ਫਰੀਦਕੋਟ: ਭਾਰਤੀ ਫੌਜ ਵਿਚ ਰਹਿ ਕੇ ਦੁਸ਼ਮਣਾਂ ਨਾਲ ਲੋਹਾ ਲੈਣ ਅਤੇ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਫ਼ਰੀਦਕੋਟ ਜਿਲ੍ਹੇ ਦੇ ਸੈਨਿਕਾਂ ਦੇ ਪਰਿਵਾਰਾਂ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਭਾਰਤੀ ਫੌਜ ਵੱਲੋਂ ਸਨਮਾਨਿਤ (Honored) ਕੀਤਾ।
ਇਸ ਮੌਕੇ 30ਵੀਂ ਬਟਾਲੀਅਨ ਦੇ ਬ੍ਰਗੇਡੀਅਰ JS ਘੁੱਮਣ ਨੇ ਕਿਹਾ ਕਿ ਦੇਸ ਹਿੱਤ ਵਿਚ ਭਾਰਤੀ ਫੌਜ ਵਿਚ ਕੰਮ ਕਰਦੇ ਹੋਏ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਨਵੀਂ ਜਨਰੇਸ਼ਨ ਦੇ ਬੱਚੇ ਵੀ ਉਤਸ਼ਾਹਿਤ ਹੋ ਕੇ NCC ਦਾ ਹਿੱਸਾ ਬਣਨ ਅਤੇ ਭਾਰਤੀ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ।
ਸਵਰਨਜੀਤ ਸਿੰਘ ਗਿੱਲ ਨੇ ਕਿਹਾ ਕਿ NCC ਦੀ 30ਵੀਂ ਬਟਾਲੀਅਨ ਵੱਲੋਂ ਜਿਲ੍ਹੇ ਦੇ ਉਹਨਾਂ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾ ਨੇ ਫੌਜ ਰਹਿੰਦਿਆਂ ਵੀਰ ਚੱਕਰ, ਪਰਮਵੀਰ ਚੱਕਰ ਜਾਂ ਸ਼ੋਰਿਆ ਚੱਕਰ ਲਿਆ।
ਉਹਨਾਂ ਕਿਹਾ ਕਿ ਇਹ ਸਨਮਾਨ ਇਸ ਲਈ ਕੀਤਾ ਗਿਆ ਕਿ ਸੈਨਿਕਾਂ ਦੇ ਪਰਿਵਾਰਾਂ ਦੀ ਹੌਂਸਲਾ ਅਫਜਾਈ ਹੋ ਸਕੇ ਅਤੇ ਨਵੀਂ ਪੀੜ੍ਹੀ ਵੀ ਉਤਸ਼ਾਹਤ ਹੋ ਕੇ NCC ਦਾ ਹਿਸਾ ਬਣੇ ਅਤੇ ਭਾਰਤੀ ਫੌਜ ਵਿਚ ਭਰਤੀ ਹੋ ਕੇ ਦੇਸ ਦੀ ਸੇਵਾ ਕਰੇ।
ਸ਼ਹੀਦ (Martyr) ਦੀ ਪਤਨੀ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੋਇਆ ਅਤੇ ਉਹਨਾਂ ਨੂੰ ਖੁਸ਼ੀ ਵੀ ਹੈ ਕਿ ਸਰਕਾਰ ਅੱਜ ਵੀ ਸਾਨੂੰ ਯਾਦ ਕਰਦੀ ਹੈ।
ਇਹ ਵੀ ਪੜੋ:ਸ਼੍ਰੋਮਣੀ ਕਮੇਟੀ ਵੱਲੋ ਭਾਰਤੀ ਹਾਕੀ ਟੀਮ 1 ਕਰੋੜ ਨਾਲ ਸਨਮਾਨਿਤ