ਫ਼ਰੀਦਕੋਟ: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਅੰਤ ਸੰਸਕਾਰ ਦੇ ਲਈ ਬਣੀ ਸਹਿਮਤੀ ਹੋ ਗਈ ਹੈ। ਥੋੜੀ ਦੇਰ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ, ਬਿਨ੍ਹਾਂ ਕਿਸੇ ਸ਼ਰਤ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਲਈ ਸਹਿਮਤੀ ਦੇ ਦਿੱਤੀ ਹੈ। ਫਿਰੋਜ਼ਪੁਰ ਰੇਂਜ ਦੇ IGP ਜਸਕਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ ਜਾਣਕਾਰੀ ਦਿੱਤੀ ਹੈ। ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅੰਤਿਮ ਯਾਤਰਾ ਹੋਈ ਸ਼ੁਰੂ ਹੋ ਚੁੱਕੀ ਹੈ, ਕੁਝ ਹੀ ਸਮੇ ਵਿਚ ਕੋਟਕਪੂਰਾ ਦੇ ਰਾਮ ਬਾਗ (Near railway gate) ਅੰਤਿਮ ਸੰਸਕਾਰ ਵਿਖੇ ਕੀਤਾ ਜਾਵੇਗਾ। ਨਾਮ ਚਰਚਾ ਘਰ ਤੋਂ ਸਸਕਾਰ ਕਰਨ ਲਈ ਪਰਿਵਾਰ ਅਤੇ ਸੰਗਤ ਰਵਾਨਾ ਹੋ ਚੁੱਕੀ, ਇਸੇ ਦੌਰਾਨ ਮ੍ਰਿਤਕ ਡੇਰਾ ਪ੍ਰੇਮੀ ਦੀ ਲੜਕੀ ਨੇ ਅਰਥੀ ਨੂੰ ਮੋਢਾ ਦਿੱਤਾ।
ਕੋਟਕਪੂਰਾ ਦੇ ਰਾਮ ਬਾਗ ਸ਼ਮਸ਼ਾਨਘਾਟ ਵਿਖੇ ਧਾਰਮਿਕ ਰਸਮਾਂ ਨਾਲ ਹੋਇਆ ਸਸਕਾਰ: ਇਸੇ ਦੌਰਾਨ ਮ੍ਰਿਤਕ ਡੇਰਾ ਪ੍ਰੇਮੀ ਪ੍ਰਦੀਪ ਦੀ ਲੜਕੀ ਨੇ ਕਿਹਾ ਮੇਰੇ ਪਿਤਾ ਬੇਕਸੂਰ ਸਨ, ਉਨ੍ਹਾਂ ਉਪਰ ਲੱਗੇ ਦੋਸ਼ ਸਾਬਤ ਨਹੀਂ ਹੋਏ ਸੀ, ਬਿਨ੍ਹਾਂ ਵਜ੍ਹਾਂ ਹੀ ਮੇਰੇ ਪਾਪਾ ਦਾ ਕਤਲ ਕਰ ਦਿੱਤਾ ਗਿਆ। ਇਸੇ ਦੌਰਾਨ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਉਹ ਆਪਣੇ ਪਾਪਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਜਾਰੀ ਰੱਖੇਗੀ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੇਰੇ ਪਾਪਾ ਨੇ ਇੰਨ੍ਹੀਆਂ ਗੋਲੀਆਂ ਲੱਗਣ ਦੇ ਵਾਬਜੂਦ ਵੀ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ, ਇਹ ਉਨ੍ਹਾਂ ਅੱਖਾਂ ਦਾਨ ਕਰ ਕੇ ਸਬੂਤ ਦਿੱਤਾ ਹੈ। ਇਸੇ ਦੌਰਾਨ ਪਰਿਵਾਰ ਨੇ ਕਿਹਾ ਕਿ ਪ੍ਰਦੀਪ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦੇ ਪਿਤਾ ਜੀ ਬਿਲਕੁਲ ਬਜ਼ੁਰਗ ਹਨ।
6 ਸ਼ੂਟਰਾਂ ਦੀ ਹੋਈ ਪਛਾਣ: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਮਾਮਲੇ ਵਿਚ 6 ਸ਼ੂਟਰਾਂ ਦੀ ਹੋਈ ਪਛਾਣ ਹੋ ਚੁੱਕੀ ਹੈ। ਪੰਜਾਬ ਪੁਲਿਸ ਇੰਟੈਲੀਜੈਂਸ ਅਤੇ ਦਿੱਲੀ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਟੀਮ ਵੱਲੋਂ ਹੁਣ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 2 ਹਮਲਾਵਰ ਫਰੀਦਕੋਟ ਜਿਲ੍ਹੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਜਦਕਿ ਬਾਕੀ 4 ਹਮਲਾਵਰ ਹਰਿਆਣਾ ਦੇ ਦੱਸੇ ਜਾ ਰਹੇ ਹਨ। ਸਾਰੇ ਸ਼ੱਕੀ ਲਾਰੈਂਸ ਗਰੁੱਪ ਨਾਲ ਸਬੰਧਿਤ ਦੱਸੇ ਜਾ ਰਹੇ ਹਨ।
3 ਸ਼ੂਟਰ ਗ੍ਰਿਫਤਾਰ: ਫ਼ਰੀਦਕੋਟ 'ਚ ਮਾਰੇ ਗਏ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਮਾਮਲੇ ਵਿੱਚ ਤਿੰਨ ਸ਼ੂਟਰ ਦਿੱਲੀ ਸਪੈਸ਼ਲ ਸੈੱਲ ਦੀ ਗ੍ਰਿਫਤ 'ਚ ਹਨ। 6 ਨਿਸ਼ੂਟਰਾਂ ਵਿੱਚੋਂ, 4 ਹਰਿਆਣਾ ਅਤੇ 2 ਪੰਜਾਬ ਦੇ ਹਨ। ਪ੍ਰਦੀਪ 'ਤੇ 60 ਗੋਲੀਆਂ ਚਲਾਈਆਂ ਗਈਆਂ ਸਨ। ਸਾਰੇ ਸ਼ੂਟਰ ਗੈਂਗਸਟਰ ਨੈੱਟਵਰਕ ਦਾ ਹਿੱਸਾ ਹਨ। ਫੜੇ ਗਏ ਤਿੰਨੋਂ ਸ਼ੂਟਰ ਹਰਿਆਣਾ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਚੋਂ 2 ਰੋਹਤਕ ਅਤੇ 1 ਭਿਵਾਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤਿੰਨਾਂ ਨੂੰ ਪਟਿਆਲਾ ਦੇ ਬਖਸ਼ੀਵਾਲਾ ਤੋਂ ਮੁਠਭੇੜ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਟੀਮ ਵੱਲੋਂ ਪਟਿਆਲਾ ਦੇ ਬਖਸ਼ੀਵਾਲਾ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸ਼ੂਟਰਾਂ ਵੱਲੋਂ 60 ਗੋਲੀਆਂ ਪ੍ਰਦੀਪ ਲਈ ਦਾਗੀਆਂ ਗਈਆਂ ਸਨ।
'ਕੁੱਲ 6 ਸ਼ੂਟਰਾਂ ਨੇ ਕੀਤਾ ਸੀ ਹਮਲਾ': ਸਪੈਸ਼ਲ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਲਗਾਤਾਰ ਖੁਫੀਆ ਸੂਚਨਾਵਾਂ ਦੀ ਮਦਦ ਨਾਲ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਇਨ੍ਹਾਂ ਬਾਰੇ ਪਤਾ ਲੱਗਾ। ਜਿਸ ਵਿਚ ਪਤਾ ਲੱਗਾ ਕਿ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਨੂੰ 6 ਲੋਕਾਂ ਨੇ ਅੰਜਾਮ ਦਿੱਤਾ ਹੈ। ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਦੀਪ ਦੇ ਕਤਲ ਮਾਮਲੇ ਵਿੱਚ ਹਰਿਆਣਾ ਤੋਂ ਚਾਰ (ਹਰਿਆਣਾ ਮੌਡੀਊਲ ਉਰਫ਼ ਹੁੱਡਾ ਨਾਲ ਚੌਥਾ ਫ਼ਰਾਰ) ਅਤੇ ਦੋ ਪੰਜਾਬ ਮਾਡਿਊਲ ਤੋਂ ਸ਼ੂਟਰ ਸ਼ਾਮਲ ਹਨ। ਵੱਖ-ਵੱਖ ਮਾਡਿਊਲਾਂ ਨੂੰ ਕੈਨੇਡਾ ਸਥਿਤ ਗੋਲਡੀ ਬਰਾੜ, ਭਗੌੜੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਸਹਿਯੋਗੀ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਸੁਤੰਤਰ ਤੌਰ 'ਤੇ ਕੰਟਰੋਲ ਕੀਤਾ ਜਾ ਰਿਹਾ ਹੈ। ਬਾਕੀ ਫ਼ਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਇਸ ਤੋਂ ਇਲਾਵਾ ਫੜ੍ਹੇ ਗਏ 3 ਮੁਲਜ਼ਮਾਂ ਤੋਂ ਇਕ ਦੀ ਪਛਾਣ 26 ਸਾਲ ਜਤਿੰਦਰ ਸਣੇ 2 ਨਾਬਾਲਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸਨਸਨੀਖੇਜ਼ ਕਤਲ ਕਾਂਡ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਬਦਮਾਸ਼ਾਂ ਨੇ ਮੌਕੇ 'ਤੇ ਗੋਲੀਆਂ ਚਲਾਈਆਂ। ਆਖ਼ਰਕਾਰ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਸਫਲ ਹੋ ਗਏ। ਉਸ ਵੀਡੀਓ ਨੇ ਵੀ ਪੁਲਿਸ ਨੂੰ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਫੀ ਮਦਦ ਕੀਤੀ।
ਬੇਅਦਬੀ ਮਾਮਲੇ 'ਚ ਨਾਮਜ਼ਦ ਸ਼ਕਤੀ ਦੇ ਪਰਿਵਾਰ ਨੂੰ ਮਿਲੀ ਸੁਰੱਖਿਆ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੱਗੋ ਰੋਮਾਣਾ ਦੇ ਰਹਿਣ ਵਾਲੇ ਸ਼ਕਤੀ ਸਿੰਘ ਦੇ ਘਰ ਰਿਐਲਿਟੀ ਚੈੱਕ ਕੀਤਾ ਗਿਆ। ਸ਼ਕਤੀ ਦੇ ਮਾਤਾ-ਪਿਤਾ ਵੱਲੋਂ ਡੇਰਾ ਪ੍ਰੇਮੀ ਪ੍ਰਦੀਪ ਦੇ ਪਰਿਵਾਰ ਨੂੰ ਇਨਸਾਫ ਮਿਲਣ ਲਈ ਸਰਕਾਰ ਅੱਗੇ ਆਉਣ ਦੀ ਗੁਹਾਰ ਲਾਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਆਪਣੀ ਸੁਰੱਖਿਆ 'ਤੇ ਜਤਾਈ ਸੰਤੁਸ਼ਟੀ ਜਤਾਈ ਅਤੇ ਉਨ੍ਹਾਂ ਕਿਹਾ ਕਿ 4 ਦੇ 4 ਸੁਰੱਖਿਆ ਕਰਮੀ ਮੌਕੇ 'ਤੇ ਹਾਜ਼ਰ ਮਿਲੇ।
ਪਰਿਵਾਰ ਨੇ ਅੰਤਿਮ ਸੰਸਕਾਰ ਤੋਂ ਇਨਕਾਰ : ਦੂਜੇ ਪਾਸੇ ਪਰਿਵਾਰ ਨੇ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਸੰਸਕਾਰ ਨਾ ਕਰਨ ਦੀ ਗੱਲ ਕਹੀ ਹੈ। ਜਿੱਥੇ ਪੁਲਿਸ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਡੇਰਾ ਕਮੇਟੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਪੀੜਤ ਪਰਿਵਾਰ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਪ੍ਰਤੀ ਭਾਰੀ ਰੋਸ ਹੈ। ਮ੍ਰਿਤਕ ਦੇਹ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਰੱਖੀ ਗਈ ਹੈ।
-
#UPDATE | Punjab police intelligence unit & Delhi police counter-intelligence unit have identified all the six shooters & accused pertaining to the killing of Dera Sacha Sauda follower Pradeep Singh in Faridkot yesterday. Further raids underway: Sources pic.twitter.com/jNSmSZGDGe
— ANI (@ANI) November 11, 2022 " class="align-text-top noRightClick twitterSection" data="
">#UPDATE | Punjab police intelligence unit & Delhi police counter-intelligence unit have identified all the six shooters & accused pertaining to the killing of Dera Sacha Sauda follower Pradeep Singh in Faridkot yesterday. Further raids underway: Sources pic.twitter.com/jNSmSZGDGe
— ANI (@ANI) November 11, 2022#UPDATE | Punjab police intelligence unit & Delhi police counter-intelligence unit have identified all the six shooters & accused pertaining to the killing of Dera Sacha Sauda follower Pradeep Singh in Faridkot yesterday. Further raids underway: Sources pic.twitter.com/jNSmSZGDGe
— ANI (@ANI) November 11, 2022
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ: ਪੰਜਾਬ ਪੁਲਿਸ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪ੍ਰਦੀਪ ਸਿੰਘ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਸਥਾਨਕ ਨਾਮਚਰਚਾ ਘਰ ਵਿੱਚ ਰੱਖ ਦਿੱਤਾ ਅਤੇ ਇਨਸਾਫ਼ ਮਿਲਣ ਤੱਕ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਆਖੀ।
ਪ੍ਰਦੀਪ ਦਾ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ: ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮੁਕੱਦਮਾਂ ਨੰਬਰ 63 ਅਤੇ 128/2015 ਥਾਨਾਂ ਬਾਜਾਖਾਨਾ ਵਿਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਵੀਰਵਾਰ ਨੂੰ ਸਵੇਰੇ ਕੁਝ ਸ਼ੂਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਸਮੇਂ ਸਵੇਰ ਵੇਲੇ ਆਪਣੀ ਦੁਕਾਨ ਅੰਦਰ ਮੌਜੂਦ ਸੀ। ਵਾਰਦਾਤ ਦੀ ਪੂਰੀ ਘਟਨਾ CCTV ਵਿਚ ਕੈਦ ਹੋ ਗਈ ਜਿਸ ਵਿਚ 5 / 6 ਹਮਲਾਵਰਾਂ ਨੇ ਤਾਬੜ ਤੋੜ ਫਾਇਰਿੰਗ ਕਰ ਕੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ ਰਾਜੂ ਦਾ ਜਿੱਥੇ ਕਤਲ ਕਰ ਦਿੱਤਾ ਗਿਆ, ਉਥੇ ਹੀ ਉਸ ਦਾ ਗੰਨਮੈਨ ਹਾਕਮ ਸਿੰਘ ਅਤੇ ਇਕ ਹੋਰ ਵਿਅਕਤੀ ਜੋ ਕੋਟਕਪੂਰਾ ਦਾ ਸਾਬਕਾ MC ਦੱਸਿਆ ਜਾ ਰਿਹਾ ਹੈ ਉਹ ਗੰਭੀਰ ਜਖਮੀਂ ਹੋ ਗਏ।
ਜ਼ਮਾਨਤ 'ਤੇ ਬਾਹਰ ਆਇਆ ਸੀ ਪ੍ਰਦੀਪ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅੱਜ ਸਵੇਰੇ ਫਰੀਦਕੋਟ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਡੇਅਰੀ ਖੋਲ੍ਹ ਰਿਹਾ ਸੀ। ਉਸੇ ਸਮੇਂ 2 ਮੋਟਰਸਾਈਕਲ ਸਵਾਰ 5-6 ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਦੀਪ ਜ਼ਮਾਨਤ 'ਤੇ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਦਿੱਤੀ ਗਈ।
ਗੋਲਡੀ ਬਰਾੜ ਨੇ ਲਈ ਸੀ ਜ਼ਿੰਮੇਵਾਰੀ : ਸੋਸ਼ਲ ਮੀਡੀਆਂ ਉੱਤੇ ਗੈਂਗਸਟਰ ਗੋਲਡੀ ਬਰਾੜ ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਲਿੱਖਿਆ ਕਿ "ਅੱਜ ਜੋ ਕੋਟਕਪੂਰਾ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਪ੍ਰਦੀਪ ਸਿੰਘ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦਾ ਹਾਂ। ਇਸ ਗੋਲੀਬਾਰੀ ਦੌਰਾਨ ਜਿਸ ਪੁਲਿਸ ਮੁਲਾਜ਼ਮ ਦਾ ਨੁਕਸਾਨ ਉਸ ਲਈ ਸਾਨੂੰ ਦੁੱਖ ਹੈ, ਪਰ ਸਿਰਫ਼ ਤਨਖਾਹ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸੁਰੱਖਿਆ ਕਰਨ ਵਾਲਿਆਂ ਉੱਤੇ ਵੀ ਲੱਖ ...7 ਸਾਲ ਹੋ ਗਏ ਸੀ ਇਨਸਾਫ ਲਈ 3 ਸਰਕਾਰਾਂ ਦਾ ਮੂੰਹ ਵੇਖਦਿਆ ਨੂੰ, ਅਸੀਂ ਅੱਜ ਆਪਣਾ ਇਨਸਾਫ਼ ਕਰ ਦਿੱਤਾ।"
ਇੱਕ ਡੇਰਾ ਪ੍ਰੇਮੀ ਨੂੰ ਜੇਲ੍ਹ ਵਿੱਚ ਵੀ ਮਾਰਿਆ ਗਿਆ: ਇਸ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਵੀ ਜੇਲ੍ਹ ਅੰਦਰ ਹੀ ਕਤਲ ਹੋ ਚੁੱਕਾ ਹੈ। ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਡੇਰਾ ਪ੍ਰੇਮੀ ਬਿੱਟੂ ਫੜੇ ਗਏ ਹਨ। ਬਿੱਟੂ ਦਾ 22 ਜੂਨ 2019 ਨੂੰ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਇਹ ਹੈ ਬੇਅਦਬੀ ਮਾਮਲਾ: ਡੇਰਾ ਸੱਚਾ ਸੌਦਾ ਸਮਰਥਕ ਪ੍ਰਦੀਪ ਸਿੰਘ ਬਰਗਾੜੀ ਬੇਅਦਬੀ ਮਾਮਲੇ 'ਚ ਦੋਸ਼ੀ ਨੰਬਰ 63 ਸੀ। ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਅਤੇ ਅੰਗ ਪਾੜ ਦਿੱਤੇ ਗਏ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਵਿਰੋਧ ਵੀ ਕੀਤਾ।
ਇਹ ਵੀ ਪੜ੍ਹੋ: ਕੋਟਕਪੂਰਾ 'ਚ ਡੇਰਾ ਪ੍ਰੇਮੀ ਕਤਲ ਮਾਮਲਾ: ਫਰੀਦਕੋਟ 'ਚ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ