ਫਰੀਦਕੋਟ: ਛੋਟਾ ਹਾਥੀ ਚਾਲਕਾਂ ਵੱਲੋਂ ਫ਼ਰੀਦਕੋਟ ਦੇ ਘਨ੍ਹੱਈਆ ਚੌਂਕ (Ghanhaiya Chowk of Faridkot) ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ (Slogans against the Punjab Government) ਕੀਤੀ ਅਤੇ ਜੁਗਾੜੂ ਰੇਹੜੇ ਮੁੜ ਤੋਂ ਬੰਦ ਕਰਕੇ ਉਨ੍ਹਾਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਪੰਜਾਬ (Chief Minister of Punjab) ਦੇ ਨਾਮ ਇੱਕ ਮੰਗ ਪੱਤਰ ਲਿਖਿਆ।
ਦਰਅਸਲ ਪਿਛਲੇ ਦਿਨੀਂ ਵਧੀਕ ਡੀਜੀਪੀ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਵੱਲੋਂ ਜਗਾੜੂ ਜੋ ਵਹੀਕਲ ਬਣਾਏ ਗਏ ਸਨ ਉਨ੍ਹਾਂ ਦੀ ਜਾਂਚ ਕਰ ਨਜਾਇਜ਼ ਪਾਏ ਜਾਣ ‘ਤੇ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਸੀ, ਪਰ ਉਕਤ ਵਾਹਨ ਚਾਲਕਾਂ ਵੱਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਇੱਕ ਮੀਟਿੰਗ ਕਰ ਇਹ ਪੱਤਰ ਵਾਪਸ ਲੈ ਲਿਆ ਗਿਆ ਅਤੇ ਕਿਸੇ ਜੁਗਾੜੂ ਰੇਹੜੀ ਨੂੰ ਨਾ ਰੋਕਣ ਦੇ ਹੁਕਮ ਦੇ ਦਿੱਤੇ ਗਏ ਸਨ।
ਇਸ ਮੌਕੇ ਛੋਟੇ ਹਾਥੀ ਯੂਨੀਅਨ ਦੇ ਪ੍ਰਧਾਨ (President of the Little Elephant Union) ਨਿਰਮਲ ਨਿਮਾ ਅਤੇ ਪਿਕਅਪ ਦੇ ਪ੍ਰਧਾਨ ਪੱਪੂ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਇਨ੍ਹਾਂ ਜੁਗਾੜੂ ਵਹੀਕਲਾਂ ਨੂੰ ਖੁਲ ਕੇ ਚਲਾਉਣ ਦਾ ਕਹਿ ਕੇ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜੁਗਾੜੂ ਵਾਹਨ ਉਨ੍ਹਾਂ ਨਾਲੋਂ ਘੱਟ ਰੇਟ ਲੈ ਕੇ ਉਨ੍ਹਾਂ ਦਾ ਕੰਮ ਵੀ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਕਰਕੇ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਟੈਕਸ ਭਰਦੇ ਹਾਂ ਸਾਡੇ ਰੁਜ਼ਗਾਰ ‘ਚੋਂ ਸਰਕਾਰ ਦੇ ਖਜ਼ਾਨੇ ‘ਚ ਪੈਸਾ ਜਾਂਦਾ, ਪਰ ਉਹ ਫਰੀ ਚਲਾ ਕੇ ਸਾਡਾ ਰੁਜ਼ਗਾਰ ਖ਼ਤਮ ਕਰਨ ‘ਤੇ ਲਗੇ ਹਨ।
ਉਨ੍ਹਾਂ ਕਿਹਾ ਕਿ ਇਹ ਜਰੂਰ ਆਪਣੇ ਨਿਜੀ ਕਮਾ ਲਈ ਵਰਤਣ, ਪਰ ਕਿਰਾਏ ਲਈ ਨਾ ਵਰਤਣ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਜੁਗਾੜੂ ਵਾਹਨ ਚਲਾਉਣੇ ਹੀ ਹਨ ਤਾਂ ਉਨ੍ਹਾਂ ਦਾ ਟੈਕਸ, ਟੋਲ ਵਗੈਰਾ ਆਦਿ ਸਭ ਕੁਝ ਖ਼ਤਮ ਕਰ ਦੇਵੇ। ਇਸ ਮੌਕੇ ਉਹ ਨੇ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਨ੍ਹਾਂ ਦਾ ਖਿਆਲ ਰੱਖਿਆ ਜਾਵੇ ਅਤੇ ਜੁਗਾੜੂ ਰੇਹੜੇ ਵਾਲੇ ਜੋ ਕਿਰਾਏ ਦਾ ਕੰਮ ਕਰਦੇ ਹਨ। ਉਹ ਉਨ੍ਹਾਂ ਨਾਲ ਆ ਕੇ ਰਾਬਤਾ ਕਰਨ ਉਨ੍ਹਾਂ ਨੂੰ ਜ਼ੀਰੋ ਪਰਸੈਂਟ ਵਿਆਜ ਤੇ ਵਹੀਕਲ ਦਿਵਾ ਦੇਣਗੇ। ਜਿਸ ਨਾਲ ਉਨ੍ਹਾਂ ਦਾ ਕੰਮ ਵੀ ਚੱਲਦਾ ਹੋ ਜਾਵੇਗਾ ਤੇ ਸਾਡਾ ਕੰਮ ਵੀ ਚਲਦਾ ਹੋ ਜਾਵੇਗਾ।
ਇਹ ਵੀ ਪੜ੍ਹੋ: ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਇਕਜੁੱਟ ਹੋ ਕੇ ਹੱਕਾਂ ਲਈ ਲੜੋ ਲੜਾਈ: ਰਾਜੇਵਾਲ