ਫਰੀਦਕੋਟ: ਸ਼ਹਿਰ ਤੇ ਆਸਪਾਸ ਦੇ ਇਲਾਕੇ ਵਿੱਚ ਜਿਆਦਤਰ ਦਰਖ਼ਤ (Trees) ਹੋਣ ਕਾਰਨ ਫਰੀਦਕੋਟ ਸ਼ਹਿਰ ਦੀ ਆਬੋ ਹਵਾ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਕਾਫੀ ਚੰਗੀ ਹੈ ਅਤੇ ਇਸ ਦਾ ਸਿਹਰਾ ਇਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਜਾਂਦਾ ਹੈ ਜੋ ਸਮੇਂ ਸਮੇਂ ’ਤੇ ਸ਼ਹਿਰ ਦੇ ਆਲੇ ਦੁਆਲੇ ’ਚ ਹਰ ਖੁਸ਼ੀ ਗਮੀਂ ਦੇ ਵੇਲੇ ਪੌਦੇ ਲਗਾ ਕੇ ਉਹਨਾਂ ਨੂੰ ਦੀ ਦੇਖਭਾਲ ਕਰਦੀਆਂ ਹਨ। ਬੀਤੇ ਕੁਝ ਦਿਨਾਂ ਤੋਂ ਸ਼ਹਿਰ ਅੰਦਰ ਪੰਛੀਆਂ ਅਤੇ ਰੁੱਖਾਂ ਦੀ ਸਾਂਭ ਸੰਭਾਲ (Tree Care) ਵਿੱਚ ਲੱਗੀ ਸੰਸਥਾ ਬੀੜ ਸੁਸਾਇਟੀ (Bir Society) ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਵੱਲੋਂ ਸ਼ਹਿਰ ਵਿੱਚ ਰੁੱਖਾਂ ਦੀ ਹੋ ਰਹੀ ਕਟਾਈ ਅਤੇ ਇਹਨਾਂ ਰੁੱਖਾਂ ਨੂੰ ਲਗਾਉਣ ਵਾਲੇ ਵਣ ਵਿਭਾਗ (Forest Department) ਦੀ ਇਨ੍ਹਾਂ ਪ੍ਰਤੀ ਵਰਤੀ ਜਾ ਰਹੀ ਕਥਿਤ ਅਣਗਹਿਲੀ ਦਾ ਮੁੱਦਾ ਚੁੱਕਿਆ ਗਿਆ ਹੈ।
ਇਹ ਵੀ ਪੜੋ: Punjab Congress Conflict: ਹਾਈਕਮਾਨ ਦੀ ਟੀਮ ਵੱਲੋਂ Punjab Congress ’ਚ ਪਏ ਕਲੇਸ਼ ਨੂੰ ਸੁਲਝਾਉਣ ਦੀ ਸ਼ੁਰੂਆਤ
ਇਸ ਮੌਕੇ ਗੱਲਬਾਤ ਕਰਦਿਆ ਬੀੜ ਸੁਸਾਇਟੀ (Bir Society) ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਅਤੇ ਸ਼ਹਿਰ ਵਾਸੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਫਰੀਦਕੋਟ ਵਿਚੋਂ ਲੰਘਦੀ ਰਾਜਸਥਾਨ ਨਹਿਰ (Rajasthan Canal) ਦੀ ਪਟੜੀ ’ਤੇ ਗਰੀਨ ਬੇਲਟ ਡਿਵੈਲਪ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪੌਦੇ ਲਗਾਉਣ ਲਈ ਕੁਝ ਸਾਲ ਪਹਿਲਾਂ ਵਣ ਵਿਭਾਗ (Forest Department) ਨੂੰ ਫੰਡ ਦਿੱਤੇ ਗਏ ਸਨ। ਜਿਸ ਤਹਿਤ ਨਹਿਰ ਦੀ ਪਟੜੀ ਦੇ ਨਾਲ-ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾਣੇ ਸਨ, ਪਰ ਵਿਭਾਗੀ ਅਧਿਕਾਰੀਆ ਵੱਲੋਂ ਇਹਨਾਂ ਪੌਦਿਆ ਦੀ ਲਵਾਈ ਵਿੱਚ ਵੱਡੀ ਕੁਤਾਹੀ ਵਰਤੀ ਗਈ ਅਤੇ ਜਿਥੇ ਪੌਦੇ ਲਗਾਏ ਗਏ ਉਥੇ ਟੋਏ ਤਾਂ ਪੁੱਟੇ ਗਏ ਪਰ ਪੌਦੇ ਨਿਰਧਾਰਿਤ ਮਾਤਰਾ ਵਿੱਚ ਨਹੀਂ ਲਗਾਏ ਗਏ।
ਉਹਨਾਂ ਕਿਹਾ ਕਿ ਵਿਭਾਗੀ ਅਧਿਕਾਰੀਆ ਨੇ ਪੌਦੇ ਲਗਾਉਣ ਦੇ ਨਾਮ ’ਤੇ ਫੰਡਾਂ ਵਿੱਚ ਵੱਡੀ ਹੇਰਾ ਫੇਰੀ ਕੀਤੀ ਹੈ। ਉਹਨਾਂ ਇਲਜ਼ਾਮ ਲਗਾਉਂਦਿਆ ਕਿਹਾ ਕਿ ਜੋ ਪੌਦੇ ਲਗਾਏ ਗਏ ਹਨ ਉਹਨਾਂ ਦੀ ਵੀ ਧੜੱਲੇ ਨਾਲ ਕਟਾਈ ਕੀਤੀ ਜਾ ਰਹੀ ਹੈ ਜਿਸ ਦਾ ਸਬੂਤ ਥਾਂ-ਥਾਂ ਤੋਂ ਕੱਟੇ ਹੋਏ ਦਰੱਖਤਾਂ ਦੀਆਂ ਜੜਾਂ ਹਨ।
ਇਸ ਪੂਰੇ ਮਾਮਲੇ ਬਾਰੇ ਜਦ ਜ਼ਿਲ੍ਹਾ ਵਣ ਰੇਂਜ ਅਫ਼ਸਰ ਤੇਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਏ ਪ੍ਰੋਜੈਕਟ ਦੇ ਤਹਿਤ ਫਰੀਦਕੋਟ ਜ਼ਿਲ੍ਹੇ ਦੀ ਹਦੂਦ ਅੰਦਰ ਨਹਿਰ ਦੀ ਪਟੜੀ ਦੇ ਨਾਲ-ਨਾਲ ਕਰੀਬ 1 ਲੱਖ ਪੌਦੇ ਲਗਾਏ ਹਨ ਜੋ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਨ ਅਤੇ ਉਹਨਾਂ ਦੀ ਵਿਭਾਗ ਵੱਲੋਂ ਵਧੀਆ ਦੇਖ ਭਾਲ ਕੀਤੀ ਜਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਅਬਾਦੀ ਦੇ ਨੇੜੇ ਵਾਲੇ ਇਲਾਕੇ ਵਿਚ ਦਰੱਖਤਾਂ (Trees) ਦਾ ਉਜਾੜਾ ਹੋ ਜਾਂਦਾ ਜੋ ਔਰਤਾਂ ਸੁੱਕਾ ਬਾਲਣ ਵਗੈਰਾ ਚੁਗਣ ਆਉਂਦੀਆਂ ਉਹ ਨੁਕਸਾਨ ਕਰ ਜਾਂਦੀਆਂ, ਪਰ ਜੋ ਦਰੱਖਤ ਨਹੀਂ ਚੱਲੇ ਉਸ ਲਈ ਪਹਿਲਾਂ ਹੀ ਅਸੀਂ 10 ਫੀਸਦ ਜਿਆਦਾ ਮਾਤਰਾ ਵਿੱਚ ਪਲਾਂਟੇਸਨ ਕਰਦੇ ਹਾਂ ਤਾਂ ਜੋ ਸਹੀ ਟੀਚਾ ਪੂਰਾ ਹੋ ਸਕੇ।
ਇਹ ਵੀ ਪੜੋ: Land Dispute: ਜ਼ਮੀਨ ਦੇ ਟੁੱਕੜੇ ਨੂੰ ਲੈਕੇ ਸ਼ਰੀਕਾ ’ਚ ਚੱਲੀ ਗੋਲੀ, ਇੱਕ ਹਲਾਕ