ETV Bharat / state

‘ਕੈਪਟਨ ਦੀ ਸਲਾਹ ਤੋਂ ਬਿਨ੍ਹਾਂ ਹਾਈਕਮਾਂਡ ਨਾ ਕਿਸੇ ਨੂੰ ਸਾਡੇ ‘ਤੇ ਥੋਪੇ’ - MP Sadiq

ਪੰਜਾਬ ਕਾਂਗਰਸ (Punjab Congress) ਵਿੱਚ ਮੱਚੇ ਘਮਸਾਣ ‘ਤੇ ਕਾਂਗਰਸੀ ਸਾਂਸਦ ਮੁਹੰਮਦ ਸਦੀਕ (MP Mohammad Sadiq) ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਜਾਮੰਦੀ ਤੋਂ ਬਿਨ੍ਹਾਂ ਹਾਈਕਮਾਂਡ ਐਵੇਂ ਕਿਸੇ ਨੂੰ ਕੋਈ ਅਹੁਦਾ ਨਾ ਦੇਵੇ।

ਪੰਜਾਬ ਦੇ ਮੁੱਖ ਮੰਤਰੀ ਦੀ ਸਲਾਹ ਤੋਂ ਬਿਨ੍ਹਾਂ ਹਾਈਕਮਾਂਡ ਨਾ ਕਿਸੇ ਨੂੰ ਸਾਡੇ ‘ਤੇ ਥੋਪੇ: MP ਸਦੀਕ

author img

By

Published : Jul 18, 2021, 7:52 PM IST

ਫਰੀਦਕੋਟ: ਪੰਜਾਬ ਕਾਂਗਰਸ ਵਿੱਚ ਮੱਚੇ ਘਮਸਾਣ ‘ਤੇ ਕਾਂਗਰਸੀ ਸਾਂਸਦ ਮੁਹੰਮਦ ਸਦੀਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਜਾਮੰਦੀ ਤੋਂ ਬਿਨ੍ਹਾਂ ਹਾਈਕਮਾਂਡ ਐਵੇਂ ਕਿਸੇ ਨੂੰ ਕੋਈ ਅਹੁਦਾ ਨਾ ਦੇਵੇ। ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਉਣ ਤੋਂ ਪਹਿਲਾਂ ਇਹ ਜਾਂਚ ਕਰ ਲਵੇ ਕਿ ਦੋਹਾਂ ਪਹੀਆਂ ਵਿੱਚ ਹਵਾ ਇੱਕੋ ਜਿਹੀ ਹੋਵੇ। ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਨਵਜੋਤ ਸਿੰਘ ਸਿੱਧੂ ‘ਤੇ ਤੰਜ ਕਸੇ ਹਨ।

ਇਸ ਮੌਕੇ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਪੰਜਾਬ ਅੰਦਰ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਨੂੰ ਮਜ਼ਬੂਰ ਕਰਨ ਲਈ ਪਾਰਟੀ ਦੇ ਚੰਗੇ ਵਰਕਰਾਂ ਨੂੰ ਅੱਗੇ ਲੈ ਕੇ ਆਉਦਾ ਜਾਵੇ। ਤਾਂ ਜੋ ਉਨ੍ਹਾਂ ਦਾ ਵੀ ਹੌਂਸਲਾ ਵਧੇ, ਤੇ ਹੋਰ ਵਰਕਰਾਂ ਨੂੰ ਵੀ ਇਨ੍ਹਾਂ ਵਰਕਰਾਂ ਵੱਲ ਵੇਖ ਕੇ ਪਾਰਟੀ ਅੰਦਰ ਕੰਮ ਕਰਨ ਦਾ ਉਤਸ਼ਾਹ ਵਧੇ।

ਪੰਜਾਬ ਦੇ ਮੁੱਖ ਮੰਤਰੀ ਦੀ ਸਲਾਹ ਤੋਂ ਬਿਨ੍ਹਾਂ ਹਾਈਕਮਾਂਡ ਨਾ ਕਿਸੇ ਨੂੰ ਸਾਡੇ ‘ਤੇ ਥੋਪੇ: MP ਸਦੀਕ

ਇਸ ਮੌਕੇ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ, ਕਿ ਉਹ ਪਾਰਟੀ ਅੰਦਰ ਡਰਪੋਕ ਲੋਕਾਂ ਨੂੰ ਪਾਰਟੀ ਤੋਂ ਬਾਹਰ ਕੱਢਣ, ਤਾਂ ਜੋ ਪਾਰਟੀ ਅੰਦਰ ਦਲੇਰ ਲੋਕਾਂ ਨੂੰ ਵੱਧ ਤੋਂ ਵੱਧ ਭਰਤੀ ਕੀਤਾ ਜਾ ਸਕੇ। ਨਾਲ ਹੀ ਉਨ੍ਹਾਂ ਨੇ 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਦੁਬਾਰਾ ਸਰਕਾਰ ਬਣਾਉਣ ਨੂੰ ਲੈਕੇ ਮਜ਼ਬੂਤ ਰਣਨੀਤੀ ਤਿਆਰ ਕਰਨ ਦੀ ਵੀ ਗੱਲ ਕਹੀ।

ਉਨ੍ਹਾਂ ਨੇ ਕਿਹਾ, ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਸਰਕਾਰ ਬਣਾ ਜਾ ਰਹੀ ਹੈ। ਉਨ੍ਹਾਂ ਕਿਹਾ, ਕਿ ਪੰਜਾਬ ਦੇ ਲੋਕਾਂ ਵਿੱਚ ਕਾਂਗਰਸ ਪਾਰਟੀ ਨੂੰ ਲੈਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ:LIVE UPDATE : ਜਾਣੋ ਸਿੱਧੂ ਨੂੰ ਕਿਸ-ਕਿਸ ਤੋਂ ਮਿਲ ਰਹੀਆਂ ਵਧਾਈਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.