ਇਸ ਮੌਕੇ ਜਾਣਕਾਰੀ ਦਿੰਦਿਆ ਬਚਾਅ ਪੱਖ ਦੇ ਵਕੀਲ ਅਮਨਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਥਾਣਾ ਸਿਟੀ ਫ਼ਰੀਦਕੋਟ ਵਿਚ ਦਰਜ ਮਾਮਲੇ ਮੁਤਾਬਕ ਰਣਜੀਤ ਸਿੰਘ ਨਾਮੀ ਇਕ ਨੌਜਵਾਨ ਦਾ ਕਤਲ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਹੋਇਆ ਸੀ। ਇਸ ਵਿੱਚ ਨਾਮਜਦ ਵਿਅਕਤੀ ਚਮਕੌਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ ਪਰ ਇਸ ਮਾਮਲੇ ਵਿਚ ਮੁਦਈ ਪੱਖ ਵੱਲੋਂ ਇਕ ਗਵਾਹ ਦੀ ਗਵਾਹੀ ਦੇ ਅਧਾਰ 'ਤੇ ਸੋਹਣ ਸਿੰਘ ਅਤੇ ਯਾਦਵਿੰਦਰ ਸਿੰਘ ਨਾਮ ਦੇ ਦੋ ਵਿਅਕਤੀਆ ਨੂੰ ਫ਼ਰੀਦਕੋਟ ਦੀ ਜ਼ਿਲ੍ਹਾ ਅਤੇ ਸ਼ੈਸਨ ਅਦਾਲਤ ਵੱਲੋਂ ਸ਼ਾਮਲ ਕਰ ਕੇ ਇਨਾਂ ਦੋਹਾਂ ਦੇ ਨਾਮ ਨਾਮਜਦ ਕੀਤੇ ਗਏ ਸਨ, ਜਿਸ ਤਹਿਤ ਸੋਹਣ ਸਿੰਘ ਅਤੇ ਯਾਦਵਿੰਦਰ ਸਿੰਘ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਬੇਗੁਨਾਹੀ ਸਬੰਧੀ ਗੁਹਾਰ ਲਗਾਈ ਗਈ ਸੀ।
![undefined](https://s3.amazonaws.com/saranyu-test/etv-bharath-assests/images/ad.png)
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਵਿਰੁੱਧ 20/25 ਮੁੱਕਦਮੇ ਦਰਜ ਸਨ ਅਤੇ ਜੈਤੋ ਵਿਖੇ ਹੋਈ ਗੈਂਗਵਾਰ ਵਿਚ ਉਹ ਜਖਮੀਂ ਹੋਇਆ ਸੀ, ਜਿਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ ਸੀ ਤੇ ਇੱਥੇ ਉਸ ਦਾ ਕਤਲ ਹੋ ਗਿਆ ਸੀ।