ਫਰੀਦਕੋਟ: ਜੈਤੋ ਵਿਖੇ ਨਜਾਇਜ਼ ਕਬਜ਼ਿਆਂ (Illegal occupations at Jaito) ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸਖ਼ਤੀ ਵਰਤੀ ਜਾ ਰਹੀ ਹੈ। ਇਸ ਸਬੰਧ ਵਿੱਚ ਸਬ ਡਵੀਜ਼ਨ ਮੈਜਿਸਟਰੇਟ ਜੈਤੋ (Win Sub Division Magistrate) ਵੱਲੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (City Council Executive Officer) ਨੂੰ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਪ੍ਰਤੀ ਪੱਤਰ ਜਾਰੀ ਕਰਕੇ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੈਤੋ ਸ਼ਹਿਰ ਵਿੱਚ ਸੜਕਾਂ (Roads in the city of Jaito) ਅਤੇ ਫੁੱਟਪਾਥ ਨਜਾਇਜ਼ ਕੀਤੇ ਹੋਏ ਕਬਜਿਆਂ ਨੂੰ ਖਾਲੀ ਕਾਰਵਾਈਆਂ ਜਾਵੇ।
ਜਿਸ ਦੇ ਚਲਦਿਆਂ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ (City Council Jaito officials) ਵੱਲੋਂ ਹੁਣ ਸ਼ਹਿਰ 'ਚ ਪੂਰੀ ਤਰ੍ਹਾਂ ਸਖ਼ਤੀ ਨਾਲ ਨਾਜਾਇਜ਼ ਕਬਜ਼ੇ ਹਟਵਾਏ (Removed illegal occupants) ਜਾ ਰਹੇ ਹਨ। ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਕਰਮਚਾਰੀ ਆਪਣੇ ਨਾਲ ਟਰੈਕਟਰ ਨਾਲ ਲੈ ਕੇ ਆਉਂਦੇ ਹਨ ਅਤੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਸੜਕਾਂ ਜਾਂ ਫੁੱਟਪਾਥ 'ਤੇ ਰੱਖਿਆ ਸਾਮਾਨ ਟਰੈਕਟਰ ਵਿੱਚ ਲੱਦ ਕੇ ਨਗਰ ਕੌਂਸਲ ਦਫ਼ਤਰ ਵਿਖੇ ਲੈ ਜਾਦੇ ਹਨ। ਜਿੱਥੇ ਨਗਰ ਕੌਂਸਲ ਦਫ਼ਤਰ (City Council Office) ਦੀ ਛੱਤ ਉਪਰ ਸਾਮਾਨ ਨੂੰ ਸੁੱਟ ਦਿੱਤਾ ਜਾਂਦਾ ਹੈ ਅਤੇ ਕੀਮਤੀ ਸਮਾਨ ਨੂੰ ਅਲੱਗ ਕਮਰੇ ਵਿਚ ਰੱਖ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਦੇ ਅਸਤੀਫੇ ਦੀਆਂ ਖ਼ਬਰਾਂ 'ਤੇ ਬਲਵਿੰਦਰ ਭੂੰਦੜ ਨੇ ਲਾਇਆ ਵਿਰਾਮ, ਕਿਹਾ ...
ਨਗਰ ਕੌਸਲ ਦੇ ਇਸ ਐਕਸ਼ਨ ਤੋਂ ਬਾਅਦ ਸ਼ਹਿਰ ਵਿੱਚ ਪੂਰੀ ਤਰ੍ਹਾਂ ਹਫਤਾ-ਦਫੜੀ ਮਚੀ ਹੋਈ ਹੈ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਅਤੇ ਸ਼ਹਿਰ ਦੀ ਦੇਖ-ਭਾਲ ਕਰਨਾ ਸਾਡੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਸਖ਼ਤ ਆਡਰ ਹਨ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਵਾਲੀਆਂ ਥਾਵਾਂ ਨੂੰ ਤੁਰੰਤ ਖਾਲੀ ਕਰਵਾਇਆ ਜਾਵੇ।
ਇਹ ਵੀ ਪੜ੍ਹੋ:ਡਿਗਰੀਆਂ ਹਾਸਲ ਕਰ ਕੇ ਵੀ ਨਾ ਮਿਲੀ ਨੌਕਰੀ ਤਾਂ ਲੜਕੀ ਲਾਉਣ ਲੱਗੀ ਮਾਂ ਨਾਲ ਝੋਨਾ