ETV Bharat / state

ਫਰੀਦਕੋਟ 'ਚ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ, 4 ਦਿਨਾਂ 'ਚ ਦੋ ਦੀ ਮੌਤ - Two deaths in 4 days

ਫਰੀਦਕੋਟ ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 4 ਦਿਨਾਂ ਅੰਦਰ ਨਸ਼ੇ ਕਾਰਨ ਦੋ ਮੌਤਾਂ ਹੋ ਗਈਆਂ ਹਨ। ਮ੍ਰਿਤਕ ਦੀ ਪਹਿਚਾਣ ਫਰੀਦਕੋਟ ਦੇ ਬਾਜ਼ੀਗਰ ਬਸਤੀ ਦੇ ਰਹਿਣ ਵਾਲੇ ਕਰੀਬ 30 ਸਾਲਾ ਵਰਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ ਕਬਜ਼ੇ 'ਚ ਲੈ ਪੋਸਟਰਮਾਰਟਮ ਲਈ ਭੇਜ ਦਿੱਤੀ ਹੈ। ਪਰਿਵਾਰ ਨੇ ਨਸ਼ਿਆਂ 'ਤੇ ਲਗਾਮ ਲਗਾਉਣ ਲਈ ਸਰਕਾਰ ਨੂੰ ਅਪੀਲ  ਕੀਤੀ ਹੈ।

ਫਰੀਦਕੋਟ 'ਚ ਨਸ਼ੇ ਕਾਰਨ ਹੋਣ ਵਾਲਿਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ, 4 ਦਿਨਾਂ 'ਚ ਦੋ ਦੀ ਮੌਤ

author img

By

Published : May 25, 2022, 5:23 PM IST

ਫਰੀਦਕੋਟ: ਫਰੀਦਕੋਟ 'ਚ ਨਸ਼ਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਨੌਜਵਾਨ ਲੜਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਫਰੀਦਕੋਟ 'ਚ ਇਕ ਨੌਜਵਾਨ ਜੋ ਨਸ਼ਿਆਂ ਦਾ ਆਦਿ ਸੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਵੱਲੋਂ ਨਸ਼ਿਆਂ 'ਤੇ ਕਾਬੂ ਪਾਉਣ ਲਈ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ, ਮ੍ਰਿਤਕ ਦੀ ਪਹਿਚਾਣ ਕਰੀਬ 30 ਸਾਲਾ ਵਰਿੰਦਰ ਸਿੰਘ ਵਜੋਂ ਹੋਈ ਹੈ ਗੱਲਬਾਤ ਕਰਦਿਆਂ ਮ੍ਰਿਤਕ ਦੇ ਮਾਮਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਾਣਜਾ ਵਰਿੰਦਰ ਸਿੰਘ ਨਸ਼ੇ ਕਰਨ ਦਾ ਆਦਿ ਸੀ ਜਿਸ ਦੇ ਮਾਤਾ ਪਿਤਾ ਦੀ ਪਹਿਲਾ ਮੌਤ ਹੋ ਗਈ ਸੀ।

ਉਹਨਾਂ ਦੱਸਿਆ ਕਿ ਅੱਜ ਸਵੇਰੇ ਇਹ ਘਰ 'ਚ ਅਚਾਨਕ ਡਿੱਗ ਪਿਆ ਜਦੋਂ ਅਸੀਂ ਇਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬਸਤੀ ਅੰਦਰ ਨਸ਼ਾ ਬਹੁਤ ਵਿਕਦਾ ਹੈ, ਜਿਸ ਨੂੰ ਸਰਕਾਰ ਤੁਰੰਤ ਬੰਦ ਕਰੇ ਤਾਂ ਜੋ ਕਿਸੇ ਹੋਰ ਪਰਿਵਾਰ ਦਾ ਬੱਚਾ ਇਸ ਦੀ ਭੇਂਟ ਨਾ ਚੜ੍ਹ ਜਾਵੇ।

ਫਰੀਦਕੋਟ 'ਚ ਨਸ਼ੇ ਕਾਰਨ ਹੋਣ ਵਾਲਿਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ, 4 ਦਿਨਾਂ 'ਚ ਦੋ ਦੀ ਮੌਤ
ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਅਤੇ ਸ਼ਹਿਰ ਵਾਸੀ ਗੁਰਵਿੰਦਰ ਸਿੰਘ ਭੁੱਲਰ ਨੇ ਦਸਿਆ ਕਿ ਇਹ ਲੜਕਾ ਪਰਿਵਾਰ ਦੇ ਦੱਸਣ ਮੁਤਾਬਿਕ ਨਸ਼ੇ ਕਰਨ ਦਾ ਆਦਿ ਸੀ ਜਿਸ ਦੀ ਅੱਜ ਨਸ਼ੇ ਕਾਰਨ ਮੌਤ ਹੋ ਗਈ। ਉਹਨਾਂ ਕਿਹਾ ਕਿ ਫਰੀਦਕੋਟ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਜਿਸ ਨੂੰ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਪੰਜਾਬ ਸਰਕਾਰ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ।

ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਬਾਜ਼ੀਗਰ ਬਸਤੀ 'ਚ ਇਕ ਲੜਕੇ ਦੀ ਮੌਤ ਹੋਣ ਬਾਰੇ ਪਤਾ ਚਲਿਆ ਸੀ। ਉਹਨਾਂ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਮ੍ਰਿਤਕ ਨਸ਼ੇ ਕਰਨ ਦਾ ਆਦਿ ਸੀ ਇਹ ਕਈ ਭਿਆਨਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਕਾਫੀ ਕਮਜ਼ੋਰ ਸੀ ਜਿਸ ਦੀ ਅੱਜ ਸਵੇਰੇ ਕਰੀਬ 9 ਕੁ ਵਜੇ ਟੀਵੀ ਵੇਖਦੇ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:- ਕੋਕਰਨਾਗ 'ਚ ਬਿਜਲੀ ਡਿੱਗਣ ਕਾਰਨ 250 ਤੋਂ ਵੱਧ ਭੇਡਾਂ ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.