ਫਰੀਦਕੋਟ: ਕੋਰੋਨਾ (Corona) ਤੋਂ ਬਾਅਦ ਹੁਣ ਬਲੈਕ ਫੰਗਸ (BLACK FUNGUS) ਨੇ ਆਪਣਾ ਕਹਿਰ ਦਿਖਾਉਣ ਸ਼ੁਰੂ ਕਰ ਦਿੱਤਾ ਹੈ। ਪੰਜਾਬ ’ਚ ਵੀ ਲਗਾਤਾਰ ਬਲੈਕ ਫੰਗਸ (BLACK FUNGUS) ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਜੇਕਰ ਗੱਲ ਫਰੀਦਕੋਟ ਦੀ ਕੀਤੀ ਜਾਵੇ ਤਾਂ ਜ਼ਿਲ੍ਹੇੇ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ 14 ਸ਼ੱਕੀ ਮਰੀਜ਼ ਪਾਏ ਗਏ ਸਨ ਜਿਨਾਂ ਨੂੰ ਬਲੈਕ ਫੰਗਸ (BLACK FUNGUS) ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਜਾਂਚ ਲਈ ਭੇਜੀਆਂ ਗਈਆਂ ਸਨ। ਜਿਨਾਂ ’ਚ 8 ਪੌਜ਼ੀਟਿਵ ਮਰੀਜ਼ ਪਾਏ ਗਏ ਸਨ ਜੋ ਬਲੈਕ ਫੰਗਸ (BLACK FUNGUS) ਦਾ ਸ਼ਿਕਾਰ ਹੋ ਚੁਕੇ ਸਨ ਅਤੇ 6 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਇਹ ਵੀ ਪੜੋ: BLACK FUNGUS UPDATE:ਪੰਜਾਬ ’ਚ ਬਲੈਕ ਫੰਗਸ ਦੇ 188 ਮਾਮਲੇ ਆਏ ਸਾਹਮਣੇ
ਇੱਕ ਮਰੀਜ਼ ਦੀ ਹੋਈ ਮੌਤ
ਜ਼ਿਲ੍ਹੇ ’ਚ ਤਿੰਨ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ ਜਿਹਨਾਂ ਵਿੱਚੋਂ ਇੱਕ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਡਾ. ਸੰਜੇ ਕਪੂਰ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਹੰਸਾ ਸਿੰਘ ਵਾਸੀ ਪਿੰਡ ਪੰਜਗਰਾਈਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
‘ਬਿਨਾ ਕੋਰੋਨਾ ਵਾਲੇ ਲੋਕਾਂ ਨੂੰ ਬਲੈਕ ਫੰਗਸ’
ਡਾ. ਸੰਜੇ ਕਪੂਰ ਨੇ ਕਿਹਾ ਕਿ ਵੱਡੀ ਗੱਲ ਹੈ ਕਿ ਇਨ੍ਹਾਂ ਮਰੀਜ਼ਾਂ ’ਚ 5 ਉਹ ਮਰੀਜ਼ ਹਨ ਜਿਨ੍ਹਾਂ ਨੂੰ ਕੋਰੋਨਾ (Corona) ਹੋਇਆ ਹੈ ਹੀ ਨਹੀਂ ਸੀ ਸਿਰਫ ਬਲੈਕ ਫੰਗਸ (BLACK FUNGUS) ਨਾਲ ਹੀ ਪੀੜਤ ਹਨ। ਉਨ੍ਹਾਂ ਦੱਸਿਆ ਕਿ ਬਲੈਕ ਫੰਗਸ (BLACK FUNGUS) ਦੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਇਲਾਜ ਦੇ ਪੂਰੇ ਪ੍ਰਬੰਧ ਕੀਤੇ ਜਾ ਚੁਕੇ ਹਨ ਅਤੇ ਇਸ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾ ਚੁੱਕਿਆ ਹਨ।
ਇਹ ਵੀ ਪੜੋ: Behbalkala Behadbi Case : ਨਵੀਂ SIT ਨੇ 40 ਦੇ ਕਰੀਬ ਗਵਾਹਾਂ ਦੇ ਬਿਆਨ ਕੀਤੇ ਦਰਜ