ETV Bharat / state

'ਫ਼ਰੀਦਕੋਟ 'ਚ ਸ਼ਰੇਆਮ ਮਿਲਦਾ ਹੈ ਨਸ਼ਾ, ਪ੍ਰਸ਼ਾਸਨ ਨਸ਼ਾ ਵਿਰੋਧੀ ਦਿਵਸ ਮਨਾਉਣ 'ਚ ਮਸ਼ਰੂਫ'

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਸ਼ਹਿਰ 'ਚ ਸਮਾਜ ਸੇਵੀ ਸੰਸਥਾਵਾਂ ਨੇ ਆਮ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਲੋਕਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਅਸਲ ਵਿਚ ਨਾ ਤਾਂ ਕੋਈ ਨਸ਼ਾ ਬੰਦ ਕਰਨਾ ਚਾਹੁੰਦਾ ਅਤੇ ਨਾ ਹੀਂ ਨਸ਼ਾ ਬੰਦ ਹੋਇਆ ਹੈ।

ਫ਼ਰੀਦਕੋਟ
author img

By

Published : Jun 26, 2019, 10:44 PM IST

ਫ਼ਰੀਦਕੋਟ: ਸੂਬੇ ਭਰ 'ਚ ਵਿਸ਼ਵ ਨਸ਼ਾ ਵਿਰੋਧੀ ਦਿਵਸ ਸਮਾਗਮ ਕੀਤੇ ਜਾ ਰਹੇ ਹਨ। ਬਾਬਾ ਫ਼ਰੀਦ ਯੂਨੀਵਰਸਿਟੀ 'ਚ ਵੀ ਇੱਕ ਜ਼ਿਲ੍ਹਾ ਪੱਧਰੀ ਨਸ਼ਾ ਵਿਰੋਧੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਜ਼ਿਲ੍ਹਾ ਪੁਲਿਸ ਮੁਖੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਾਂਝੇ ਤੌਰ ਤੇ ਸ਼ਿਰਕਤ ਕਰ ਲੋਕਾਂ ਨੂੰ ਨਸ਼ਿਆਂ ਖਿਲਾਫ਼ ਲੜਨ ਲਈ ਲਾਮਬੰਦ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ਹਿਰ ਦੀ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।

ਵੀਡੀਓ

ਦੂਜੇ ਪਾਸੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਅਸਲ ਵਿਚ ਨਾ ਤਾਂ ਕੋਈ ਨਸ਼ਾ ਬੰਦ ਕਰਨਾ ਚਾਹੁੰਦਾ ਅਤੇ ਨਾ ਹੀ ਨਸ਼ਾ ਬੰਦ ਹੋਇਆ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਦੀ ਸਖ਼ਤੀ ਦਾ ਨਸ਼ਾ ਤਸਕਰਾਂ ਤੇ ਸਿਰਫ਼ ਇੰਨਾ ਪ੍ਰਭਾਵ ਪਿਆ ਹੈ ਕਿ ਜੋ ਨਸ਼ਾ 100 ਰੁਪਏ ਵਿੱਚ ਮਿਲਦਾ ਸੀ ਉਹ ਹੁਣ 150 ਵਿੱਚ ਮਿਲਣ ਲੱਗਾ ਹੈ।

Intro:ਪੰਜਾਬ ਦੇ ਫਰੀਦਕੋਟ ਵਿਚ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਲਗਭਗ ਫੇਲ,
ਜਿਥੇ ਜਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਸ਼ੇ ਤੇ ਲਗਾਮ ਲਗਾਉਣ ਦੀਆਂ ਗੱਲਾਂ ਕਰਦੇ ਹਨ ਉਥੇ ਹੀ ਨਸ਼ੇੜੀ ਸ਼ਰੇਆਮ ਕਰਦੇ ਹਨ ਨਸ਼ਾ,

Body:ਅੱਜ ਵਿਸ਼ਵ ਨਸ਼ਾ ਵਿਰੋਧੀ ਦਿਵਸ ਮੌਕੇ ਜਿਥੇ ਸੂਬੇ ਭਰ ਵਿਚ ਸਮਾਗਮ ਕੀਤੇ ਗਏ ਉਥੇ ਹੀ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿਚ ਵੀ ਇਕ ਜਿਲ੍ਹਾ ਪੱਧਰੀ ਨਸ਼ਾ ਵਿਰੋਧੀ ਸਮਾਗਮ ਦਾ ਆਯੋਜਨ ਕੀਤਾ ਜਿਸ ਵਿਚ ਜਿਲਾ ਪੁਲਿਸ ਮੁਖੀ ਅਤੇ ਡਿਪਟੀ ਕਮਿਸ਼ਨਰ ਫਰੀਦਕੋ ਵਲੋਂ ਸਾਂਝੇ ਤੌਰ ਤੇ ਸ਼ਿਰਕਤ ਕਰ ਲੋਕਾਂ ਨੂੰ ਨਸ਼ਿਆਂ ਖਿਲਾਫ ਲੜਨ ਲਈ ਲਾਮਬੱਧ ਕੀਤਾ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ਹਿਰ ਦੀ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਆਏ ਅਪੀਲ ਕੀਤੀ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਜੇਕਰ ਲੋਕ ਸਹਿਯੋਗ ਦੇਣਗੇ।
ਇਸ ਮੌਕੇ ਜਿਥੇ ਜਿਲ੍ਹਾ ਪਰਸਾਸ਼ਨ ਵਲੋਂ ਨਸ਼ਿਆਂ ਉਪਰ ਕੰਟਰੋਲ ਕਰਨ ਬਾਰੇ ਜਿਲ੍ਹਾ ਪੱਧਰੀ ਵਿਸੇਸ ਸਮਾਗਮ ਕਰਵਾਇਆ ਉਥੇ ਹੀ ਇਕ ਅਜਿਹਾ ਪਹਿਲੂ ਵੀ ਵੇਖਣ ਨੂੰ ਮਿਲਿਆ ਜੋ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਇਸ ਸਮਾਗਮ ਦਾ ਮੂੰਹ ਚਿੜਾ ਰਿਹਾ ਸੀ। ਦਰਅਸਲ ਕੈਮਰੇ ਦੀ ਅੱਖ ਵਿਚ ਫਰੀਦਕੋਟ ਦਾ ਅਜਿਹਾ ਨਸ਼ੇੜੀ ਕੈਦ ਹੋ ਗਿਆ ਜੀ ਨਸ਼ਾ ਕਰਨ ਲਈ ਆਪਣੇ ਪੂਰੇ ਸਰੀਰ ਵਿਚ ਨਸ਼ੇ ਦਾ ਟੀਕਾ ਲਗਾਉਣ ਲਈ ਨਾੜੀ ਲੱਭ ਰਿਹਾ ਸੀ ਜੋ ਬਾਰ ਬਾਰ ਆਪਣੇ ਸਰੀਰ ਤੇ ਸਰਿੰਜ ਦੀ ਤਿੱਖੀ ਸੂਈ ਚੋਭ ਰਿਹਾ ਸੀ। ਇਸ ਨਸ਼ੇੜੀ ਨੂੰ ਰੋਕ ਕੇ ਜਦ ਇਸ ਤੋਂ ਨਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਫਰੀਦਕੋਟ ਸ਼ਹਿਰ ਦੀਆਂ ਅੱਧਾ ਦਰਜਨ ਮੈਡੀਕਲ ਸਟੋਰਾਂ ਅਤੇ ਬਸਤੀਆਂ ਦੇ ਨਾਮ ਗਿਣਵਾ ਦਿਤੇ ਜਿਥੋਂ ਸ਼ਰੇਆਮ ਨਸ਼ਾ ਮਿਲਦਾ ਹੈ। ਉਸ ਨੇ ਆਪਣੇ ਪਾਸ ਇਕ ਨਸ਼ੀਲੀਆਂ ਗੋਲੀਆਂ ਦਾ ਪੱਤਾ ਵੀ ਵਿਖਾਇਆ ਜੋ ਉਸ ਨੇ ਆਸਾਨੀ ਨਾਲ 300 ਰੁਪਏ ਵਿਚ ਖਰੀਦਿਆ ਸੀ।
ਇਸ ਮਾਮਲੇ ਵਿਚ ਸ਼ਹਿਰ ਵਾਸੀ ਅਤੇ ਸਮਾਜ ਸੇਵੀਆਂ ਦਾ ਵੀ ਕਹਿਣਾ ਇਹੀ ਹੈ ਕਿ ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਿਹਾ ਪਰ ਅਸਲ ਵਿਚ ਨਾਂ ਤਾਂ ਕੋਈ ਨਸ਼ਾ ਬੰਦ ਕਰਨਾ ਚਾਹੁੰਦਾ ਅਤੇ ਨਹੀਂ ਨਸ਼ਾ ਬੰਦ ਹੋਵੇ। ਲੋਕਾਂ ਨੇ ਕਿਹਾ ਕਿ ਸਰਕਾਰ ਦੀ ਸਖਤੀ ਦਾ ਨਸ਼ੇ ਆਏ ਨਸ਼ਾ ਤਸਕਰਾਂ ਤੇ ਸਿਰਫ ਇੰਨਾ ਕੁ ਪ੍ਰਭਾਵ ਪਿਆ ਹੈ ਕਿ ਜੋ ਨਸ਼ਾ 100 ਰੁਪਏ ਵਿਚ ਮਿਲਦਾ ਸੀ ਉਹ ਹੁਣ 150 ਵਿਚ ਮਿਲਣ ਲੱਗਾ ਹੈ। ਪਰ ਮਿਲ ਸ਼ਰੇਆਮ ਰਿਹਾ।

Conclusion:ਫਰੀਦਕੋਟ ਵਿਚ ਹੀ ਨਹੀਂ ਪੂਰੇ ਪੰਜਾਬ ਵੀ ਨਸ਼ੇ ਦੇ ਮਾਮਲੇ ਵਿਚ ਜਮੀਨੀ ਹਕੀਕਤ ਇਹੀ ਹੈ ਕਿ ਨਸ਼ਾ ਕੰਟਰੋਲ ਨਹੀਂ ਹੋਇਆ ਸਗੋਂ ਨਸ਼ੇ ਦੇ ਰੇਟ ਵਧੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨਸ਼ਿਆਂ ਨੂੰ ਮੁਕੰਮਲ ਰੋਕਣ ਲਈ ਹੋਰ ਕਿਹੜੀ ਕਾਰਵਾਈ ਅਮਲ ਵਿਚ ਲਿਆਉਂਦਾ ਹੈ ਅਤੇ ਆਖਰ ਕਦੋਂ ਪੰਜਾਬ ਦਾ ਇਸ ਲਾਹਨਤ ਤੋਂ ਖਹਿੜਾ ਛੁਟਦਾ ਹੈ।

ਨੋਟ: ਨਸ਼ੇੜੀ ਵਿਅਕਤੀ ਦੀ ਨਸ਼ਾ ਕਰਦੇ ਦੀ ਅਤੇ ਬਾਈਟ ਦੀ ਵੀਡੀਓ ftp ਪਰ ਹੈ ਜੀ ਬਾਕੀ ਫੀਡ ਮੋਜੋ ਤੇ
ETV Bharat Logo

Copyright © 2024 Ushodaya Enterprises Pvt. Ltd., All Rights Reserved.