ਫਰੀਦਕੋਟ: ਪ੍ਰਭੂ ਸੇਵਾ ਸੋਸਾਇਟੀ (Prabhu Seva Society) ਜੈਤੋ ਵੱਲੋਂ ਕੋਰਟ ਕੰਪਲੈਕਸ (Court Complex ) ਤਹਿਸੀਲ ਵਿਚ ਅਦਾਲਤ ਬਣਾਉਣ ਦੀ ਮੰਗ ਸਬੰਧੀ ਡਿਪਟੀ ਕਮਿਸ਼ਨਰ (Court Complex) ਫਰੀਦਕੋਟ ਨੂੰ ਸੌਂਪਿਆ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੋਰਟ ਕੰਪਲੈਕਸ ਨੂੰ ਤਹਿਸੀਲ ਵਿਚ ਜਗ੍ਹਾ ਦਿੱਤੀ ਗਈ ਹੈ ਉਸ ਦਾ 2018 ਤੋਂ ਨੀਂਹ ਪੱਥਰ ਵੀ ਰੱਖਿਆ ਗਿਆ ਪਰ ਅੱਜ ਤੱਕ ਕੋਈ ਵੀ ਕੋਰਟ ਕੰਪਲੈਕਸ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਭੇਜਿਆ ਗਿਆ ਤਾਂ ਜੋ ਜੈਤੋ ਹਲਕੇ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਕੋਰਟ ਕੰਪਲੈਕਸ ਦੀ ਸਹੂਲਤ ਮਿਲ ਸਕੇ ਅਤੇ ਲੋਕਾ ਨੂੰ ਦੂਰ ਦਰਾਡੇ ਆਪਣੇ ਕੰਮਾਂ ਲਈ ਨਾ ਜਾਣਾ ਪਵੇ। ਇਸ ਮੌਕੇ ਸੋਸਾਇਟੀ ਦੇ ਮੈਂਬਰ (Members of the Society) ਜਸਪ੍ਰੀਤ ਸਿੰਘ ਭੁੱਲਰ ਭੁਪਿੰਦਰ ਸਿੰਘ ਰੇਸ਼ਮ ਸਿੰਘ ਨਿਆਮੀਵਾਲਾ ਅੰਗਰੇਜ਼ ਸਿੰਘ ਗੇਜੀ ਡਿਪਟੀ ਕੋਟਕਪੂਰਾ ਗੁਰਸੇਵਕ ਸਿੰਘ ਚਮਕੌਰ ਸਿੰਘ ਬਲਜਿੰਦਰ ਸਿੰਘ ਕੈਟੀ ਸਮੂਹ ਵਕੀਲ ਭਾਈਚਾਰਾ ਆਦਿ ਮੈਂਬਰ ਹਾਜ਼ਰ ਸਨ।
ਦੂਜੇ ਪਾਸੇ ਡਿਪਟੀ ਕਮਿਸ਼ਨਰ (Deputy Commissioner) ਨੇ ਮੰਗ ਪੱਤਰ ਪ੍ਰਾਪਤ ਕਰਨ ਮਗਰੋਂ ਕਿਹਾ ਕਿ ਸੇਵਾ ਸੋਸਾਇਟੀ (Service Society) ਦੇ ਆਗੂਆਂ ਵੱਲੋਂ ਕੀਤੀ ਗਈ ਮੰਗ ਉੱਤੇ ਜਲਦ ਗੌਰ ਕੀਤਾ ਜਾਵੇਗਾ ਅਤੇ ਜਿੱਥੋਂ ਤੱਕ ਹੋ ਸਕੇ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪੁਰਾਣੀ ਰੰਜਿਸ਼ ਕਾਰਣ ਚੱਲੀ ਗੋਲ਼ੀ, ਨੌਜਵਾਨ ਗੰਭੀਰ ਜ਼ਖ਼ਮੀ