ਜੈਤੋ: ਸ਼ਿਵਾਲਿਕ ਪਬਲਿਕ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ 50ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਜੋ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਆਪਣੇ ਸਕੂਲ ਲਈ ਗੋਲਡ ਮੈਡਲ ਜਿੱਤੇ ਹਨ। ਇੰਨ੍ਹਾਂ ਖਿਡਾਰੀਆਂ ਨੇ ਆਪਣੇ ਸਕੂਲ ਦੇ ਨਾਲ-ਨਾਲ ਮਾਪਿਆਂ ਅਤੇ ਇਲਾਕੇ ਦਾ ਵੀ ਨਾਂਅ ਰੋਸ਼ਨ ਕੀਤਾ ਹੈ।
ਸ਼ਿਵਾਲਿਕ ਪਬਲਿਕ ਸਕੂਲ ਜੈਤੋ ਦੇ ਖਿਡਾਰੀਆਂ ਨੇ ਜੈਤੋ ਜੋ਼ਨ ਦੀ ਨੁਮਾਇੰਦਗੀ ਕਰਦੇ ਹੋਏ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਅਤੇ ਅੰਡਰ 19 ਸਾਲ ਲੜਕੇ (ਬੈਡਮਿੰਟਨ) ਅੰਡਰ19 ਸਾਲ ਲੜਕੇ (ਚੈੱਸ) ਅੰਡਰ 19 ਸਾਲ ਲੜਕੇ(ਕਿੱਕ ਬਾਕਸਿੰਗ) (Kick boxing )ਅੰਡਰ 19 ਸਾਲ ਲੜਕੇ (ਕਰਾਟੇ) ਨੇ ਗੋਲਡ ਮੈਡਲ ਜਿੱਤੇ ਅਤੇ ਅੰਡਰ 17 ਸਾਲ ਲੜਕੇ (ਬੈਡਮਿੰਟਨ ) ਅੰਡਰ 19 ਸਾਲ ਲੜਕੇ (ਕੈਰਮ) ਅੰਡਰ19 ਸਾਲ ਲੜਕੇ (ਕਿੱਕ ਬਾਕਸਿੰਗ ) ਅੰਡਰ 17,19 ਸਾਲ ਲੜਕੀਆਂ (ਕੈਰਮ) ਅੰਡਰ 17 ਸਾਲ ਲੜਕੀਆਂ (ਚੈੱਸ) ਵਿਚ ਸਿਲਵਰ ਮੈਡਲ ਜਿੱਤ ਕੇ ਆਪਣੇ ਮਾਪੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਹ ਵੀ ਪੜ੍ਹੋ:ਸ਼ਮਸ਼ਾਨ ਘਾਟ ਦੀ ਸਰਕਾਰ ਨਹੀਂ ਲੈ ਰਹੀ ਸਾਰ, ਪਿੰਡ ਵਾਲਿਆਂ ਖੁਦ ਬਦਲੀ ਕਾਇਆ
ਇਨ੍ਹਾਂ ਖਿਡਾਰੀਆਂ ਦਾ ਖੇਡ ਪ੍ਰਦਰਸ਼ਨ ਵਧੀਆ ਦੇਖਦੇ ਹੋਏ ਜ਼ਿਲ੍ਹਾ ਚੋਣ ਕਮੇਟੀ ਨੇ ਲਗਭਗ 22 ਖਿਡਾਰੀ ਸੂਬਾ ਪੱਧਰੀ ਸਕੂਲ ਖੇਡ ਮੁਕਾਬਲਿਆਂ ਲਈ (Selection of 22 players for state level games) ਚੋਣ ਕੀਤੀ ਗਈ ।ਇਸ ਖੇਡ ਪ੍ਰਾਪਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਪੰਕਜ ਸ਼ਰਮਾ ਨੇ ਮਾਣ ਮਹਿਸੂਸ ਕਰਦੇ ਹੋਏ ਸਕੂਲ ਦੇ ਡੀ. ਪੀ. ਈ ਪਰਮਾਨੰਦ ,ਸੁਖਜਿੰਦਰ ਸਿੰਘ ਅਤੇ ਮੈਡਮ ਵੀਨਾ ਨੂੰ ਵਧਾਈ ਦੇ ਪਾਤਰ ਹਨ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ (All round development of students through sports)ਕਰਦੀਆਂ ਹਨ।ਇਸ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ।