ETV Bharat / state

ਫਰੀਦਕੋਟ ਸ਼ਹਿਰ 'ਚ ਲੱਗੇ ਕੂੜੇ ਦਾ ਢੇਰ, ਸ਼ਹਿਰ ਵਾਸੀਆਂ ਵਲੋਂ ਸਫ਼ਾਈ ਦੀ ਮੰਗ

ਫਰੀਦਕੋਟ 'ਚ ਸ਼ਹਿਰ 'ਚ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਸ਼ਹਿਰ 'ਚ ਪਈ ਇਸ ਗੰਦਗੀ ਨੂੰ ਲੈਕੇ ਅਕਾਲੀ ਦਲ ਵਲੋਂ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ ਹਨ।

ਫਰੀਦਕੋਟ ਸ਼ਹਿਰ 'ਚ ਲੱਗੇ ਕੂੜੇ ਦਾ ਢੇਰ, ਸ਼ਹਿਰ ਵਾਸੀਆਂ ਵਲੋਂ ਸਫ਼ਾਈ ਦੀ ਮੰਗ
ਫਰੀਦਕੋਟ ਸ਼ਹਿਰ 'ਚ ਲੱਗੇ ਕੂੜੇ ਦਾ ਢੇਰ, ਸ਼ਹਿਰ ਵਾਸੀਆਂ ਵਲੋਂ ਸਫ਼ਾਈ ਦੀ ਮੰਗ
author img

By

Published : Apr 19, 2021, 4:53 PM IST

ਫਰੀਦਕੋਟ: ਫਰੀਦਕੋਟ 'ਚ ਸ਼ਹਿਰ 'ਚ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਸ਼ਹਿਰ 'ਚ ਪਈ ਇਸ ਗੰਦਗੀ ਨੂੰ ਲੈਕੇ ਅਕਾਲੀ ਦਲ ਵਲੋਂ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਵਲੋਂ ਸ਼ਹਿਰ 'ਚ ਗੰਦਗੀ ਸਾਫ਼ ਕਰਨ ਦੀ ਮੰਗ ਵੀ ਕੀਤੀ ਗਈ।

ਇਸ ਸਬੰਧੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਬੰਟੀ ਰੋਮਾਣਾ ਦਾ ਕਹਿਣਾ ਕਿ ਸਰਕਾਰ ਅਤੇ ਪ੍ਰਸ਼ਾਸਨ ਫਰੀਦਕੋਟ ਦੀ ਸਫ਼ਾਈ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਸਫ਼ਾਈ ਦੇ ਟੈਂਡਰ ਵੀ ਕਾਂਗਰਸੀ ਕੌਂਸਲਰਾਂ ਵਲੋਂ ਲਏ ਗਏ ਹਨ, ਪਰ ਬਾਵਜੂਦ ਇਸਦੇ ਸ਼ਹਿਰ ਦੀ ਸਫ਼ਾਈ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2016 'ਚ ਅਕਾਲੀ ਦਲ ਦੀ ਸਰਕਾਰ ਵਲੋਂ ਨਗਰ ਕੌਂਸਲ ਨੂੰ ਜ਼ਮੀਨ ਲੈਕੇ ਦਿੱਤੀ ਸੀ, ਤਾਂ ਜੋ ਗੰਦਗੀ ਨੂੰ ਉਥੇ ਡੰਪ ਕੀਤਾ ਜਾ ਸਕੇ, ਪਰ ਪ੍ਰਸ਼ਾਸਨ ਵਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੀ ਸਫ਼ਾਈ ਨਾ ਹੋਈ ਤਾਂ ਅਕਾਲੀ ਦਲ ਵਲੋਂ ਇਹ ਗੰਦਗੀ ਢੇਰ ਡੀ.ਸੀ ਦਫ਼ਤਰ ਅੱਗੇ ਡੰਪ ਕੀਤੇ ਜਾਣਗੇ।

ਇਸ ਮੌਕੇ ਸ਼ਹਿਰ ਦੇ ਲੋਕਾਂ ਵਲੋਂ ਵੀ ਪ੍ਰਸ਼ਾਸਨ 'ਤੇ ਸਵਾਲ ਖੜੇ ਕੀਤੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੀ ਸਫ਼ਾਈ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਈ ਬਿਮਾਰੀਆਂ ਪੈਦਾ ਹੋਣ ਦਾ ਖਦਸਾ ਹੈ।

ਇਸ ਸਬੰਧੀ ਕਾਰਜ ਸਾਧਕ ਅਫ਼ਸਰ ਦਾ ਕਹਿਣਾ ਕਿ ਜਿਥੇ ਕੂੜਾ ਡੰਪ ਕੀਤਾ ਜਾਂਦਾ ਸੀ, ਉਹ ਥਾਂ ਬਿਲਕੁਲ ਭਰ ਚੁੱਕੀ ਹੈ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਕੂੜਾ ਗਲੀਆਂ ਅਤੇ ਸੜਕਾਂ 'ਤੇ ਨਾ ਸੁੱਟਣ।

ਇਹ ਵੀ ਪੜ੍ਹੋ:ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੂਲੀਸਰ ਸਾਹਿਬ ਦਾ ਇਤਿਹਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.