ETV Bharat / state

ਪਿੰਡ ਟਹਿਣਾ ‘ਚ ਵਿਅਹੁਤਾ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ

author img

By

Published : Jun 8, 2022, 2:34 PM IST

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟਹਿਣਾ ਵਿਅਹੁਤਾ ਲੜਕੀ (25) ਦੀ ਭੇਦ ਭਰੇ ਹਾਲਾਤਾਂ ‘ਚ ਮੌਤ (Death) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਨਾ ਰੋਮਾਣਾ (Village Dana Romana) ਦੀ ਲੜਕੀ ਦੀ ਕਰੀਬ ਡੇਢ ਸਾਲ ਪਹਿਲਾਂ ਪਿੰਡ ਟਹਿਣਾ ਵਿੱਚ ਵਿਆਹ (Married in village Tehina) ਹੋਇਆ ਸੀ, ਲੜਕੀ ਇੱਕ ਪ੍ਰਾਈਵੇਟ ਹਸਪਤਾਲ (A private hospital) ‘ਚ ਨੌਕਰੀ ਕਰਦੀ ਸੀ।

ਪਿੰਡ ਟਹਿਣਾ ‘ਚ ਵਿਅਹੁਤਾ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ
ਪਿੰਡ ਟਹਿਣਾ ‘ਚ ਵਿਅਹੁਤਾ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ

ਫਰੀਦਕੋਟ: ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟਹਿਣਾ (Tehina village of district Faridkot) ਦੀ ਵਿਅਹੁਤਾ ਲੜਕੀ (25) ਦੀ ਭੇਦ ਭਰੇ ਹਾਲਾਤਾਂ ‘ਚ ਮੌਤ (Death) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਨਾ ਰੋਮਾਣਾ (Village Dana Romana) ਦੀ ਲੜਕੀ ਦੀ ਕਰੀਬ ਡੇਢ ਸਾਲ ਪਹਿਲਾਂ ਪਿੰਡ ਟਹਿਣਾ ਵਿੱਚ ਵਿਆਹ (Married in village Tehina) ਹੋਇਆ ਸੀ, ਲੜਕੀ ਇੱਕ ਪ੍ਰਾਈਵੇਟ ਹਸਪਤਾਲ (A private hospital) ‘ਚ ਨੌਕਰੀ ਕਰਦੀ ਸੀ, ਦੋਵਾਂ ਪਰਿਵਾਰਾਂ ਅਨੁਸਾਰ ਲੜਕੀ ਪਿਛਲੇ ਕੁਝ ਦਿਨਾਂ ਤੋਂ ਦੱਸੇ ਬਗੈਰ ਗਾਇਬ ਹੋ ਗਈ ਸੀ, ਜਿਸ ਦੀ ਪੁਲਿਸ ਕੋਲ ਦਰਖ਼ਾਸਤ ਵੀ ਲਿਖਾਈ ਸੀ, ਜਦੋਂ ਸ਼ੱਕ ਦੇ ਅਧਾਰ ‘ਤੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੀ ਭਾਲ ਲਈ ਫਰੀਦਕੋਟ (Faridkot) ਵਿੱਚੋਂ ਲੰਘਦੀਆਂ ਨਹਿਰਾਂ ਤੋਂ ਕਰਨੀ ਸ਼ੁਰੂ ਕੀਤੀ ਤਾਂ ਪਤਾ ਲਗਾ ਕੇ ਰਾਜਸਥਾਨ ਦੇ ਲੱਖੋਵਾਲ ਕੋਲ ਰਾਜਸਥਾਨ ਫੀਡਰ ਦੀ ਬੁਰਜੀ (Tower of Rajasthan Feeder) ਤੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਫਰੀਦਕੋਟ ਦੇ ਮੈਡੀਕਲ (Medical of Faridkot) ‘ਚ ਬਣੀ ਮੋਰਚਰੀ ‘ਚ ਪੋਸਟਮਾਰਟਮ ਲਈ ਜਮਾਂ ਕਰਵਾ ਦਿੱਤੀ ਹੈ, ਪਰ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਸਹੁਰੇ ਪਰਿਵਾਰ ‘ਤੇ ਤੰਗ ਪ੍ਰੇਸ਼ਾਨ ਕਰਕੇ ਲੜਕੀ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਕੁੜੀ ਅਤੇ ਉਸ ਦੇ ਪਤੀ ਵਿਚਾਲੇ ਅਕਸਰ ਕਲੇਸ਼ ਰਹਿੰਦਾ ਸੀ, ਪਰ ਮ੍ਰਿਤਕ ਦੇ ਪਿਤਾ ਵੱਲੋਂ ਕਈ ਵਾਰ ਉਸ ਨੂੰ ਸਮਝਾਇਆ ਗਿਆ ਸੀ, ਪਰ ਫਿਰ ਵੀ ਦੋਵਾਂ ਵਿਚਾਲੇ ਹਾਲਾਤ ਨਹੀਂ ਸੁਧਰ ਸਕੇ।

ਇਸ ਮੌਕੇ ਦਾਨਾ ਰੋਮਾਣਾ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਲੜਕੀ ਟਹਿਣੇ ਪਿੰਡ ਵਿਆਹੀ ਸੀ। ਜਿਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰੇ ਅਤੇ ਮਾਮਲੇ ਦੇ ਮੁੱਖ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰੇ।

ਉਧਰ ਮ੍ਰਿਤਕ ਦੇ ਸੁਹਰੇ ਭਾਵ ਮੁੰਡੇ ਦੇ ਪਿਤਾ ਦਾ ਕਹਿਣਾ ਹੈ ਕਿ ਮ੍ਰਿਤਕ ਨੂੰ ਸਾਡੇ ਵੱਲੋਂ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਰੋਜ਼ ਦੀ ਤਰ੍ਹਾਂ ਹੀ ਆਪਣੀ ਡਿਊਟੀ ਲਈ ਘਰੋਂ ਗਈ ਸੀ, ਪਰ ਵਾਪਸ ਨਹੀਂ ਆਈ। ਉਨ੍ਹਾਂ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਮੁਤਾਬਿਕ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਮੂਸੇਵਾਲਾ ਨੂੰ ਆਖ਼ਰੀ ਅਲਵਿਦਾ ਲਈ ਉਮੜਿਆ ਜਨ ਸੈਲਾਬ, ਹਰ ਅੱਖ ਨਮ

ETV Bharat Logo

Copyright © 2024 Ushodaya Enterprises Pvt. Ltd., All Rights Reserved.