ETV Bharat / state

ਆਰਗੈਨਿਕ ਸਬਜ਼ੀਆਂ ਵੇਚਣ ਵਾਲੇ ਚਮਕੌਰ ਸਿੰਘ ਦੀ ਹੋ ਰਹੀ ਸ਼ਲਾਘਾ - Organic Vegetables of Chamkaur Singh

ਫ਼ਰੀਦਕੋਟ 'ਚ ਦੋ ਦਿਨ ਚਮਕੌਰ ਸਿੰਘ ਆਰਗੈਨਿਕ ਸਬਜ਼ੀਆਂ ਵੇਚਦੇ ਹਨ। ਉਨ੍ਹਾਂ ਦੀ ਸਬਜ਼ੀ ਦੀ ਤਾਰੀਫ਼ ਹਰ ਕੋਈ ਕਰਦਾ ਹੈ। ਡੀਸੀ ਕੁਮਾਰ ਸੌਰਭ ਰਾਜ ਨੇ ਵੀ ਇਹ ਗੱਲ ਆਖੀ ਹੈ ਕਿ ਹਰ ਇੱਕ ਨੂੰ ਇਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ।

ਫ਼ੋਟੋ
author img

By

Published : Aug 24, 2019, 2:19 PM IST

ਫ਼ਰੀਦਕੋਟ: ਆਰਗੈਨਿਕ ਸਬਜ਼ੀਆਂ ਵੇਚਣ ਵਾਲੇ ਕਿਸਾਨ ਚਮਕੌਰ ਸਿੰਘ ਦੀ ਖੂਬ ਸ਼ਲਾਘਾ ਹੋ ਰਹੀ ਹੈ। ਦਰਅਸਲ ਚਮਕੌਰ ਸਿੰਘ ਹਫ਼ਤੇ ਵਿੱਚ ਦੋ ਦਿਨ ਆਰਗੈਨਿਕ ਸਬਜ਼ੀਆਂ ਵੇਚਦੇ ਹਨ। ਮੀਡੀਆ ਦੇ ਸਨਮੁੱਖ ਹੁੰਦਿਆਂ ਚਮਕੌਰ ਸਿੰਘ ਨੇ ਦੱਸਿਆ ਕਿ ਆਰਗੈਨਿਕ ਸਬਜ਼ੀਆਂ ਸਰੀਰ ਲਈ ਕਿੰਨੀਆਂ ਲਾਹੇਵੰਦ ਹਨ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਕਿਸਾਨਾਂ ਲਈ ਵੀ ਇਹ ਫ਼ਾਇਦੇਮੰਦ ਹਨ।

ਵੀਡੀਓ

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕੁਦਰਤੀ ਤਰੀਕੇ ਨਾਲ ਖੇਤੀ ਕਰਨ, ਸਮਾਜ ਅਤੇ ਆਪਣਾ ਭਲਾ ਕਰਨ। ਕਾਬਿਲ-ਏ-ਗੌਰ ਹੈ ਕਿ ਫ਼ਰੀਦਕੋਟ ਦੇ ਡੀਸੀ ਕੁਮਾਰ ਸੌਰਭ ਰਾਜ ਨੇ ਵੀ ਚਮਕੌਰ ਸਿੰਘ ਦੀ ਸਬਜ਼ੀ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਸਾਰੇ ਹੀ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਸਮਾਗਮ ਹੋਵੇਗਾ ਤਾਂ ਉਹ ਸਬਜ਼ੀ ਚਮਕੌਰ ਸਿੰਘ ਤੋਂ ਹੀ ਖ਼ਰੀਦ ਕਰਨਗੇ। ਚਮਕੌਰ ਸਿੰਘ ਦੀ ਉਗਾਈ ਹੋਈ ਸਬਜ਼ੀ ਇੰਨ੍ਹੀ ਵਧੀਆ ਹੈ ਕਿ ਲੋਕ ਕਹਿੰਦੇ ਹਨ ਕਿ ਜੇ ਸਾਰੇ ਕਿਸਾਨ ਇਸ ਰਾਹੇ ਤੁਰ ਪੈਣ ਤਾਂ ਪੰਜਾਬ ਦੀ ਕਿਰਸਾਨੀ ਦੀ ਸੱਮਸਿਆ ਦੂਰ ਹੋ ਸਕਦੀ ਹੈ।

Intro:ਫਰੀਦਕੋਟ ਵਿਚ ਆਰਗੈਨਿਕ ਸਬਜ਼ੀਆਂ ਵੇਚਣ ਵਾਲੇ ਕਿਸਾਂਨ ਦੀ ਹੋ ਰਹੀ ਹੈ ਸਲਾਂਘਾ,

ਹਫਤੇ ਵਿਚ ਦੋ ਦਿਨ ਮਿਲਦੀਆਂ ਹਨ ਸ਼ਹਿਰ ਵਾਸੀਆਂ ਨੂੰ ਜ਼ਹਿਰ ਮੁਕਤ ਸਬਜ਼ੀਆਂ

ਕੁਦਰਤੀ ਖੇਤੀ ਕਰ ਕੇ ਉਗਾਈਆਂ ਸਬਜ਼ੀਆਂ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਹੇ ਨੇ ਕਿਸਾਨ

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਸਾਨ ਦੇ ਕੰਮ ਅਤੇ ਉਪਰਾਲੇ ਦੀ ਕੀਤੀ ਸਲਾਂਘਾBody:

ਐਂਕਰ
ਫਰੀਦਕੋਟ ਸ਼ਹਿਰ ਵਿਚ ਹਫਤੇ ਵਿਚ 2 ਵਾਰ ਕੁਦਰਤੀ ਖੇਤੀ ਰਾਹੀਂ ਉਗਾਈਆਂ ਸਬਜ਼ੀਆਂ ਵੇਚਣ ਵਾਲਾ ਕਿਸਾਨ ਇਹਨੀ ਦਿਨੀ ਚਰਚਾ ਵਿਚ ਹੈ ਅਤੇ ਸ਼ਹਿਰ ਵਾਸੀ ਇਸ ਕਿਸਾਨ ਦਾ ਇੰਤਜਾਰ ਕਰਦੇ ਰਹਿੰਦੇ ਹਨ ਕਿ ਕਦੋਂ ਚਮਕੌਰ ਸਿੰਘ ਅਤੇ ਬਲਵਿੰਦਰ ਸਿੰਘ
ਆਵੇ ਅਤੇ ਉਹ ਉਸ ਤੋਂ ਸਬਜ਼ੀਆਂ ਖ੍ਰੀਦਣ।

ਵੀ ਓ
ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਚਮਕੌਰ ਸਿੰਘ ਹਫਤੇ ਵਿਚ 2 ਦਿਨ ਫਰੀਦਕੋਟ ਵਿਚ ਆਰਗੈਨਿਕ ਸਬਜ਼ੀਆਂ ਵੇਚਣ ਆਉਂਦਾ ਹੈ ਇਸ ਤੋਂ ਸਬਜ਼ੀਆਂ ਖਰੀਦ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ। ਉਹਨਾਂ ਕਿਹਾ ਕਿਹਾ ਕਿ ਇਹ ਜਹਿਰ ਮੁਕਤ ਸਬਜ਼ੀਆਂ ਬਜਾਰ ਨਾਲੋਂ ਵੱਧ ਕੀਮਤ ਤੇ ਖਰੀਦ ਕੇ ਵੀ ਉਹਨਾਂ ਨੂੰ ਤਸੱਲੀ ਹੈ।ਉਹਨਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕੁਦਰਤੀ ਖੇਤੀ ਕਰਨ ਤਾਂ ਜੋ ਲੋਕਾਂ ਨੂੰ ਵਧੀਆ ਖੁਰਾਕ ਮਿਲ ਸਕੇ।ਉਹਨਾਂ ਕਿਹਾ ਕਿ ਚਮਕੌਰ ਸਿੰਘ ਦੀਆਂ ਸਬਜ਼ੀਆਂ ਦੀ ਉਹਨਾਂ ਨੂੰ ਉਡੀਕ ਰਹਿੰਦੀ ਹੈ।
ਬਾਈਟਾਂ : ਹਰਦੇਵ ਸਿੰਘ ਅਤੇ ਗੁਰਜੀਵਨ ਸਿੰਘ ਸ਼ਹਿਰ ਵਾਸੀ

ਵੀ ਓ
ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਸਬਜ਼ੀਆਂ ਗੁੜ, ਸ਼ੱਕਰ, ਚਾਵਲ ਸਭ ਚੀਜ਼ਾਂ ਆਪਣੇ ਖੇਤਾਂ ਵਿਚ ਕੁਦਰਤੀ ਖੇਤੀ ਰਾਹੀਂ ਪੈਦਾ ਕਰਦਾ ਹੈ ਅਤੇ ਬਜਾਰ ਵਿਚ ਵੇਚਦਾ ਹੈ। ਓਹਨਾ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਉਹ ਲੋਕਾਂ ਨੂੰ ਸਾਫ਼ ਸੁਥਰਾ ਅਤੇ ਜਹਿਰ ਮੁਕਤ ਆਹਾਰ ਦੇ ਸਕੇ।
ਬਾਈਟ : ਬਲਵਿੰਦਰ ਸਿੰਘ

ਵੀ ਓ
ਚਮਕੌਰ ਸਿੰਘ ਦੀ ਰੇਹੜੀ ਤੋਂ ਆਰਗੈਨਿਕ ਸਬਜ਼ੀਆਂ ਖਰੀਦਣ ਆਏ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਚਮਕੌਰ ਸਿੰਘ ਦਾ ਉਪਰਾਲਾ ਬਹੁਤ ਵਧੀਆ ਹੈ ਅਤੇ ਇਸ ਦੀਆਂ ਸਬਜ਼ੀਆਂ ਵੀ ਬਹੁਤ ਵਧੀਆ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹ ਫਰੀਦਕੋਟ ਵਿਚ ਹਫਤੇ ਵਿਚ 2 ਵਾਰ ਆਉਂਦਾ ਹੈ ਅਤੇ ਉਹ ਜਿਲ੍ਹੇ ਦੇ ਓਲ੍ਡ ਏਜ ਹੋਮ ਵਾਸਤੇ ਹਰੀਆਂ ਸਬਜ਼ੀਆਂ ਇਥੋਂ ਹੀ ਖਰੀਦਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸਾਨਾਂ ਦੀ ਹੋਂਸਲਾ ਅਫਜਾਈ ਕਰਨੀ ਚਾਹੀਦੀ ਹੈ ਤਾ ਜੋ ਹੋਰ ਕਿਸਾਨ ਵੀ ਕੁਦਰਤੀ ਖੇਤੀ ਆਪਨਾ ਕੇ ਲੋਕਾਂ ਨੂੰ ਜ਼ਹਿਰ ਮੁਕਤ ਵਸਤਾਂ ਮੁਹਈਆ ਕਰਵਾ ਸਕਣ

ਬਾਈਟ : ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.