ਫਰੀਦਕੋਟ: ਮੈਡੀਕਲ ਕਾਲਜ (Medical College) ਵਿਚ ਇਕ ਬੱਚੀ ਦਾ ਜਨਮ ਹੋਇਆ ਸੀ।ਜਦੋਂ ਡਾਕਟਰਾਂ ਨੇ ਬੱਚੀ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਕ ਅੱਧਾ ਸਰੀਰ ਹੋ ਵਿਕਸਿਤ ਹੋ ਕੇ ਉਸਦੀ ਪਿੱਠ ਉਤੇ ਇਕ ਲੱਤ, ਚੂਹਲਾ ਅਤੇ ਗੁਪਤ ਅੰਗ ਦੇ ਰੂਪ ਵਿਚ ਉਭਰਿਆ ਹੋਇਆ ਹੈ।ਡਾਕਟਰਾਂ ਨੇ ਨਵਜੰਮੀ 7 ਦਿਨਾਂ ਦੀ ਬੱਚੀ ਦਾ ਆਪ੍ਰੇਸ਼ਨ (Operation) ਕਰਕੇ ਤੀਜੀ ਲੱਤ ਰੀਮੂਵ (Remove) ਕਰ ਦਿੱਤੀ ਗਈ।ਇਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਦਾ ਵਿਕਸਿਤ ਪ੍ਰਕਿਰਿਆ ਰੀਡ ਦੀ ਹੱਡੀ ਨਾਲ ਜੁੜੀ ਹੁੰਦੀ ਹੈ।
ਡਾਕਟਰਾਂ ਨੇ 3 ਘੰਟੇ ਆਪ੍ਰੇਸ਼ਨ ਕੀਤਾ ਜਿਸ ਬਾਅਦ ਬੱਚੀ ਹੁਣ ਬਿਲਕੁੱਲ ਠੀਕ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਸਰੀਰ ਉਤੋ ਬੇਲੋੜੇ ਅਵਿਕਸਿਤ ਅੰਗਾਂ ਨੂੰ ਰੀਮੂਟ ਕਰ ਦਿੱਤਾ ਹੈ।ਸਰਜਰੀ ਵਿਭਾਗ ਦੇ ਮਾਹਰ ਡਾ. ਅਸ਼ੀਸ਼ ਛਾਬੜਾ ਨੇ ਦੱਸਿਆ ਹੈ ਕਿ ਫਿਰੋਜ਼ਪੁਰ ਦੇ ਪਰਿਵਾਰ ਦੇ ਇਸ ਬੱਚੀ ਦਾ ਜਨਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਹੋਇਆ ਸੀ।ਡਾਕਟਰਾਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਇਜਾਜ਼ਤ ਤੋਂ ਬਾਅਦ ਬੱਚੀ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਹੁਣ ਬੱਚੀ ਬਿਲਕੁੱਲ ਠੀਕ ਹੈ।