ਫਰੀਦਕੋਟ: ਪੰਜਾਬ ਅੰਦਰ ਦਿਨੋਂ ਦਿਨੀਂ ਸੜਕੀ ਹਾਦਸੇ ਵੱਧਦੇ ਹੀ ਜਾ ਰਹੇ ਹਨ, ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੋਟਕਪੂਰਾ ਰੋਡ ਨੇੜੇ ਰੋਮਾਣਾ ਅਲਬੇਲ ਸਿੰਘ ਪਿੰਡ ਦੇ ਬੱਸ ਸਟਾਪ ‘ਤੇ ਬਾਬਾ ਭੋਲੀ ਮਹੰਤ ਆਪਣੀ ਗੱਡੀ ਤੇ ਡਰਾਈਵਰ ਨਾਲ ਜੈਤੋ ਤੋਂ ਕੋਟਕਪੂਰਾ ਵੱਲ ਜਾ ਰਹੇ ਸਨ ਤਾਂ ਅਚਾਨਕ ਮੋਟਰਸਾਇਕਲ ਸਵਾਰ ਨੌਜਵਾਨ ਨੇ ਰੋਮਾਣਾ ਅਲਬੇਲ ਸਿੰਘ ਦੇ ਚੋਰਾਹੇ ਕੋਲ ਆਪਣਾ ਮੋਟਰਸਾਇਕਲ ਇੱਕ ਦਮ ਗੱਡੀ ਦੇ ਅੱਗੋਂ ਮੋੜ ਦਿੱਤਾ ਤੇ ਕਾਰ ਡਰਾਈਵਰ ਵਲੋਂ ਮੋਟਰਸਾਇਕਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਕਾਰ ਨਾਲ ਟਕਰਾ ਗਿਆ ਤੇ ਗੱਡੀ ਦਰੱਖਤ ਨਾਲ ਜਾ ਟਕਰਾਈ।
ਇਹ ਵੀ ਪੜੋ: ਗੈਂਗਸਟਰਾਂ ਦਾ ਕੇਂਦਰ ਬਣਿਆ ਪੰਜਾਬ, ਸੂਬੇ 'ਚ ਗੈਂਗਸਟਰਾਂ ਦਾ ਰਾਜ : ਤਰੁਣ ਚੁੱਘ
ਕਾਰ ਸਵਾਰ ਅਤੇ ਮੋਟਰਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਤੇ ਗੰਭੀਰ ਜ਼ਖਮੀ ਭੋਲੀ ਮਹੰਤ ਤੇ ਉਨ੍ਹਾਂ ਦੇ ਡਰਾਵਿਰ ਨੂੰ ਸਿੱਧਾ ਫਰੀਦਕੋਟ ਮੈਡੀਕਲ ਕਾਲਜ ਲਈ ਤੇ ਮੋਟਰਸਾਇਕਲ ਸਵਾਰ ਨੌਜਵਾਨ ਗੁਰਲਾਲ ਸਿੰਘ ਨੂੰ ਕੋਟਕਪੂਰਾ ਡਾ. ਸੈਣੀ ਕੋਲ ਇਲਾਜ਼ ਲਈ ਭਰਤੀ ਕਰਵਾਇਆ ਗਿਆ।
ਇਹ ਵੀ ਪੜੋ: ਸੰਗਰੂਰ ਜ਼ਿਮਨੀ ਚੋਣ: ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਤੇ ਬਾਦਲਾਂ ਖ਼ਿਲਾਫ਼ ਕੱਢੀ ਜੰਮਕੇ ਭੜਾਸ !