ਫਰੀਦਕੋਟ: ਬੀਤੀ ਰਾਤ ਕਰੀਬ 9 ਵਜੇ ਫਰੀਦਕੋਟ ਦੇ ਨਿਵਾਸੀ ਸੁਮਿਤ ਕੁਮਾਰ ਜੋ ਮਨੀ ਐਕਸਚੇਂਜ ਦ ਕੰਮ ਕਰਦਾ ਹੈ,ਉਸ ਨੂੰ ਕੁੱਝ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਮਨੀ ਐਕਸਜਚੇਂਜ ਦੀ ਦੁਕਾਨ ਤੋਂ ਘਰ ਪਰਤਦਿਆਂ ਹੋਇਆਂ ਲੁਟੇਰਿਆਂ ਨੇ ਪਹਿਲਾਂ ਉਸ ਨੂੰ ਘੇਰ ਕੇ ਮੋਟਰਸਾਈਕਲ ਲੱਤ ਮਾਰ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਮਨੀ ਐਕਸਚੇਂਜਰ ਅਤੇ ਉਸ ਦੇ ਸਾਥੀ ਉੱਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਰੀਬ ਸਾਢੇ ਤਿੰਨ ਲੱਖ ਦੀ ਨਕਦੀ (Three lakhs in cash and 4 mobile phones) ਅਤੇ 4 ਮੋਬਾਇਲ ਫੋਨ ਲੁੱਟ ਲਏ।
ਪੀੜਤ ਮਨੀ ਐਕਸਚੇਂਰ ਨੇ ਦੱਸੀ ਹੱਡ ਬੀਤੀ: ਪੀੜਤ ਸੁਮਿਤ ਕੁਮਾਰ (Victim Sumit Kumar) ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਆਪਣੇ ਘਰ ਵਾਪਿਸ ਜਾ ਰਿਹਾ ਸੀ ਤਾਂ ਰਾਹ ਵਿੱਚ ਤਿੰਨ ਨਕਾਬਪੋਸ਼ ਲੁਟੇਰੇ ਪਹਿਲਾ ਤੋਂ ਬੈਠੇ ਸਨ ਅਤੇ ਜਦੋਂ ਉਹ ਨਕਾਬਪੋਸ਼ਾਂ ਦੇ ਨੇੜੇ ਪੁੱਜਿਆਂ ਤਾਂ ਉਨ੍ਹਾਂ ਦੇ ਤਿੰਨ ਹੋਰ ਸਾਥੀ ਮੋਟਰਸਾਈਕਲ ਉੱਤੇ ਪਿੱਛੋਂ ਆਏ। ਉਨ੍ਹਾਂ ਵੱਲੋਂ ਸੁਮਿਤ ਨੂੰ ਧੱਕਾ ਮਾਰਕੇ ਸਕੂਟੀ ਤੋਂ ਹੇਠਾਂ ਸੁੱਟ ਦਿੱਤਾ ਗਿਆ ਅਤੇ ਪਹਿਲਾਂ ਤੋਂ ਖੜ੍ਹੇ ਨਕਾਬਪੋਸ਼ਾ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਗਿਆ ਜਿਸ ਵਿੱਚ ਕਰੀਬ ਸਾਢੇ ਤਿੰਨ ਲੱਖ ਰੁਪਏ ਅਤੇ ਚਾਰ ਮੋਬਾਇਲ ਫੋਨ ਸਨ। ਲੁੱਟ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। (Faridkot Police)
- Bunty Romana In Judicial Custody: ਅਕਾਲੀ ਆਗੂ ਪਰਮਬੰਸ ਬੰਟੀ ਰੋਮਾਣਾ ਨੂੰ ਮੈਡੀਕਲ ਮਗਰੋਂ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
- Unsafe Noida: ਨੋਇਡਾ 'ਚ ਘਰ ਅੰਦਰ ਇਕੱਲੀ ਕੁੜੀ ਨੂੰ ਵੇਖ ਡਿਲੀਵਰੀ ਬੁਆਏ ਨੇ ਕੀਤੀ ਰੇਪ ਦੀ ਕੋਸ਼ਿਸ਼, ਪੁਲਿਸ ਨੇ ਮਾਮਲਾ ਕੀਤਾ ਦਰਜ
- Ludhiana Chemical Leak: ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਡਰੰਮ ਵਿੱਚੋਂ ਕੈਮੀਕਲ ਲੀਕ, ਲੋਕਾਂ ਨੂੰ ਸਾਹ ਲੈਣ ਵਿੱਚ ਹੋ ਰਹੀ ਪਰੇਸ਼ਾਨੀ, ਅੱਖਾਂ ਵਿੱਚ ਜਲਨ ਦੀ ਸ਼ਿਕਾਇਤ
ਪੁਲਿਸ ਕਰ ਰਹੀ ਲੁਟੇਰਿਆਂ ਦੀ ਭਾਲ: ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ DSP ਫਰੀਦਕੋਟ (DSP Faridkot) ਆਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਫਰੀਦਕੋਟ ਵਿੱਚ ਇੱਕ ਮਨੀ ਐਕਸਚੇਂਜ ਦੇ ਮਾਲਕ ਸੁਮਿਤ ਕੁਮਾਰ ਤੋਂ ਕੁੱਝ ਲੁਟੇਰਿਆਂ ਵੱਲੋਂ ਕਰੀਬ ਸਾਢੇ 3 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਉਹਨਾਂ ਕਿਹਾ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਘਟਨਾ ਸਥਾਨ ਦੇ ਆਸ-ਪਾਸ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਸਬੰਧੀ ਕੋਈ ਜਾਣਕਾਰੀ ਮਿਲ ਸਕੇ। ਉਹਨਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।