ਫ਼ਰੀਦਕੋਟ: ਜਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਬੀਤੇ ਦਿਨੀਂ ਕੈਨੇਡਾ ਤੋਂ ਚੀਨ ਰਾਹੀਂ ਭਾਰਤ ਆਏ ਕੋਟਕਪੂਰਾ ਦੇ ਗੁਰਜਿੰਦਰ ਸਿੰਘ ਨਾਮੀਂ ਵਿਅਕਤੀ ਨੂੰ ਸਿਵਲ ਹਸਪਤਾਲ ਪ੍ਰਸ਼ਾਸ਼ਨ ਰਾਹੀਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਸਪੈਸਲ ਵਾਰਡ ਵਿਚ ਰੱਖਿਆ ਗਿਆ ਸੀ ਅਤੇ ਉਸ ਦੇ ਸੈਂਪਲ ਟੈਸਟ ਦੇ ਲਈ ਪੁਣੇ ਭੇਜੇ ਸਨ।
ਹਾਲ ਹੀ ਦੇ ਵਿਚ ਪੁਣੇ ਲੈਬੋਰਟਰੀ ਤੋਂ ਟੈਸਟ ਰਿਪੋਰਟ ਆਉਣ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਨੇ ਜਿੱਥੇ ਸੁੱਖ ਦਾ ਸਾਹ ਲਿਆ ਹੈ ਉਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਇਸ ਖਤਰਨਾਕ ਵਾਇਰਸ ਦੇ ਖਤਰੇ ਤੋਂ ਰਾਹਤ ਮਿਲੀ ਹੈ।
ਜਾਂਚ ਰਿਪੋਰਟ ਵਿਚ ਸ਼ੱਕੀ ਮਰੀਜ ਗੁਰਜਿੰਦਰ ਸਿੰਘ ਬਿਲਕੁਲ ਤੰਦਰੁਸਤ ਪਏ ਗਏ ਹਨ ਅਤੇ ਉਹਨਾਂ ਦਾ ਕਰੋਨਾ ਵਾਇਰਸ ਨੈਗਟਿਵ ਆਇਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ।