ਫਰੀਦਕੋਟ: ਭਾਰਤੀ ਪਹਿਲਵਾਨ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਚਰਨ ਸਿੰਘ ਵਿਰੁੱਧ ਧਰਨੇ 'ਤੇ ਬੈਠੇ ਹਨ। ਇਸ ਧਰਨੇ ਨੂੰ ਅੱਜ 12 ਦਿਨ ਹੋ ਗਏ ਹਨ। ਹਰ ਰੋਜ਼ ਪਹਿਲਵਾਨਾਂ ਦਾ ਇਹ ਪ੍ਰਦਰਸ਼ਨ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਵਿਰੋਧ ਪ੍ਰਦਰਸ਼ਨ ਦੇ ਹੱਕ ਵਿਚ ਹੁਣ ਕਿਸਾਨ ਆਗੂ ਵੀ ਉਤਰ ਆਏ ਹਨ। ਜਿੱਥੇ ਪਹਿਲਾਂ ਰਾਕੇਸ਼ ਟਿਕੈਤ ਨੇ ਸਾਥ ਦਿੱਤਾ ਮਿਲਣ ਪਹੁੰਚੇ ਉਥੇ ਹੀ ਹੁਣ। ਇਸੇ ਲੜੀ ਵਿਚ ਨਾਮ ਜੁੜਿਆ ਹੈ SKM ਗੈਰ ਰਾਜਨੀਤਕ ਦੇ ਆਗੂ ਅਤੇ BKU ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦਾ।ਜਿੰਨਾ ਦੀ ਅਗਵਾਈ ਹੇਠ ਅੱਜ ਫਰੀਦਕੋਟ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਭਾਰਤ ਦੀ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।
ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ (ਭਾਰਤ) ਵੱਲੋ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ ਅਤੇ ਇੱਜ਼ਤ ਦੀ ਲੜਾਈ ਲੜ ਰਹੀਆਂ ਹਨ। ਧੀਆਂ ਸਭ ਦੀਆ ਸਾਂਝੀਆਂ,ਧੀ ਦੀ ਇੱਜ਼ਤ ਹਰ ਬਾਪ,ਹਰ ਭਾਈ ਦੀ ਇੱਜ਼ਤ,ਇਹ ਕਿਸੇ ਧਰਮ ਜਾਤ ਦਾ ਮਸਲਾ ਨਹੀ, ਇਹ ਧੀਆਂ ਭੈਣਾਂ ਦੀ ਇੱਜਤ ਦਾ ਮਸਲਾ,ਧੀਆਂ ਲਈ ਇਨਸਾਫ ਦੀ ਲੜਾਈ ਵਿੱਚ SKM ਗੈਰ ਰਾਜਨੀਤਿਕ (ਭਾਰਤ) ਧੀਆਂ ਭੈਣਾਂ ਦੇ ਨਾਲ
'ਬੇਟੀ ਬਚਾਓ ਬੇਟੀ ਪੜ੍ਹਾਓ': ਦੇਸ਼ ਦਾ ਖੇਡਾਂ ਵਿੱਚ ਦੁਨੀਆ ਦੇ ਵੱਖ ਵੱਖ ਕੋਨੇ ਵਿੱਚ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨ ਵਾਲੀਆਂ ਧੀਆਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਦੇ ਹੋਏ ਪੂਰੇ ਭਾਰਤ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਦਿੱਤੇ ਦਿੱਤੇ ਗਏ ਹਨ। ਜਗਜੀਤ ਸਿੰਘ ਡੱਲੇਵਾਲ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਮਾਣਯੋਗ ਪ੍ਰਧਾਨ ਮੰਤਰੀ ਜੀ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਨਾਅਰਾ ਦਿੰਦੇ ਹਨ ,ਉਥੇ ਦੂਜੇ ਪਾਸੇ ਉਨ੍ਹਾਂ ਦਾ ਹੀ ਮੈਂਬਰ ਆਫ ਪਾਰਲੀਮੈਂਟ ਅਤੇ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਮਹਿਲਾ ਪਹਿਲਵਾਨਾਂ ਦਾ ਯੌਨ ਸ਼ੋਸ਼ਣ ਕਰ ਰਿਹਾ ਹੈ।
ਇਹ ਵੀ ਪੜ੍ਹੋ : Prakash Singh Badal: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚੇ ਵੱਡੇ ਆਗੂ, ਕਿਹਾ- ਉਨ੍ਹਾਂ ਵਰਗਾ ਬਣਨਾ ਸੰਭਵ ਨਹੀਂ
ਪਾਸਕੋ ਐਕਟ ਧਾਰਾ ਦੇ ਤਹਿਤ ਮਾਮਲੇ ਦਰਜ : ਇਨਸਾਫ ਲੈਣ ਦੀ ਖਾਤਿਰ ਸਾਡੀਆਂ ਬੱਚੀਆਂ ਅਤੇ ਸਾਡੇ ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪ੍ਰੈਲ ਤੋ ਜੰਤਰ ਮੰਤਰ ਉੱਪਰ ਧਰਨੇ ਤੇ ਬੈਠੇ ਹਨ। ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਭਾਜਪਾ ਸਾਂਸਦ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਉੱਪਰ ਮਹਿਲਾ ਪਹਿਲਵਾਨਾਂ ਦੇ ਯੌਨ ਸ਼ੋਸ਼ਣ ਦੇ ਗੰਭੀਰ ਅਰੋਪ ਹਨ ਉਸ ਉੱਪਰ ਮੁਕੱਦਮਾ ਵੀ ਮਾਣਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਤੋਂ ਬਾਅਦ ਹੀ ਦਰਜ ਹੋਇਆ ਹੈ ਅਤੇ ਬ੍ਰਿਜ ਭੂਸ਼ਨ ਸ਼ਰਨ ਦੇ ਉੱਪਰ ਪਾਸਕੋ ਐਕਟ ਵਰਗੀਆਂ ਅਤਿ ਗੰਭੀਰ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਆਰੋਪੀ ਬ੍ਰਿਜ ਭੂਸ਼ਨ ਸ਼ਰਨ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਕੇਂਦਰ ਸਰਕਾਰ ਦੀ ਮਨਸ਼ਾ ਨੂੰ ਜੱਗ ਜ਼ਾਹਿਰ : ਇਸ ਦੇ ਇਲਾਵਾ ਬ੍ਰਿਜ ਭੂਸ਼ਣ ਸ਼ਰਨ ਉੱਪਰ 302,307 ਆਰਮਸ ਐਕਟ,ਗੈਂਗਸਟਰ ਐਕਟ ਵਰਗੀਆਂ ਗੰਭੀਰ ਧਾਰਾਵਾਂ ਵਿੱਚ ਅਨੇਕਾਂ ਮਾਮਲੇ ਪਹਿਲਾਂ ਤੋ ਦਰਜ ਹਨ। ਇੰਨੇ ਸੰਗੀਨ ਮਾਮਲੇ ਦਰਜ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਸ ਉਪਰ ਕੋਈ ਵੀ ਕਾਰਵਾਈ ਅਤੇ ਉਸ ਦੀ ਗ੍ਰਿਫਤਾਰੀ ਨਾਂ ਕਰਨਾ ਕੇਂਦਰ ਸਰਕਾਰ ਦੀ ਮਨਸ਼ਾ ਨੂੰ ਜੱਗ ਜ਼ਾਹਰ ਕਰਦਾ ਹੈ। ਇਸ ਲਈ SKM ਗੈਰ ਰਾਜਨੀਤਿਕ ਵੱਲੋ ਮਾਣਯੋਗ ਰਾਸ਼ਟਰਪਤੀ ਜੀ ਜੋ ਸੰਵਿਧਾਨਕ ਤੌਰ ਤੇ ਭਾਰਤ ਦੇ ਸਰਬ-ਉੱਚ ਪਦ ਉੱਪਰ ਬਿਰਾਜਮਾਨ ਹਨ, ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਾਣਯੋਗ ਰਾਸ਼ਟਰਪਤੀ ਜੀ ਇਸ ਅਤਿ ਗੰਭੀਰ ਮਾਮਲੇ ਵਿੱਚ ਮਹਿਲਾ ਪਹਿਲਵਾਨਾਂ ਦੇ ਨਾਲ ਇੰਨਸਾਫ ਕਰਨ। ਯੌਨ ਸੋਸ਼ਣ ਦੇ ਅਰੋਪੀ ਬ੍ਰਿਜ ਭੂਸ਼ਣ ਸ਼ਰਨ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਦਾ ਕਾਨੂੰਨ ਉੱਪਰ ਵਿਸ਼ਵਾਸ਼ ਬਣਿਆ ਰਹੇ।