ਫਿਰੋਜ਼ਪੁਰ: ਦੇਸ਼ ਭਰ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ) ਦੇ ਸੱਦੇ 'ਤੇ ਬੁੱਧਵਾਰ ਨੂੰ ਸਾਰੇ ਸਰਕਾਰੀ ਤੇ ਪ੍ਰਾਈਵੇਟ ਡਾਕਟਰ ਹੜਤਾਲ 'ਤੇ ਹਨ। ਡਾਕਟਰ ਵੱਲੋਂ ਇਹ ਹੜਤਾਲ ਐੱਨਐੱਮਸੀ ਬਿੱਲ ਦੇ ਵਿਰੋਧ ਵਿੱਚ 24 ਘੰਟੇ ਦੇ ਲਈ ਕੀਤੀ ਗਈ ਹੈ। ਫਿਰੋਜ਼ਪੁਰ 'ਚ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰ ਹੜਤਾਲ 'ਤੇ ਹਨ। ਡਾਕਟਰਾਂ ਦੀ ਹੜਤਾਲ ਦੌਰਾਨ ਨਰਸਿੰਗ ਹੋਮ ਤੇ ਕਲੀਨਿਕ 'ਚ ਓਪੀਡੀ ਸੇਵਾਵਾਂ ਠੱਪ ਰਹਿਣਗੀਆਂ। ਜਦਕਿ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ।
ਹੜਤਾਲ 'ਤੇ ਜਾਣ ਮਗਰੋਂ ਡਾਕਟਰਾਂ ਨੇ ਏ.ਡੀ.ਸੀ. ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਇਸ ਮੌਕੇ ਡਾ. ਨਰੇਸ਼ ਖੰਨਾ ਤੇ ਡਾ. ਆਰ.ਐਲ.ਤਨੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਸਭਾ ਵਿੱਚ ਐੱਨਐੱਮਸੀ ਬਿਲ ਪਾਸ ਕੀਤਾ ਗਿਆ ਹੈ, ਜਿਸ ਵਿੱਚ ਬੀ.ਏ.ਐੱਮ.ਐੱਸ ਤੇ ਨਰਸਾਂ ਅਤੇ ਆਰ.ਐੱਮ.ਪੀ. ਨੂੰ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਐੱਮ.ਬੀ.ਬੀ.ਐੱਸ ਦਾ ਦਰਜਾ ਦਿੱਤਾ ਜਾਵੇਗਾ, ਜੋ ਕਿ ਗਲਤ ਹੈ। ਡਾਕਟਰਾਂ ਨੇ ਕਿਹਾ ਕਿ ਜੇਕਰ ਇਹ ਬਿਲ ਲਾਗੂ ਹੁੰਦਾ ਹੈ ਤਾਂ ਲੋਕਾਂ ਨੂੰ ਭ੍ਰਸ਼ਟਾਚਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਬਿਲ ਦੇ ਪਾਸ ਹੋਣ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਵੇਗਾ, ਇਸ ਲਈ ਬਿਲ ਨੂੰ ਸੋਧਿਆ ਜਾਵੇ।
ਹਰਪਾਲ ਚੀਮਾ ਨੇ ਕੀਤੀ ਕੈਪਟਨ ਦੇ ਅਸਤੀਫ਼ੇ ਦੀ ਮੰਗ
ਦੱਸਣਯੋਗ ਹੈ ਕਿ ਕੇਂਦਰ ਦਾ ਇਹ ਬਿਲ ਨਾ ਤਾਂ ਡਾਕਟਰਾਂ ਦੇ ਹਿੱਤ ਵਿਚ ਹੈ ਤੇ ਨਾ ਹੀ ਮਰੀਜ਼ਾਂ ਦਾ ਇਸ ਨਾਲ ਭਲਾ ਹੋਵੇਗਾ, ਸਗੋਂ ਬਿਲ 'ਚ ਜਿਸ ਤਰ੍ਹਾਂ ਦੀਆਂ ਤਜਵੀਜ਼ਾਂ ਦਿੱਤੀਆਂ ਗਈਆਂ ਹਨ, ਉਸ ਨਾਲ ਮਰੀਜ਼ਾਂ ਲਈ ਇਲਾਜ ਕਰਵਾਉਣਾ ਮਹਿੰਗਾ ਹੋ ਜਾਵੇਗਾ ਤੇ ਗ਼ਰੀਬ ਤਾਂ ਇਲਾਜ ਤੋਂ ਵਾਂਝੇ ਹੋ ਜਾਣਗੇ। ਐੱਨਐੱਮਸੀ ਬਿਲ ਲਾਗੂ ਹੋਣ ਨਾਲ ਮੈਡੀਕਲ ਕਾਲਜਾਂ 'ਚ ਇਲਾਜ ਸਿੱਖਿਆ ਮਹਿੰਗੀ ਹੋਵੇਗੀ। ਇਸ ਦੇ ਚਲਦਿਆਂ ਡਾਕਟਰਾਂ ਵਲੋਂ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ।