ਫਰੀਦਕੋਟ: ਸ਼ੇਖ ਫਰੀਦ ਆਗਮਨ ਪੁਰਬ ਮੌਕੇ ਲੱਗੇ 5 ਰੋਜਾ ਪੁਸਤਕ ਮੇਲੇ ਵਿਚ ਜਿੱਥੇ ਹਿੰਦੀ, ਅੰਗਰੇਜ਼ੀ, ਪੰਜਾਬੀ ਅਤੇ ਉੜਦੂ ਭਾਸ਼ਾਵਾਂ ਵਿਚ ਪੁਸਤਕਾਂ ਲੈ ਕੇ ਪ੍ਰਕਾਸ਼ਕ ਪਹੁੰਚੇ ਹਨ, ਉਥੇ ਹੀ ਇਸ ਪੁਸਤਕ ਮੇਲੇ ਵਿਚ ਇਕ ਅਜਿਹਾ ਸ਼ਖਸ ਵੀ ਪਹੁੰਚਿਆ। ਜਿਸ ਨੇ ਪੰਜਾਬੀ ਮਾਂ ਬੋਲੀ ਨਾਲ ਲੋਕਾਂ ਨੂੰ ਜੋੜਨ ਦਾ ਅਨੋਖਾ ਤਰੀਕਾ ਲੱਭਿਆ। exhibition of Punjabi items in Faridkot.
ਇਸ ਨੌਜਵਾਨ ਵੱਲੋਂ ਅੰਗਰੇਜ਼ੀ ਨੂੰ ਸਿੱਖਣ ਲਈ ਜਿਸ ਤਰ੍ਹਾਂ ਅੱਖਰਾਂ ਦੀਆਂ ਖੇਡਾਂ ਮਾਰਕੀਟ ਵਿਚੋਂ ਮਿਲਦੀਆਂ ਹਨ। ਉਸੇ ਤਰਜ ਤੇ ਪੰਜਾਬੀ 35 ਅੱਖਰੀ ਦੀ ਗੇਮ ਬਣਾਈ ਗਈ ਹੈ। ਨੌਜਵਾਨ ਵੱਲੋਂ ਲੱਕੜ ਅਤੇ ਪਲਾਸਟਿਕ ਦੋ ਤਰ੍ਹਾਂ ਨਾਲ ਗੇਮ ਤਿਆਰ ਕੀਤੀ ਗਈ ਹੈ।
ਜਿਸ ਵਿਚ 35 ਅੱਖਰੀ ਦੇ ਨਾਲ-ਨਾਲ ਬਿੰਦੀਆਂ ਵਾਲੇ ਅੱਖਰ ਅਤੇ ਮਾਤਰਾਵਾਂ ਵੀ ਬਣਾਈਆਂ ਗਈਆਂ ਹਨ। ਜਿਨ੍ਹਾਂ ਨਾਲ ਖੇਡ-ਖੇਡ ਵਿਚ ਹੀ ਬੱਚੇ ਬੜੀ ਆਸਾਨੀ ਨਾਲ ਪੰਜਾਬੀ ਨੂੰ ਸਿੱਖ ਸਕਣਗੇ। ਗੱਲਬਾਤ ਕਰਦਿਆਂ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਅਤੇ ਕਿਹਾ ਕਿ ਉਹ ਮੋਹਾਲੀ ਤੋਂ ਆਇਆ ਹੈ ਅਤੇ ਪੰਜਾਬ ਵਿਚ ਹਰ ਉਸ ਮੇਲੇ ਵਿਚ ਜਾਂਦਾ ਹਾਂ ਜਿਥੇ ਪਤਾ ਹੋਵੇ ਕੇ ਇਥੇ ਪ੍ਰਦਰਸ਼ਨੀ ਲੱਗਣੀ ਹੈ।
ਉਸ ਨੇ ਦੱਸਿਆ ਕਿ ਉਸ ਨੇ ਗੂਗਲ ਤੇ ਸਰਚ ਕੀਤਾ ਸੀ ਕਿ ਕੀ ਅੰਗਰੇਜ਼ੀ ਦੇ ਅੱਖਰਾਂ ਦੀ ਜਿਵੇਂ ਗੇਮ ਮਿਲਦੀ ਹੈ, ਉਵੇਂ ਪੰਜਾਬੀ ਦੀ ਗੇਮ ਵੀ ਹੋਵੇਗੀ ਤਾਂ ਉਸ ਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ। ਫਿਰ ਉਸ ਨੇ ਖੁਦ ਹੀ ਇਹ ਗੇਮ ਤਿਆਰ ਕੀਤੀ ਜੋ ਹਰ ਇਕ ਪਰਿਵਾਰ ਜੋ ਪੰਜਾਬੀ ਨਾਲ ਲਗਾਵ ਰੱਖਦਾ ਆਪਣੇ ਘਰ ਵਿਚ ਇਸ ਗੇਮ ਨੂੰ ਲਿਜਾ ਕੇ ਆਪਣੇ ਬੱਚਿਆਂ ਨੂੰ ਪੰਜਾਬੀ ਸਿੱਖਾਂ ਸਕਦਾ ਹੈ।
ਉਸ ਨੇ ਦੱਸਿਆ ਕਿ ਹਾਲੇ ਤਾਂ ਇਹ ਘਾਟੇ ਦਾ ਹੀ ਸੌਦਾ ਹੈ ਕਿਉਂਕਿ ਇਸ ਗੇਮ ਨੂੰ ਤਿਆਰ ਕਰਨ ਤੇ ਮਿਹਨਤ ਬਹੁਤ ਲਗਦੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਉਸ ਨੇ ਅੱਖਰਾਂ ਦੇ ਖਿਡਾਉਣੇ ਵੀ ਤਿਆਰ ਕੀਤੇ ਹਨ ਅਤੇ ਉ ਅ ਵਾਲੀਆਂ T ਸ਼ਰਟਾਂ ਵੀ ਤਿਆਰ ਕਰਵਾਈਆਂ ਹਨ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ 'ਚ ਹੋਈ ਲੜਾਈ ਤੋਂ ਬਾਅਦ SGPC ਨੇ ਲਿਆ ਨੋਟਿਸ