ਫ਼ਰੀਦਕੋਟ: ਫ਼ਰੀਦਕੋਟ ਦੇ ਚਹਿਲ ਰੋਡ 'ਤੇ ਜੌੜੀਆਂ ਨਹਿਰਾਂ ਦੇ ਪੁਲ ਦੀ ਖਸਤਾ ਹਾਲਤ(Dilapidated condition of twin canal bridges on Chahal Road, Faridkot) ਹੋਣ ਕਾਰਨ ਕਰੀਬ 3 ਸਾਲ ਪਹਿਲਾਂ ਇਸ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੀ ਨਵੀਂ ਉਸਾਰੀ ਦਾ ਕੰਮ ਆਰੰਭਿਆ ਗਿਆ।
ਕਰੀਬ ਤਿੰਨ ਸਾਲਾਂ ਤੋਂ ਬੰਦ ਪਏ, ਇਸ ਪ੍ਰਮੁੱਖ ਮਾਰਗ ਨੂੰ ਅੱਜ (ਮੰਗਲਵਾਰ) ਹਲਕਾ ਵਿਧਾਇਕ ਵੱਲੋਂ ਪੁਲ ਦਾ ਕੰਮ ਮੁਕੰਮਲ ਹੋਣ 'ਤੇ ਮੁੜ ਆਵਾਜਾਈ ਲਈ ਖੋਲ੍ਹਿਆ। ਜਿਸ ਨਾਲ ਹਲਕੇ ਦੇ ਲੋਕਾਂ ਦੀ ਸਾਲਾਂ ਪੁਰਾਣੀ ਆਵਜਾਈ ਦੀ ਸਮੱਸਿਆ ਦਾ ਹੱਲ ਹੋਇਆ।
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ(Constituency MLA Kushaldeep Singh Dhillon) ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਕਰੀਬ 5 ਸਾਲ ਪਹਿਲਾਂ ਚੋਣਾਂ ਤੋਂ ਬਿਲਕੁਲ ਪਹਿਲਾਂ ਸ਼ਹਿਰ ਅੰਦਰ ਵੱਖ ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ। ਉਹਨਾਂ ਲਈ ਸਿਰਫ਼ ਨੀਂਹ ਪੱਥਰ ਹੀ ਰੱਖੇ ਗਏ, ਫੰਡਾਂ ਦਾ ਕੋਈ ਇੰਤਜਾਮ ਨਹੀਂ ਕੀਤਾ।
ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਸਮੇਂ ਦੌਰਾਨ 5 ਸਾਲਾਂ ਅੰਦਰ ਸ਼ਹਿਰ ਦੇ ਇਹਨਾਂ ਅਹਿਮ ਤੇ ਅਧੂਰੇ ਪਏ, ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਦੀ ਕੋਸਿਸ਼ ਕੀਤੀ। ਜਿੰਨ੍ਹਾ ਵਿਚੋਂ ਬਹੁਤੇ ਮੁਕੰਮਲ ਹੋ ਚੁੱਕੇ ਹਨ ਅਤੇ ਕਈ ਕੰਮ 80 ਪ੍ਰਤੀਸ਼ਤ ਤੱਕ ਮੁਕੰਮਲ ਹੋ ਗਏ ਹਨ।
ਉਹਨਾਂ ਦੱਸਿਆ ਕਿ ਚਹਿਲ ਰੋਡ ਦਾ ਪੁਲ ਜੋ ਫ਼ਰੀਦਕੋਟ ਦੇ ਲੋਕਾਂ ਨੂੰ ਨੈਸ਼ਨਲ ਹਾਈਵੇ (National Highway) ਨੰਬਰ 54 ਨਾਲ ਜੋੜਦਾ ਹੈ, ਦਾ ਕੰਮ 14 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ।
ਜਿਸ ਨੂੰ ਅੱਜ (ਮੰਗਲਵਾਰ) ਉਹਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਰੋਡ 'ਤੇ ਸ਼ਹਿਰ ਦਾ ਸਰਕਾਰੀ ਕਾਲਜ,ਬੀਐਡ ਕਾਲਜ ਅਤੇ ਸਟੇਡੀਅਮ ਹਨ ਅਤੇ ਨਾਲ ਹੀ ਵੱਡੀ ਗਿਣਤੀ ਪਿੰਡਾਂ ਦੀ ਆਵਾਜਾਈ ਇਸੇ ਪੁਲ ਰਾਹੀਂ ਇਸ ਪੁਲ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਸਾਲਾਂ ਤੋਂ ਆ ਰਹੀ ਸਮੱਸਿਆ ਦਾ ਹੱਲ ਹੋਇਆ ਹੈ।
ਇਹ ਵੀ ਪੜ੍ਹੋ:ਐਮਾਜੋਨ ’ਤੇ ਗਾਂਜਾ ਸਪਲਾਈ, ਚਾਰ ਗ੍ਰਿਫ਼ਤਾਰ