ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਘੁਗਿਆਣਾ ਦੇ ਇੱਕ ਕਿਸਾਨ ਪਰਿਵਾਰ (Farmer family) ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਨਾਮ ‘ਤੇ ਚਿੱਠੀ ਲਿੱਖ 1 ਲੱਖ 20 ਹਜ਼ਾਰ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ (The case of ransom demand) ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ (Police) ਨੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਫਿਰੌਤੀ ਦੀ ਮੰਗ ਕਿਸਾਨ ਜਗਦੀਪ ਸਿੰਘ ਤੋਂ ਕੀਤੀ ਜਾ ਰਹੀ ਸੀ ਅਤੇ ਇਹ ਫਿਰੌਤੀ ਉਨ੍ਹਾਂ ਦਾ ਗੁਆਂਢੀ ਹੀ ਮੰਗ ਰਿਹਾ ਸੀ।
ਮੀਡੀਆ ਨਾਲ ਗੱਲਬਾਤ ਦੌਰਾਨ ਜਗਦੀਪ ਸਿੰਘ ਨੇ ਦੱਸਿਆ ਕਿ ਚਿੱਠੀ ਵਿੱਚ ਧਮਕੀ ਦਿੱਤੀ ਗਈ ਸੀ, ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ, ਤਾਂ ਉਨ੍ਹਾਂ ਦੇ ਤਿੰਨ ਭਰਾਵਾਂ ਦੇ ਪਰਿਵਾਰ ‘ਚ ਇੱਕੋ-ਇੱਕ ਲੜਕੇ ਹੈ, ਜਿਸ ਨੂੰ ਜਾਨੋ ਮਾਰ ਦਿੱਤਾ ਜਵੇਗਾ। ਜਿਸ ਦੇ ਬਾਅਦ ਕੁਝ ਦਿਨ ਬਾਅਦ ਫਿਰ ਪੰਜਾਬੀ ਭਾਸ਼ਾ (Punjabi Language) 'ਚ ਲਿੱਖੀ ਇੱਕ ਹੋਰ ਚਿੱਠੀ ਮਿਲੀ, ਉਸ ਵਿੱਚ ਫਿਰੌਤੀ ਦੀ ਰਕਮ ਨਾ ਦੇਣ ਕਰਕੇ ਮੁਲਜ਼ਮਾਂ ਨੇ ਪੀੜਤ ਪਰਿਵਾਰ ਨੂੰ 20 ਹਜ਼ਾਰ ਰੁਪਏ ਹੋਰ ਵੱਧ ਦੀ ਮੰਗ ਕਰਦੇ ਹੋਏ 1 ਲੱਖ 20 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਗਈ, ਇਸ ਤੋਂ ਬਾਅਦ ਮੁਲਜ਼ਮ ਨੇ ਹਿੰਦੀ ਭਾਸ਼ਾ (Hindi language) ਵਿੱਚ ਚਿੱਠੀ ਲਿਖ ਕੇ ਮੁੜ ਫਿਰੌਤੀ ਦੀ ਮੰਗ ਕੀਤੀ। ਜਿਸ ਤੋਂ ਬਾਅਦ ਡਰੇ ਹੋਏ ਇਸ ਪਰਿਵਾਰ ਨੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।
ਪੀੜਤ ਪਰਿਵਾਰ ਅਨੁਸਾਰ ਮੁਲਜ਼ਮ ਨੇ ਫਿਰੌਤੀ ਦੀ ਰਕਮ (Ransom amount) ਪਿੰਡ ਦੇ ਇੱਕ ਖੇਤ 'ਚ ਬਣੀ ਮੜੀ ਕੋਲ ਰੱਖਣ ਲਈ ਕਿਹਾ ਗਿਆ, ਪਰ ਇਸੇ ਦਰਮਿਆਨ ਉਨ੍ਹਾਂ ਨੂੰ ਪਿੰਡ ਦੇ ਹੀ ਵਿਅਕਤੀ ਸੁਖਪ੍ਰੀਤ ਸਿੰਘ ਦੀਆਂ ਹਰਕਤਾਂ ‘ਤੇ ਸ਼ੱਕ ਹੋਣ ‘ਤੇ ਪੁਲਿਸ ਨੂੰ ਇਤਲਾਹ ਦਿੱਤੀ, ਜਿਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਕਤ ਆਰੋਪੀ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਅਤੇ ਫਿਰੌਤੀ ਦੀ ਵਜ੍ਹਾ ਉਸ ਦੀ 2 ਕਿੱਲੇ ਜ਼ਮੀਨ ਜੋ ਸ਼ਿਕਾਇਤ ਕਰਤਾ ਠੇਕੇ ‘ਤੇ ਲੈ ਕੇ ਵਾਹੀ ਕਰਦੇ ਸਨ, ਇਸ ਦੀ ਠੇਕੇ ਦੀ ਕੀਮਤ ਪੁਰੀ ਨਾ ਦੇਣ ਕਾਰਨ ਇਹ ਫਿਰੌਤੀ ਦੀ ਚਿੱਠੀ ਲਿਖ ਪੈਸਿਆਂ ਦੀ ਮੰਗ ਕੀਤੀ ਗਈ।
ਦੂਜੇ ਪਾਸੇ ਪੁਲਿਸ ਮੁਤਬਿਕ ਆਰੋਪੀ ਸੁਖਪ੍ਰੀਤ ਸਿੰਘ ਅਵਾਰਾ ਕਿਸਮ ਦਾ ਵਿਅਕਤੀ ਹੈ। ਜਿਸ ਨੇ ਪਰਾਈ ਔਰਤ ਨੂੰ ਗੈਰ ਕਨੂੰਨੀ ਤਰੀਕੇ ਨਾਲ ਆਪਣੇ ਘਰ ਰਖਿਆ ਹੋਇਆ ਹੈ। ਜਿਸ ਵੱਲੋਂ ਇਹ ਖ਼ੱਤ ਲਿਖ ਲਾਰੇਂਸ ਬਿਸ਼ਨੋਈ ਦੇ ਨਾਮ ‘ਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਕਰਨ ਦਾ ਇੱਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ: ਅੰਡਿਆਂ ਦੀ ਰੇਹੜੀ ’ਤੇ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ