ਫਰੀਦਕੋਟ: ਪੰਜਾਬ ਭਰ ਵਿਚ ਕਾਂਗਰਸ ਦੇ ਖਿਲਾਫ਼ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਅਤੇ ਬੇਰੁਜ਼ਗਾਰ (Unemployed) ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਫਰੀਦਕੋਟ ਵਿੱਚ ਬੇਰੁਜ਼ਗਾਰ ਸਟੈਨੋ ਗ੍ਰਾਫਰ (Steno Graphers) ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਟੈਨੋ ਗ੍ਰਾਫਰ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਪੰਜ ਸਾਲਾਂ ਤੋਂ ਸਟੈਨੋ ਗ੍ਰਾਫਰ ਦਾ ਕੋਰਸ ਕਰਕੇ ਬੈਠੇ ਹਾਂ ਪਰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਨਹੀਂ ਦਿੱਤੀਆਂ ਗਈਆ ਹਨ।
ਮਾਪਿਆਂ ਨੇ ਬਹੁਤ ਔਖੇ ਹੋ ਕੇ ਪੜ੍ਹਾਇਆ
ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਪ੍ਰਦਰਸ਼ਨ ਕਰ ਰਹੇ ਬੱਚੇ ਸਾਰੇ ਗਰੀਬ ਪਰਿਵਾਰਾਂ ਵਿਚੋਂ ਹਨ ਅਤੇ ਸਾਡੇ ਮਾਪਿਆਂ ਨੇ ਬੜੀ ਮਿਹਨਤ ਕਰਕੇ ਸਾਨੂੰ ਪੜ੍ਹਾਇਆ ਹੈ ਪਰ ਰੁਜ਼ਗਾਰ ਨਾ ਮਿਲਣ ਕਰਕੇ ਸਾਡੇ ਮਾਪੇ ਵੀ ਉਦਾਸ ਹਨ।
ਰੁਜ਼ਗਾਰ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ
ਇਸ ਮੌਕੇ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ (Notification)ਕੱਢਿਆ ਸੀ। ਜਿਸ ਵਿੱਚ ਵੇਰਵਾ ਦਿੱਤਾ ਗਿਆ ਸੀ। ਇਸ ਵਿਭਾਗ ਵਿੱਚ ਇੰਨੀਆਂ ਸੀਟਾਂ ਖਾਲੀ ਹਨ ਪਰ ਸਰਕਾਰ ਨੇ ਉਸ ਤੋਂ ਬਾਅਦ ਸਟੈਨੋ ਗ੍ਰਾਫਰ ਦੀਆਂ ਪੋਸਟਾਂ ਨਹੀਂ ਭਰੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ।