ਫਰੀਦਕੋਟ: ਪੰਜਾਬ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਣ ‘ਤੇ ਗੈਂਗਸਟਰ (Gangster) ਲਗਾਤਾਰ ਹਰਕਤ ਵਿੱਚ ਨਜ਼ਰ ਆ ਰਹੇ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਹਨ। ਜਿੱਥੇ 3 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕਾਰ ਸਵਾਰ ਲੋਕਾਂ ‘ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਦਿਨੋਂ-ਦਿਨ ਵੱਧ ਰਹੀਆਂ ਅਜਿਹੀਆਂ ਘਟਨਾਵਾਂ ਸੂਬਾ ਸਰਕਾਰ ‘ਤੇ ਸਵਾਲ (Question on state government) ਚੁੱਕ ਰਹੀਆਂ ਹਨ।
ਜਾਣਕਰੀ ਮੁਤਾਬਿਕ ਤਲਵੰਡੀ ਰੋਡ (Talwandi Road) ‘ਤੇ ਇੱਕ ਬੁਲਟ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ਾ ਵੱਲੋਂ ਇੱਕ ਸਕਾਰਪੀਓ ਗੱਡੀ ‘ਤੇ ਫਾਇਰਿੰਗ (Scorpio firing on vehicle) ਕੀਤੀ ਗਈ ਹੈ। ਮੁਲਜ਼ਮਾਂ ਵੱਲੋਂ ਗੱਡੀ ਦਾ ਪਿੱਛਾ ਵੀ ਕੀਤਾ ਗਿਆ, ਪਰ ਗ਼ਨੀਮਤ ਰਹੀ ਕੇ ਇਸ ਘਟਨਾ ‘ਚ ਕਿਸੇ ਦੇ ਵੀ ਜ਼ਖ਼ਮੀ (Injured) ਹੋਣ ਜਾ ਮਰਨ ਦੀ ਮੰਦਭਾਗੀ ਘਟਨਾ ਨਹੀ ਵਾਪਰੀ।
ਉੱਥੇ ਸੰਦੀਪ ਸਿੰਘ ਉਰਫ ਮਨਿ ਨੇ ਦੱਸਿਆ ਕਿ ਉਹ ਆਪਣੇ ਕਿਸੇ ਸਾਥੀ ਦੇ ਘਰ ਪਾਠ ‘ਚ ਹਾਜ਼ਰੀ ਲਗਾਉਣ ਤੋਂ ਬਾਅਦ ਆਪਣੇ ਦੂਜੇ ਸਾਥੀ ਨੂੰ ਉਸ ਦੇ ਘਰ ਛੱਡ ਕੇ ਜਦਾ ਵਾਪਿਸ ਆ ਰਹੇ ਸੀ, ਤਾਂ ਤਿੰਨ ਮੋਟਰਸਾਈਕਲ ਸਵਾਰਾ ਨੇ ਉਸ ‘ਤੇ ਜਾਣੋ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੈਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ।
ਉਧਰ ਇਸ ਘਟਨਾ ਸਬੰਧੀ ਜਾਣਕਰੀ ਦਿੰਦੇ ਹੋਏ ਜਾਂਚ ਅਧਿਕਾਰੀ ਜਸਕਰਨ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਤਿੰਨ ਬਾਇਕ ਸਵਾਰ ਵਿਅਕਤੀਆਂ ਵੱਲੋਂ ਸੰਦੀਪ ਸਿੰਘ ਉਰਫ ਮਨੀ ਵਾਸੀ ਬਰਗਾੜੀ ਜੋ ਆਪਣੇ ਕਿਸੇ ਸਾਥੀ ਨੂੰ ਘਰ ਛੱਡ ਕੇ ਵਾਪਿਸ ਆ ਰਿਹਾ ਸੀ ਤਾਂ ਤਲਵੰਡੀ ਰੋਡ ਤੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਪਰ ਉਸ ਵੱਲੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ।
ਉਨ੍ਹਾਂ ਦੱਸਿਆ ਕਿ ਤਿੰਨ ਬਾਇਕ ਸਵਾਰ ਜਿਨ੍ਹਾਂ ‘ਚੋਂ ਇੱਕ ਹਮਲਾਵਰ ਦੀ ਪਹਿਚਾਣ ਵਿੱਕੀ ਵਾਸੀ ਕੋਟਕਪੂਰਾ ਦੇ ਤੌਰ ‘ਤੇ ਹੋਈ ਹੈ। ਜਿਸ ਖ਼ਿਲਾਫ਼ ਅਤੇ ਦੋ ਹੋਰ ਅਗਿਆਤ ਲੋਕਾਂ ਖ਼ਿਲਾਫ਼ ਮਾਮਲਾ ਦਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਬੱਸ ਸਟੈਂਡ ਪਿੱਛੇ ਗੁੰਡਾਗਰਦੀ ਦਾ ਨੰਗਾ ਨਾਚ, ਦੇਖੋ ਸੀਸੀਟੀਵੀ