ਫ਼ਰੀਦੋਕਟ: ਕੋਟਕਪੂਰਾ ਵਿੱਚ ਪਿਤਾ ਚਰਨਜੀਤ ਸਿੰਘ ਵੱਲੋਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚਰਨਜੀਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਨੁੰਹ ਕਰੀਬ ਡੇਢ ਸਾਲ ਤੋਂ ਉਹ ਉਸ ਦੇ ਪੁੱਤਰ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਰਹਿ ਰਹੀ ਸੀ।
ਇਹ ਵੀ ਪੜ੍ਹੋ: ਰੂਪਨਗਰ 'ਚ ਸਤਲੁਜ ਦੀ ਤਬਾਹੀ 'ਤੇ ਈਟੀਵੀ ਭਾਰਤ ਦੀ Exclusive ਰਿਪੋਰਟ
ਇਸ ਦੇ ਨਾਲ ਹੀ ਕਈ ਵਾਰ ਉਸ ਦੇ ਪੁੱਤਰ ਨੂੰ ਘਰ ਆਉਣ ਨੂੰ ਕਿਹਾ ਪਰ ਘਰ ਨਹੀਂ ਆਈ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ 2 ਬੱਚਿਆਂ ਨੂੰ ਸਲਫ਼ਾਸ ਦੇ ਕੇ ਖ਼ੁਦ ਵੀ ਗੋਲੀਆਂ ਖਾ ਲਈਆਂ। ਉਨ੍ਹਾਂ ਦੱਸਿਆ ਕਿ ਇੱਕ ਬੱਚੇ ਦੀ ਮੌਤ ਹੋ ਗਈ ਪਰ, ਪਿਤਾ ਚਰਨਜੀਤ ਤੇ ਕੁੜੀ ਦੀ 72 ਘੰਟੇ ਤੱਕ ਹਾਲਾਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਮ੍ਰਿਤਕ ਨੇ ਇਹ ਕਦਮ ਚੁੱਕਿਆ।
ਉੱਥੇ ਹੀ ਕੋਟਕਪੂਰਾ ਦੇ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ਰੀਦਕੋਟ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਚਰਨਜੀਤ ਨੇ ਆਪਣੇ ਦੋ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਚੀਜ ਖਾ ਲਈ ਹੈ ਤੇ ਜਿਸ ਕਾਰਨ ਚਰਨਜੀਤ ਦੇ 11 ਸਾਲ ਦੇ ਬੇਟੇ ਦੀ ਮੌਤ ਹੋ ਗਈ ਹੈ ਤੇ 8 ਸਾਲ ਦੀ ਕੁੜੀ ਤੇ ਪਿਤਾ ਚਰਨਜੀਤ ਜ਼ੇਰੇ ਇਲਾਜ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਲਈ ਹੈ।