ਫ਼ਰੀਦਕੋਟ: ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੇ ਵਿਸ਼ਵ ਅੰਦਰ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਕੋਰੋਨਾ ਤੋਂ ਬਚਾਅ ਲਈ ਕੈਪਟਨ ਸਰਕਾਰ ਨੇ ਸੂਬੇ 'ਚ ਕਰਫਿਊ ਲਗਾਇਆ ਹੋਇਆ ਹੈ। ਇਸ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕਰਫਿਊ ਦਾ ਅਸਰ ਹੁਣ ਕਿਸਾਨਾਂ ਦੇ ਬਾਗਵਾਨਾਂ 'ਤੇ ਵੀ ਪੈ ਰਿਹਾ ਹੈ।
ਹਲਾਤਾਂ ਨਾਲ ਦੋ-ਚਾਰ ਹੋ ਰਹੇ ਨੇ ਪੰਜਾਬ ਦੇ ਬੇਰ ਉਤਪਾਦਕ
ਬਾਗਾਂ ਵਿੱਚ ਲੱਗੇ ਬੇਰ ਪੱਕ ਕੇ ਤਿਆਰ ਹੋ ਚੁੱਕੇ ਹਨ, ਪਰ ਇਨ੍ਹਾਂ ਬਾਗਵਾਨਾਂ ਨੂੰ ਮੰਡੀਆਂ ਵਿੱਚ ਇਨ੍ਹਾਂ ਬੇਰਾਂ ਦੇ ਲਈ ਗਾਹਕ ਨਹੀਂ ਮਿਲ ਰਹੇ। ਇਸ ਬਾਰੇ ਫ਼ਰੀਦਕੋਟ ਦੇ ਇੱਕ ਬੇਰ ਉਤਪਾਦਕ ਨੇ ਆਪਣਾ ਦੁਖੜਾ ਲੋਕਾਂ ਨਾਲ ਸਾਂਝਾ ਕੀਤਾ ਹੈ।
ਉਸ ਨੇ ਦੱਸਿਆ ਕਿ ਬੇਰ ਪੱਕ ਕੇ ਪੂਰੀ ਤਰ੍ਹਾਂ ਨਾਲ ਤਿਆਰ ਹਨ। ਜਿਨ੍ਹਾਂ ਨੂੰ ਵੇਚਣ ਲਈ ਉਹ 40 ਦੇ ਕਰੀਬ ਕਰੇਟ ਲੈ ਕੇ ਬਠਿੰਡਾ ਅਤੇ ਕੋਟਕਪੁਰੇ ਦੀਆਂ ਮੰਡੀਆਂ ਵਿੱਚ ਲੈ ਕੇ ਗਏ ਪਰ ਉੱਥੇ ਇਨ੍ਹਾਂ ਨੂੰ ਕੋਈ ਗਾਹਕ ਨਹੀਂ ਮਿਲਿਆ। ਸਿਰਫ 2 ਤੋਂ ਤਿੰਨ ਕਰੇਟਾਂ ਦੀ ਹੀ ਵਿਕਰੀ ਹੋਈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਬਾਗਵਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇੇੇਵੇ ਤਾਂ ਜੋ ਇਹ ਆਰਥਕ ਨੁਕਸਾਨ ਤੋਂ ਬਚ ਸਕਣ।