ETV Bharat / state

ਸਰਕਾਰ ਨੇ ਨਸ਼ਾ ਛਡਾਉਣ ਦੀ ਥਾਂ ਨੌਜਵਾਨਾਂ ਨੂੰ ਨਸ਼ੇ 'ਤੇ ਲਾਇਆ : ਮਰੀਜ਼ - ਪੰਜਾਬ ਸਰਕਾਰ

ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰ 'ਚ ਜੋ ਨਸ਼ਾ ਛੁਡਾਉਣ ਲਈ ਦਵਾਈ ਦਿੱਤੀ ਜਾਂਦੀ ਹੈ, ਲੋਕੀ ਉਸ ਦਵਾਈ ਨੂੰ ਹੀ ਨਸ਼ੇ ਦੇ ਤੌਰ 'ਤੇ ਖਾਣ ਲੱਗ ਗਏ ਹਨ।

ਸਰਕਾਰ ਨਸ਼ਾ ਛਡਾਉਣ ਦੀ ਥਾਂ ਲੋਕਾਂ ਨੂੰ ਨਸ਼ੇ 'ਤੇ ਲਾ ਰਹੀ:ਨੌਜਵਾਨ

author img

By

Published : Jul 25, 2021, 8:27 PM IST

ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਸ਼ਾ ਖਤਮ ਕਰਨ ਦੀ ਮੰਸ਼ਾ ਨਾਲ ਹਰ ਜ਼ਿਲ੍ਹੇਂ ਵਿੱਚ ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ, ਤਾਂ ਜੋ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਵਾਲਾ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਤਾਂ ਉਹ ਇਨ੍ਹਾਂ ਸੈਂਟਰਾਂ 'ਚ ਡਾਕਟਰਾਂ ਦੀ ਨਿਗਰਾਨੀ ਅਤੇ ਸਲਾਹ ਨਾਲ ਨਸ਼ਾ ਛੱਡ ਸਕਦਾ ਹੈ।

ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਜੋ ਦਵਾਈ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਹੋਲੀ ਹੋਲੀ ਨਸ਼ਾ ਛੁਡਾਉਣ 'ਚ ਮਦਦ ਕਰਦੀ ਹੈ, ਨਸ਼ਾ ਛੱਡਣ ਵਾਲੇ ਲੋਕ.. ਨਸ਼ਾ ਛੁਡਾਉਣ ਦੀ ਦਵਾਈ ਨੂੰ ਹੀ ਨਸ਼ੇ ਦੇ ਤੌਰ 'ਤੇ ਖਾਣ ਲੱਗ ਗਏ ਹਨ। ਉਹ ਇਨ੍ਹਾਂ ਦਵਾਈ ਦੇ ਹੀ ਗੁਲਾਮ ਹੋ ਚੁੱਕੇ ਹਨ।

ਸਰਕਾਰ ਨਸ਼ਾ ਛਡਾਉਣ ਦੀ ਥਾਂ ਲੋਕਾਂ ਨੂੰ ਨਸ਼ੇ 'ਤੇ ਲਾ ਰਹੀ:ਨੌਜਵਾਨ

ਤਿੰਨ ਤਿੰਨ ਸਾਲ ਤੋਂ ਇਸ ਦਵਾਈ ਨੂੰ ਖਾਣ ਵਾਲੇ ਲੋਕ ਇਸ ਨੂੰ ਘਟਾਉਣ ਦੀ ਵਜਾਏ ਲਗਾਤਾਰ ਸੇਵਨ ਨਸ਼ਾ ਪੂਰਤੀ ਲਈ ਕਰ ਰਹੇ ਹਨ। ਫਰੀਦਕੋਟ ਦੇ ਨਸ਼ਾ ਮੁਕਤੀ ਕੇਂਦਰ ਬਾਹਰ ਸਵੇਰੇ 6 ਵਜੇ ਲੰਬੀਆਂ ਕਤਾਰਾਂ ਵਿੱਚ ਲੱਗ, ਇਹ ਗੋਲੀਆਂ ਪ੍ਰਾਪਤ ਕਰ ਰਹੇ ਸਨ।

ਇਸ ਜਗ੍ਹਾ 'ਤੇ ਪੁਹੰਚੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਇੰਚਾਰਜ਼ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ, ਕਿ ਸਰਕਾਰ ਦਾਅਵਾ ਕਰਦੀ ਹੈ, ਕਿ ਉਨ੍ਹਾਂ ਨੇ ਪੰਜਾਬ 'ਚ ਨਸ਼ਿਆਂ ਦਾ ਲੱਕ ਤੋੜ ਦਿੱਤਾ, ਪਰ ਅਸਲ ਵਿੱਚ ਲੋਕਾਂ ਨਸ਼ਿਆਂ ਦੇ ਨਹੀ ਬਲਕਿ ਲੋਕਾਂ ਦਾ ਲੱਕ ਤੋੜ ਦਿੱਤਾ ਜਿਸ ਵੱਲੋਂ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਛੁਡਾਉਣ ਦੀ ਬਜਾਏ ਇਸ ਨਸ਼ਾ ਛੁਡਾਉਣ ਵਾਲੀ ਗੋਲੀਆਂ ਦਾ ਆਦਿ ਬਣਾ ਦਿੱਤਾ ਹੈ।

ਇਸ ਮੌਕੇ ਮੁੜ ਵਸੇਬਾ ਕੇਂਦਰਾਂ ਤੇ ਦਵਾਈ ਲੈਣ ਪੁਹੰਚੇ ਮਰੀਜਾਂ ਨੇ ਦੱਸਿਆ, ਕਿ ਉਹ ਕਈ ਕਈ ਘੰਟੇ ਲਾਈਨਾਂ 'ਲੱਗਦੇ ਹਨ, ਫਿਰ ਕੀਤੇ ਜਾਂ ਕੇ ਇੱਕ ਦਿਨ ਦੀ ਦਵਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਨਸ਼ਾ ਛੁਡਉ ਕੇਂਦਰਾਂ ਤੋਂ ਮਿਲਣ ਵਾਲ਼ੀ ਦਵਾਈ ਦੇ ਇੰਨੇ ਕੁ ਆਦਿ ਹੋ ਚੁਕੇ ਹਨ, ਜੇਕਰ ਉਹ ਇਹ ਦਵਾਈ ਨਹੀ ਖਾਂਦੇ ਤਾਂ ਉਨ੍ਹਾਂ ਦਾ ਉਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਕਦੀ ਵੀ ਉਨ੍ਹਾਂ ਨੂੰ ਕੋਈ ਸਲਾਹ ਨਹੀ ਦਿੱਤੀ ਜਾਂਦੀ, ਬਸ ਦਵਾਈ ਦੇ ਕੇ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਘੱਟੋ-ਘੱਟ ਇੱਕ ਇੱਕ ਹਫ਼ਤੇ ਦੀ ਦਵਾਈ ਦਿੱਤੀ ਜਾਵੇ, ਤਾਂ ਜੋ ਰੋਜ਼ਾਨਾ ਸਾਨੂੰ ਆਪਣਾ ਕੰਮਕਾਰ ਛੱਡ ਕੇ ਨਾ ਆਉਣਾ ਪਵੇ।

ਜਦੋਂ ਇਸ ਮੌਕੇ ਮੁੜ ਵਸੇਬਾ ਕੇਂਦਰ ਦੇ ਕਾਊਂਸਲਿੰਗ ਇੰਚਾਰਜ ਗੁਰਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ, ਕਿ ਡਾਕਟਰਾਂ ਦੀ ਹੜਤਾਲ ਦੇ ਚੱਲਦੇ, ਇਨ੍ਹਾਂ ਮਰੀਜ਼ਾ ਨੂੰ ਸਿਰਫ਼ ਇੱਕ ਦਿਨ ਦੀ ਦਵਾਈ ਦਿੱਤੀ ਜਾ ਰਹੀ ਹੈ, ਕਿਉਕਿ ਤਿੰਨ ਅਲੱਗ ਅਲੱਗ ਪੋਰਟਲ ਤੇ ਇਸ ਦੀ ਜਾਣਕਰੀ ਅਪਲੋਡ ਕੀਤੀ ਜਾਂਦੀ ਹੈ, ਪਰ ਡਾਕਟਰਾਂ ਦੀ ਹੜਤਾਲ ਦੇ ਚੱਲਦੇ ਇਹ ਦਿੱਕਤ ਆ ਰਹੀ ਹੈ।

ਇਸ ਲਈ ਜਿਆਦਾ ਦਿਨ ਦੀ ਦਵਾਈ ਨਹੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੋ ਮਰੀਜ਼ ਪਹਿਲਾਂ ਨਸ਼ਾ ਲੈ ਰਿਹਾ ਸੀ, ਉਸ ਦੀ ਮਾਤਰਾ ਨੂੰ ਦੇਖਦੇ ਹੋਏ ਉਸ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਹੈ. ਜੋ ਹੋਲੀ ਹੋਲੀ ਘਟਾਈ ਜਾਂਦੀ ਹੈ ਅਤੇ ਨਾਲ ਨਾਲ ਉਨ੍ਹਾਂ ਦੀ ਮਨੋਰੋਗ ਵਿਭਾਗ ਦੇ ਡਾਕਟਰਾਂ ਵੱਲੋਂ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ, ਅਤੇ ਨਾਲ ਹੀ ਮੁੜ ਵਸੇਬਾ ਕੇਂਦਰਾਂ 'ਚ ਦਾਖਿਲ ਕਰ ਉਨ੍ਹਾਂ ਨੂੰ ਜਾਗਰੂਕ ਕਰ ਨਸ਼ਾ ਛੁਡਾਇਆ ਜਾਂਦਾ ਹੈ। ਪਰ ਕਈ ਜੋ ਮਾਨਸਿਕ ਤੌਰ ਤੇ ਕਮਜ਼ੋਰ ਹਨਂ, ਉਹ ਕਈ ਵਹਿਮਾਂ ਦੇ ਚੱਲਦੇ ਨਸ਼ਾ ਛੱਡਣਾ ਨਹੀ ਚਾਹੰਦੇ। ਜਿਸ ਦੇ ਕਰਕੇ ਉਹ ਕਾਊਂਸਲਿੰਗ ਵਿੱਚ ਵੀ ਸ਼ਮਿਲ ਨਹੀਂ ਹੁੰਦੇ। ਜਿਸ ਕਰਕੇ ਉਹ ਲੰਬਾ ਸਮਾਂ ਦਵਾਈ ਲੈਣ ਦੇ ਚੱਲਦੇ ਵੀ ਨਸ਼ਾ ਨਹੀ ਛੱਡ ਰਹੇ।
ਇਹ ਵੀ ਪੜ੍ਹੋ:- ਹਰਿਆਣਾ 'ਚ ਭਾਜਪਾ ਆਗੂਆਂ ਦਾ ਚਾੜ੍ਹਿਆ 'ਕੁਟਾਪਾ'

ETV Bharat Logo

Copyright © 2025 Ushodaya Enterprises Pvt. Ltd., All Rights Reserved.