ETV Bharat / state

ਫ਼ਰੀਦਕੋਟ ਯੂਨੀਵਰਸਿਟੀ ਦੀ ਮਹਿਲਾ ਡਾਕਟਰ ਨਾਲ ਜਿਨਸੀ ਸੋਸ਼ਣ ਮਾਮਲਾ

author img

By

Published : Nov 23, 2019, 7:43 AM IST

ਫ਼ਰੀਦਕੋਟ ਦੀ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸ਼ਾਇੰਸਿਜ਼ ਵਿੱਚ ਜਿਨਸੀ ਸੋਸ਼ਣ ਮਾਮਲੇ ਵਿੱਚ ਐਕਸ਼ਨ ਕਮੇਟੀ ਨੇ ਸ਼ੁਰੂ ਕੀਤਾ ਕਥਿਤ ਦੋਸ਼ੀ ਵਿਰੁੱਧ ਰੋਸ ਪ੍ਰਦਰਸ਼ਨ।

sexual exploitation

ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ 'ਚ ਪਿਛਲੇ 3 ਮਹੀਨਿਆਂ ਤੋਂ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੂਰੇ ਫ਼ਰੀਦਕੋਟ 'ਚ ਤੂਲ ਫੜਦਾ ਨਜ਼ਰ ਆ ਰਿਹਾ ਹੈ।

ਵੀਡੀਓ

ਦੱਸ ਦੇਈਏ ਕਿ ਮਹਿਲਾ ਡਾਕਟਰ ਨੇ ਉਸ ਦੇ ਵਿਭਾਗ ਦੇ ਐਚਓਡੀ ਉੱਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਹਨ। ਮਹਿਲਾ ਡਾਕਟਰ ਪਿਛਲੇ 3 ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ। ਕਰੀਬ 6 ਦਿਨਾਂ ਤੋਂ ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਦੇ ਬਾਹਰ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ਼ ਦਵਾਉਣ ਲਈ ਕਥਿਤ ਦੋਸ਼ੀ ਡਾਕਟਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਧਰਨਾ ਦਿੱਤਾ।

ਇਹ ਵੀ ਪੜ੍ਹੋ:ਫ਼ਤਿਹਗੜ੍ਹ ਸਾਹਿਬ 'ਚ ਹੋਏ ਸਮਾਨਤਾ ਦੇ ਮੇਲੇ ਦਾ ਹਿੱਸਾ ਬਣੇ ਦਿਵਿਆਂਗ, ਨੇਤਰਹੀਣ ਤੇ ਕਿੰਨਰ

ਇਸ ਮੌਕੇ ਗੱਲਬਾਤ ਕਰਦਿਆਂ ਸੰਘਰਸ ਕਮੇਟੀ ਦੇ ਆਗੂ ਕੇਸ਼ਵ ਅਜ਼ਾਦ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਦਫ਼ਤਰ ਅੰਦਰ ਦੀ ਸੀਸੀਟੀਵੀ ਵੀਡੀਓ ਵਿਖਾਈ ਜਿਸ ਵਿੱਚ ਵਾਇਸ ਚਾਂਸਲਰ, ਡਾਕਟਰ ਲੱਜਾ ਦੇਵੀ ਅਤੇ ਕਥਿਤ ਦੋਸ਼ੀ ਡਾ. ਸੰਜੇ ਬੈਠੇ ਵਿਖਾਈ ਦੇ ਰਹੇ ਹਨ ਅਤੇ ਇਹ ਸਾਰੇ ਪੀੜਤ ਮਹਿਲਾ ਡਾਕਟਰ ਬਾਰੇ ਗੱਲਬਾਤ ਕਰ ਰਹੇ ਹਨ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਕਥਿਤ ਦੋਸ਼ੀ ਡਾਕਟਰ ਸੰਜੇ ਨੂੰ ਬਚਾਉਣ ਬਾਰੇ ਗੱਲਬਾਤ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਸੋਸ਼ਣ ਦਾ ਇਨਸਾਫ਼ ਕੀਤਾ ਜਾਵੇ। ਜੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।

ਇਸੇ ਲੜੀ ਤਹਿਤ ਸੰਘਰਸ਼ ਕਮੇਟੀ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਜਿੱਥੇ 26 ਨਵੰਬਰ ਨੂੰ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ।

Intro:ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ਼ ਵਿਚ ਜਿਨਸ਼ੀ ਸ਼ੋਸ਼ਣ ਮਾਮਲੇ ਵਿਚ ਐਕਸ਼ਨ ਕਮੇਟੀ ਨੇ ਜਾਰੀ ਕੀਤੀ ਵਾਇਸ਼ ਚਾਂਸਲਰ ਦੇ ਦਫਤਰ ਦੇ ਅੰਦਰ ਦੀ ਸੀਸੀਟੀਵੀ ਵੀਡੀਓ ਫੁਟੇਜ

ਵਾਇਸ ਚਾਂਸ਼ਲਰ ਤੇ ਲਗਾਏ ਕਥਿਤ ਦੋਸੀ ਡਾਕਟਰ ਨੂੰ ਬਚਾਉਣ ਦੇ ਇਲਜਾਮ, 26 ਨਵੰਬਰ ਨੂੰ ਡਿਪਟੀ ਕਮਿਸਨਰ ਫਰੀਦਕੋਟ ਦੇ ਦਫਤਰ ਦਾ ਘਿਰਾਓ ਕਰਨ ਦਾ ਕੀਤਾ ਐਲਾਨ
ਵਾਇਸ ਚਾਂਸਲਰ ਨੇ ਇਲਜਾਂਮਾਂ ਨੂੰ ਨਕਾਰਿਆ, ਕਿਹਾ ਜੋ ਸੱਚ ਹੋਵੇਗਾ ਉਹ ਆਪਣੇ ਆਪ ਸਾਹਮਣੇ ਆ ਜਾਵੇਗਾ।Body:
ਐਂਕਰ
ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਬੀਤੇ ਕਰੀਬ 3 ਮਹੀਨਿਆ ਤੋਂ ਸੁਰਖੀਆਂ ਵਿਚ ਹੈ ਅਤੇ ਮਹਿਲਾ ਡਾਕਟਰ ਨਾਲ ਜਿਣਸ਼ੀ ਸ਼ੋਸਣ ਕੀਤੇ ਜਾਣ ਦਾ ਮਾਮਲਾ ਤੂਲ ਫੜ੍ਹਦਾ ਨਜਰ ਆ ਰਿਹਾ। ਬੀਤੇ ਕਰੀਬ 6 ਦਿਨਾਂ ਤੋਂ ਮਿੰਨੀ ਸਕੱਤਰੇਤ ਫਰੀਦਕੋਟ ਦੇ ਬਾਹਰ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ ਦਵਾਉਣ ਅਤੇ ਕਥਿਤ ਦੋਸੀ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਜ ਇਕ ਵਿਸੇਸ ਪ੍ਰੈਸਕਾਨਫ੍ਰੰਸ ਜਿੱਥੇ ਯੂਨੀਵਰਸਿਟੀ ਦੇ ਵਾਇਸ ਚਾਂਸ਼ਲਰ ਤੇ ਕਥਿਤ ਦੋਸੀ ਡਾਕਟਰ ਨੂੰ ਸਹਿ ਦੇਣ ਅਤੇ ਉਸ ਨੂੰ ਬਚਾਉਣ ਦੇ ਇਲਜਾਂਮ ਲਗਾਏ ਹਨ ਉਥੇ ਹੀ ਵਾਈਸ ਚਾਂਸਲਰ ਦੇ ਕਮਰੇ ਦੀ ਇਕ ਸੀਸੀਟੀਵੀ ਵੀਡੀਓ ਆਡੀਓ ਵੁਆਇਸ ਦੇ ਨਾਲ ਜਾਰੀ ਕੀਤੀ ਹੈ ਜਿਸ ਤੇ ਸੰਘਰਸ਼ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਇਸ ਵੀਡੀਓ ਵਿਚ ਵਾਇਸ਼ ਚਾਂਸਲਰ, ਡਾ. ਲੱਜਾ ਦੇਵੀ, ਡਾਕਟਰ ਸੰਜੇ ਗੁਪਤਾ ਅਤੇ ਯੂਨੀਵਰਸਟੀ ਉਸ ਸਮੇਂ ਦਾ ਰਜਿਸਟਰਾਰ ਡਾ ਅਰਵਿੰਦ ਬੈਠੇ ਹਨ ਅਤੇ ਵਾਇਸ ਚਾਂਸਲਰ ਡਾ ਸੰਜੇ ਗੁਪਤਾ(ਜਿਸ ਪਰ ਮਹਿਲਾ ਡਾਕਟਰ ਦੇ ਜਿਨਸ਼ੀ ਸ਼ੋਸ਼ਣ ਦੇ ਇਲਜਾਂਮ ਲੱਗੇ ਹਨ) ਨੂੰ ਬਚਾੁੳਣ ਅਤੇ ਪੀੜਤ ਮਹਿਲਾ ਡਾਕਟਰ ਬਾਰੇ ਗੱਲਬਾਤ ਕਰ ਰਹੇ ਹਨ।ਜਦੋਕਿ ਯੂਨੀਵਰਸਸਿਟੀ ਦੇ ਵਾਇਸ ਚਾਂਸਲਰ ਨੇ ਸੰਘਰਸ਼ ਕਮੇਟੀ ਦੇ ਸਾਰੇ ਇਲਜਾਂਮਾ ਨੂੰ ਨਕਾਰਿਆ ਹੈ।
ਵੀਓ 1
ਬੀਤੇ ਕਰੀਬ ਤਿੰਨ ਮਹੀਨਿਆ ਤੋਂ ਬਾਬਾ ਫਰੀਦ ਯੂਨੀਵਰਸਿਟੀ ਦੀ ਇਕ ਮਹਿਲਾ ਡਾਕਟਰ ਆਪਣੇ ਨਾਲ ਹੋਏ ਕਥਿਤ ਜਿਣਸ਼ੀ ਸ਼ੋਸ਼ਣ ਦਾ ਇਨਸਾਫ ਲੈਣ ਲਈ ਲੜਦੀ ਆ ਰਹੀ ਹੈ ਪਰ ਕਰੀਬ ਤਿੰਨ ਮਹੀਨੇ ਬੀਤ ਜਾਣ ਬਾਅਦ ਵੀ ਕਥਿਤ ਦੋਸੀ ਡਾਕਟਰ ਖਿਲਾਫ ਕੋਈ ਵੀ ਕਾਰਵਾਈ ਅੱਜ ਤੱਕ ਅਮਲ ਵਿਚ ਨਹੀਂ ਲਿਆਂਦੀ ਗਈ ਜਿਸ ਦੇ ਚਲਦੇ ਬੀਤੇ ਕਰੀਬ 6 ਦਿਨਾਂ ਤੋਂ ਪੀੜਤ ਮਹਿਲਾ ਡਾਕਟਰ ਦੇ ਹੱਕ ਵਿਚ ਬਣੀ ਜਬਰ ਵਿਰੋਧੀ ਸੰਘ੍ਰਸ਼ ਕਮੇਟੀ ਵੱਲੋਂ ਫਰੀਦਕੋਟ ਦੀ ਮਿੰੰਨੇ ਸਕੱਤਰੇਤ ਦੇ ਬਾਹਰ ਦਿਨ ਰਾਤ ਦਾ ਧਰਨਾਂ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸੰਘਰਸ਼ ਕਮੇਟੀ ਵੱਲੋਂ ਇਕ ਵਿਸੇਸ ਪ੍ਰੈਸ਼ਕਾਨਫ੍ਰੰਸ ਕਰ ਜਿੱਥੇ 26 ਨਵੰਬਰ ਨੂੰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ਉਥੇ ਹੀ ਇਕ ਸੀਸੀਟੀਵੀ ਵੀਡੀਓ ਜਾਰੀ ਕਰ ਕੇ ਇਹ ਦਾਅਵਾ ਕੀਤਾ ਗਿਆ ਗਿਆ ਹੈ ਕਿ ਇਹ ਸੀਸੀਟੀਵੀ ਵੀਡੀਓ ਸਮੇਤ ਆਡੀਓ ਅਵਾਜ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਦਫਤਰ ਦੇ ਅੰਦਰ ਦੀ ਹੈ। ਇਸ ਮੌਕੇ ਗੱਲਬਾਤ ਕਰਦਿਆ ਸੰਘਰਸ ਕਮੇਟੀ ਦੇ ਆਗੂ ਕੇਸ਼ਵ ਅਜਾਦ ਨੇ ਕਿਹਾ ਕਿ ਇਹ ਵੀਡੀਓ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਦਫਤਰ ਦੇ ਅੰਦਰ ਹੈ ਜਿਸ ਵਿਚ ਵਾਇਸ ਚਾਂਸਲਰ, ਡਾਕਟਰ ਲੱਜਾ ਦੇਵੀ ਅਤੇ ਕਥਿਤ ਦੋਸੀ ਡਾਕਟਰ ਸੰਜੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਇਹ ਸਾਰੇ ਪੀੜਥ ਮਹਿਲਾ ਡਾਕਟਰ ਬਾਰੇ ਗੱਲਬਾਤ ਕਰ ਰਹੇ ਹਨ ਅਤੇ ਬਾਬਾ ਫਰੀਦ ਯੂਨੀਵਸਰਟੀ ਦਾ ਵਾਇਸ ਚਾਂਸਲਰ ਕਥਿਤ ਦੋਸੀ ਡਾਕਟਰ ਸੰਜੇ ਨੂੰ ਬਚਾਉਣ ਬਾਰੇ ਗੱਲਬਾਤ ਕਰ ਰਿਹਾ ਹੈ।ਉਹਨਾਂ ਕਿਹਾ ਕਿ ਵਾਇਸ ਚਾਂਸਲਰ ਸ਼ਰੇਆਂਮ ਦੋਸੀ ਡਾਕਟਰ ਨੂੰ ਬਚਾਅ ਰਿਹਾ ਹੈ ਅਤੇ ਇਸ ਮਾਮਲੇ ਦੀ ਇਨਕੁਆਰੀ ਕਰਨ ਦੇ ਨਾਮ ਤੇ ਵੀ ਪੀੜਤ ਮਹਿਲਾ ਡਾਕਟਰ ਨੂੰ ਹਰਾਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਦਾ ਧਰਨਾਂ ਇਸੇ ਤਰਾਂ ਜਾਰੀ ਰਹੇਗਾ ਅਤੇ 26 ਨਵੰਬਰ ਨੂੰ ਵੱਡਾ ਇਕੱਠ ਕਰ ਕੇ ਡਿਪਟੀ ਕਮਿਸਨਰ ਫਰੀਦਕੋਟ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਬਾਈਟ: ਕੇਸਵ ਅਜਾਦ ਆਗੂ ਸੰਘਰਸ਼ ਕਮੇਟੀ
ਵੀਓ 2
ਇਸ ਪੂਰੇ ਮਾਮਲੇ ਅਤੇ ਸੀਸੀਟੀਵੀ ਵੀਡੀਓ ਜਾਰੀ ਕੀਤੇ ਜਾਣ ਦੇ ਬਾਰੇ ਵਿਚ ਜਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਪਣੇ ਉਪਰ ਲਗਾਏ ਜਾ ਰਹੇ ਸਾਰੇ ਇਲਜਾਂਮਾਂ ਨੂੰ ਨਕਾਰਿਆ ਅਤੇ ਕਿਹਾ ਕਿ ਇਨਕੁਆਰੀ ਚੱਲ ਰਹੀ ਹੈ ਸੱਚ ਸਭ ਦੇ ਸਾਹਮਣੇ ਖੁਦ ਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਕਿਸੇ ਨੂੰ ਵੀ ਬਚਾਉਣ ਦੀ ਕੋਈ ਕੋਸਿਸ ਨਹੀਂ ਕੀਤੀ।ਉਹਨਾ ਕਿਹਾ ਕਿ ਜੋ ਸੀਸੀਟੀਵੀ ਵੀਡੀਓ ਫੁਟੇਜ ਬਾਰੇ ਕਿਹਾ ਜਾ ਰਿਹਾ ਹੈ ਉਹ ਵੀਡੀਓ ਡਾਕਟਰ ਲੱਜਾ ਅਤੇ ਡਾਕਟਰ ਅਰਵਿੰਦ ਵਿਚ ਹੋਏ ਵਿਵਾਦ ਬਾਰੇ ਹੋਈ ਮੀਟਿੰਗ ਦੀ ਹੈ ਜਿਸ ਦੀ ਆਡੀਓ ਅਵਾਜ ਵੀ ਹੈ।
ਬਾਈਟ: ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਤ ਸ਼ਾਇੰਸਿਜ ਫਰੀਦਕੋਟConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.