ਫ਼ਰੀਦਕੋਟ: ਪੰਜਾਬ ਲੋਕ ਕਾਂਗਰਸ ਪਾਰਟੀ ਦੇ ਫ਼ਰੀਦਕੋਟ ਤੋਂ ਜਿਲ੍ਹਾ ਪ੍ਰਧਾਨ ਅਤੇ ਫ਼ਰੀਦਕੋਟ ਹਲਕੇ ਤੋਂ ਭਾਜਪਾ ਦੇ ਸਾਂਝੇ ਤੌਰ 'ਤੇ ਪਾਰਟੀ ਵਰਕਰ ਸੰਦੀਪ ਸਿੰਘ ਬਰਾੜ ਨੂੰ ਨਿਰਾਸ਼ਾ ਦਾ ਦੂਜੀ ਵਾਰ ਸਾਹਮਣਾ ਕਰਨਾ ਪਿਆ।
ਇਸ ਵਾਰ ਜਦੋ ਫਿਰੋਜ਼ਪੁਰ ਵਿਖੇ ਹੋਣ ਵਾਲੀ ਭਾਜਪਾ ਦੀ ਮਹਾਂ ਰੈਲੀ ਵਿੱਚ ਸਮੂਲੀਅਤ ਕਰਨ ਜਾ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸੁਆਗਤ ਲਈ ਵਰ੍ਹਦੇ ਮੀਂਹ ਵਿੱਚ ਸਮਾਗਮ ਅੰਦਰ 400-500 ਸਮਰਥਕ ਕੈਪਟਨ ਦੀ ਉਡੀਕ ਕਰ ਰਹੇ ਸਨ।
ਪਰ ਜਦੋਂ ਕੈਪਟਨ ਪਹੁੰਚੇ ਤਾਂ ਉਨ੍ਹਾਂ ਸਮਰਥਕਾਂ ਨੂੰ ਵੇਖ ਕੇ ਗੱਡੀ 'ਚੋਂ ਉੱਤਰਨਾ ਤਾਂ ਦੂਰ ਗੱਡੀ ਦੇ ਡਰਾਈਵਰ ਨੂੰ ਬਰੈਕ ਵੀ ਨਹੀਂ ਮਾਰੀ ਅਤੇ ਜਿਲ੍ਹਾ ਪ੍ਰਧਾਨ ਸਮੇਤ ਸਮਰਥਕ ਵਿਚਾਰੇ ਖੜ੍ਹੇ ਦੇਖਦੇ ਰਹਿ ਗਏ, ਕੈਪਟਨ ਸਾਹਿਬ ਦੇ ਚਲੇ ਜਾਣ ਮਗਰੋਂ ਸਮਰਥਕਾਂ ਅੰਦਰ ਰੋਸ ਵੇਖਿਆ ਗਿਆ। ਸਮੱਰਥਕਾਂ ਦੇ ਖਿੜੇ ਹੋਏ ਚਿਹਰਿਆਂ ਦੀਆਂ ਰੌਣਕ ਪਲਾਂ ਵਿੱਚ ਫਿੱਕੀ ਪੈ ਗਈ। ਜਿਸ ਤੋਂ ਸੰਦੀਪ ਸਿੰਘ ਸੰਨੀ ਬਰਾੜ ਇਸ ਮਾਮਲਾ ਵਿੱਚ ਸਫ਼ਾਈ ਦਿੰਦਿਆਂ ਕਿਹਾ ਕਿ ਕੈਪਟਨ ਨੂੰ ਬਾਰਿਸ਼ ਤੇ ਰੈਲੀ ਵਿੱਚ ਜਾਣ ਦੀ ਜਲਦੀ ਕਾਰਨ ਪਤਾ ਨਹੀ ਚੱਲਿਆ ਹੋਣਾ, ਸ਼ਾਇਦ ਇਸ ਕਰਕੇ ਉਨ੍ਹਾਂ ਨੇ ਗੱਡੀਆਂ ਨਹੀ ਰੋਕੀਆਂ।
ਇਹ ਵੀ ਪੜੋ:- ਮੋਦੀ ਦੀ ਸੁਰੱਖਿਆ ਮਾਮਲੇ ’ਚ ਭਲਕੇ ਸੁਪਰੀਮ ਸੁਣਵਾਈ