ਫਰੀਦਕੋਟ: ਜਿਥੇ ਫਸਲ ਦੀ ਜ਼ਿਆਦਾ ਪੈਦਾਵਾਰ ਲੈਣ ਲਈ ਅਤੇ ਸੌਖੇ ਢੰਗ ਨਾਲ ਫਸਲ ਨੂੰ ਤਿਆਰ ਕਰਨ ਲਈ ਬਹੁਤੇ ਕਿਸਾਨ ਰਸਾਇਣਿਕ ਖਾਦਾਂ (Chemical fertilizers) ਆਦਿ ਦੀ ਵਰਤੋਂ ਕਰਦੇ ਹਨ, ਉਥੇ ਹੀ ਕੁਝ ਅਜਿਹੇ ਕਿਸਾਨ ਵੀ ਹਨ ਜੋ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤੀ ਖੇਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਕੁਦਰਤੀ ਖੇਤੀ ਕਰਨ 10 ਢੰਗ ਨੂੰ ਆਪਣਾ ਕੇ ਜਿਥੇ ਉਹਨਾਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ (fertility of the land) ਨੂੰ ਵਧਾਉਦੇ ਹਨ ਉਥੇ ਹੀ ਉਹ ਫਸਲਾਂ ’ਤੇ ਹੁੰਦੇ ਬੇਲੋੜੇ ਖਰਚ ਘਟਾ ਕੇ ਆਪਣੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦਾ ਵੀ ਬਣਾਉਂਦੇ ਹਨ।
ਕਿਸਾਨਾਂ ਲਈ ਬਣਿਆ ਮਿਸਾਲ: ਅਜਿਹਾ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੇਗੁਵਾਲਾ ਦਾ ਜਗਮੀਤ ਸਿੰਘ ਕਿਸਾਨ ਹੈ। ਜਗਮੀਤ ਸਿੰਘ ਆਪਣੀ ਪਰਿਵਾਰਕ ਜ਼ਮੀਨ ਵਿੱਚ ਕਰੀਬ 10 ਏਕੜ ਦੀ ਖੇਤੀ ਕਰਦਾ ਹੈ। ਉਸ ਦੇ ਖੇਤ ਦੇ ਆਲੇ ਦੁਆਲੇ ਫਲ ਅਤੇ ਛਾਂ ਦਾਰ ਪੌਦੇ ਖੜ੍ਹੇ ਦਿਖਦੇ ਹਨ, ਜਿੰਨਾਂ ਨੂੰ ਜਿਆਦਾਤਰ ਕਿਸਾਨ ਫਸਲਾਂ ਦੇ ਉਜਾੜੇ ਦੇ ਡਰੋਂ ਕੱਟ ਜਾ ਪੱਟ ਦਿੰਦੇ ਹਨ, ਪਰ ਜਗਮੀਤ ਆਪਣੇ ਖੇਤ ਵਿੱਚ ਉਘੇ ਕਿਸੇ ਵੀ ਦਰਖਤ ਨੂੰ ਪੱਟਦਾ ਨਹੀਂ ਸਗੋਂ ਉਸ ਦੀ ਸੇਵਾ ਕਰਦਾ ਹਾਂ।
ਇਹ ਵੀ ਪੜੋ: ਹੈਰਾਨੀਜਨਕ ! ਮ੍ਰਿਤਕ ਵਿਅਕਤੀਆਂ ਨੂੰ ਜਿਉਂਦੇ ਬਣਾ ਕੇ ਕਰਵਾਈ ਰਜਿਸਟਰੀ, 6 ਗ੍ਰਿਫਤਾਰ
9 ਸਾਲ ਤੋਂ ਖੇਤਾਂ ਵਿੱਚ ਨਹੀਂ ਲਾਈ ਅੱਗ: ਸਾਡੀ ਟੀਮ ਨੇ ਜਗਮੀਤ ਨਾਲ ਉਸ ਦੇ ਖੇਤ ਜਾ ਕੇ ਗੱਲਬਾਤ ਕੀਤੀ ਤਾਂ ਜਗਮੀਤ ਨੇ ਦੱਸਿਆ ਕਿ ਪਿਛਲੇ ਕਰੀਬ 9 ਸਾਲ ਤੋਂ ਉਸ ਨੇ ਕਦੀ ਵੀ ਆਪਣੇ ਖੇਤਾਂ ਵਿਚ ਅੱਗ ਨਹੀਂ ਲਗਾਈ, ਉਸ ਨੇ ਦੱਸਿਆ ਕਿ ਉਸ ਨੇ ਆਪਣੇ ਖੇਤਾਂ ਵਿਚ ਬੇਲੋੜੀਆਂ ਰੇਹਾਂ ਸਪਰੇਆਂ ਨਹੀਂ ਕਰਦਾ, ਉਸ ਨੇ ਦੱਸਿਆ ਕਿ ਜਦੋਂ ਤੋਂ ਉਸ ਨੇ ਖੇਤਾਂ ਵਿੱਚ ਅੱਗ ਲਗਾਉਣੀ ਬੰਦ ਕੀਤੀ ਹੈ, ਉਦੋਂ ਤੋਂ ਖੇਤਾਂ ਵਿੱਚ ਰਸਾਇਣਿਕ ਖਾਦਾਂ ਦੀ ਮਾਤਰਾ ਹਰ ਸਾਲ ਘਟਾ ਰਿਹਾ ਹੈ, ਜਿਸ ਦੇ ਨਤੀਜੇ ਇਹ ਮਿਲੇ ਕਿ ਉਸ ਦੇ ਖੇਤ ਦੀ ਉਪਜਾਉ ਸ਼ਕਤੀ (fertility of the land) ਵਧਣ ਲੱਗੀ ਹੈ।
ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੇ ਨਾੜ ਨੂੰ ਅੱਗ ਲਗਾਏ ਬਗੈਰ ਹੀ ਹੈਪੀ ਸੀਡਰ (Happy Cedar) ਨਾਲ ਕਣਕ ਬੀਜ ਦਿੰਦਾ ਹੈ, ਜਦੋਂ ਤੱਕ ਕਣਕ ਪੱਕ ਕੇ ਤਿਆਰ ਹੁੰਦੀ ਹੈ ਝੋਨੇ ਦਾ ਨਾੜ ਪੂਰੀ ਤਰ੍ਹਾਂ ਗਲ ਜਾਂਦਾ ਹੈ, ਜੋ ਕਣਕ ਦੀ ਤੂੜੀ ਬਣਾਉਣ ਸਮੇਂ ਨਾਲ ਹੀ ਤੂੜੀ ਬਣਾਉਣ ਦੇ ਕੰਮ ਆ ਜਾਂਦਾ, ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਕਣਕ ਦੀ ਰਹਿੰਦਾ ਖਹੁੰਦ ਨੂੰ ਵੀ ਖੇਤ ਵਿੱਚ ਹੀ ਵਾਹ ਦਿੰਦਾ ਹੈ ਜਿਸ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵਧਦੀ ਹੈ। ਉਸ ਨੇ ਦੱਸਿਆ ਕਿ ਹੁਣ ਉਸ ਦੀ ਫਸਲ ਦਾ ਝਾੜ ਬਾਕੀ ਕਿਸਾਨਾਂ ਦੇ ਮੁਕਾਬਲੇ ਜਿਆਦਾ ਨਿਕਲਦਾ ਤੇ ਖਰਚਾ ਬਹੁਤ ਘੱਟ ਹੁੰਦਾ ਹੈ।
ਉਸ ਨੇ ਨਾਲ ਹੀ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਉਹ ਆਪਣੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ (Direct sowing of paddy) ਕਰਦਾ ਆ ਰਿਹਾ, ਜੋ ਕਾਫੀ ਲਾਹੇਵੰਦ ਹੈ, ਉਸ ਨੇ ਦੱਸਿਆ ਕਿ ਇਸ ਨਾਲ ਜਿੱਥੇ ਉਸ ਦਾ ਮਹਿੰਗੀ ਲੇਬਰ ਲਗਾਉਣ ਦਾ ਖਰਚਾ ਬਚਦਾ ਹੈ, ਉਥੇ ਪਾਣੀ ਦੀ ਵੀ ਲੋੜ ਘੱਟ ਪੈਂਦੀ ਹੈ। ਉਸ ਨੇ ਦੱਸਿਆ ਕਿ ਉਹ ਝੋਨੇ ਦੀ ਫਸਲ ਉਪਰ ਵੀ ਕੋਈ ਜਿਆਦਾ ਖਰਚ ਨਹੀਂ ਕਰਦਾ, ਪਰ ਮੁਨਾਫ਼ਾ ਕਾਫੀ ਹੋ ਰਿਹਾ। ਉਸਨੇ ਦੱਸਿਆ ਕਿ ਵੇਖਣ ਨੂੰ ਉਸ ਦੀ ਫਸਲ ਬਾਕੀ ਕਿਸਾਨਾਂ ਦੀਆਂ ਫਸਲਾਂ ਦੇ ਮੁਕਾਬਲੇ ਮਾੜੀ ਦਿਸਦੀ ਹੈ, ਪਰ ਝਾੜ ਬਰਾਬਰ ਹੁੰਦਾ ਅਤੇ ਖਰਚ ਬਾਕੀ ਕਿਸਾਨਾਂ ਨਾਲੋਂ ਅੱਧਾ ਹੁੰਦਾ ਹੈ।
ਉਸ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਉਹ ਵੀ ਆਪਣੇ ਖੇਤਾਂ ਵਿਚ ਅੱਗ ਲਗਾਉਣੀ ਅਤੇ ਜਿਆਦਾ ਰਸਾਇਣਿਕ ਖਾਦਾਂ (Chemical fertilizers) ਪਾਉਣੀਆਂ ਬੰਦ ਕਰਨ ਅਤੇ ਆਪਣੀਆਂ ਜਮੀਨਾਂ ਨੂੰ ਬੰਜਰ ਹੋਣ ਤੋਂ ਬਚਾਓਣ। ਇਸ ਮੌਕੇ ਗੱਲਬਾਤ ਕਰਦਿਆਂ ਜਗਮੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਤਾਂ ਲਗਦਾ ਸੀ ਕਿ ਜਗਮੀਤ ਗਲਤੀ ਕਰ ਰਿਹਾ, ਪਰ ਜਦੋ ਰਿਜ਼ਲਟ ਚੰਗਾ ਮਿਲਿਆ ਤਾਂ ਅਸੀਂ ਵੀ ਇਸ ਦਾ ਸਾਥ ਦੇਣ ਲੱਗ ਪਏ। ਉਹਨਾਂ ਕਿਹਾ ਕਿ ਸਾਨੂੰ ਸੰਤੁਸ਼ਟੀ ਹੈ ਕਿ ਅਸੀਂ ਆਪਣੀ ਜ਼ਮੀਨ ਨੂੰ ਵੀ ਰੋਗ ਮੁਕਤ ਕਰ ਲਿਆ ਅਤੇ ਘੱਟ ਲਾਗਤ ਵਿਚ ਹੁਣ ਫਸਲ ਵੀ ਚੰਗੀ ਲੈਣ ਲੱਗੇ ਹਾਂ।