ਫ਼ਰੀਦਕੋਟ:ਖੇਤੀਬਾੜੀ ਕਾਲੇ ਕਾਨੂੰਨਾਂ (Agriculture black law) ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਉਤੇ ਧਰਨਾ ਜਾਰੀ ਹੈ।ਕਿਸਾਨਾਂ ਵੱਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੀਤੀ ਦਿਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਹੈ।ਕਿਸਾਨਾਂ ਵੱਲੋਂ 26 ਨਵੰਬਰ ਨੂੰ ਭਾਰੀ ਇੱਕਠ ਰੱਖਿਆ ਗਿਆ ਹੈ ਅਤੇ 29 ਤਾਰੀਖ ਤੋਂ ਸਾਂਸਦ ਵੱਲ 500 ਕਿਸਾਨਾਂ ਦਾ ਜਥਾ ਰਵਾਨਾ ਹੋਵੇਗਾ ਅਤੇ ਗ੍ਰਿਫ਼ਤਾਰੀ ਦੇਵੇਗਾ।ਇਸ ਨੂੰ ਲੈ ਕੇ ਫਰੀਦਕੋਟ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਨੂੰ ਰਵਾਨਾ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharti Kisan Union Sidhupur) ਦੇ ਆਗੂਆਂ ਨੇ ਦੱਸਿਆ ਕਿ ਭਾਵੇਂ ਕਿ ਖੇਤੀ ਨੂੰ ਰੱਦ ਕਰ ਦਿੱਤੇ ਗਏ ਹਨ ਪਰ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਪਹਿਲਾਂ ਜੋ ਪ੍ਰੋਗਰਾਮ ਮਿਥੇ ਗਏ ਸਨ 26 ਨਵੰਬਰ ਦਾ ਅਤੇ ਸਾਂਸਦ ਦੇ ਵਿੱਚ ਪੈਦਲ ਮਾਰਚ ਕਰਨ ਦਾ ਉਹ ਉਸੇ ਤਰ੍ਹਾਂ ਕੀਤੇ ਜਾਣਗੇ। ਉਨ੍ਹਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਹੈ ਅਤੇ ਜਦੋਂ ਤੱਕ ਲਿਖਤੀ ਖੇਤੀ ਨੂੰ ਰੱਦ ਅਤੇ ਬਾਕੀ ਮੰਗਾਂ ਪੂਰਾ ਨਹੀਂ ਹੁੰਦਾ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨੀ ਤੌਰ ਤੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨਾਂ ਦੇ ਜਥੇ ਇਵੇ ਹੀ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਰਹਿਣਗੇ।ਉਨ੍ਹਾਂ ਕਿਹਾ ਹੈ ਕਿ ਫਰੀਦਕੋਟ ਵਿਚੋਂ ਨਹੀਂ ਸਗੋਂ ਪੂਰੇ ਪੰਜਾਬ ਵਿਚੋਂ ਕਿਸਾਨਾਂ ਦੇ ਜਥੇ ਰਵਾਨਾ ਹੋਣਗੇ।
ਇਹ ਵੀ ਪੜੋ:ਕੈਪਟਨ ਦੀ ਘਰਵਾਲੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਨੋਟਿਸ ਜਾਰੀ