਹੋਏ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਬਜ਼ਾਰ ਵੱਲ ਜਾ ਰਿਹਾ ਸੀ ਤਾਂ ਰੇਲਵੇ ਫਲਾਈਓਵਰ ਬ੍ਰਿਜ 'ਤੇ ਅਚਾਨਕ ਉਸ ਦੀ ਬਾਂਹ 'ਤੇ ਚਾਈਨਾ ਡੋਰ ਫਿਰ ਗਈ। ਪਿਛਲੇ ਕਾਫੀ ਦਿਨਾਂ ਤੋਂ ਲੋਕ ਚਾਈਨਾ ਡੋਰ ਦੇ ਕਹਿਰ ਤੋਂ ਤੰਗ ਹਨ। ਕਈ ਲੋਕ ਇਸਦਾ ਸ਼ਿਕਾਰ ਹੋ ਗਏ ਹਨ ਜਿਸਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਇਸ 'ਤੇ ਸਖਤੀ ਕਰ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.