ਫ਼ਰੀਦਕੋਟ: ਕੈਬਿਨੇਟ ਮੰਤਰੀ ਓ ਪੀ ਸੋਨੀ ਵੱਲੋਂ ਫ਼ਰੀਦਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਚੱਲ ਰਹੇ VDRL ਲੈਬ 'ਚ ਕੋਰੋਨਾ ਟੈਸਟਾਂ ਦਾ ਜਾਇਜ਼ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਕਰੀਬ 300 ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ, ਜਦ ਕਿ ਬਾਕੀ ਦੀ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਉਨ੍ਹਾਂ ਕਿਹਾ ਕਿ ਸਰਧਾਲੂਆਂ ਨੂੰ ਲਿਆਉਣਾ ਸਰਕਾਰ ਦਾ ਫਰਜ਼ ਸੀ ਤੇ ਸਰਧਾਲੂਆਂ ਦਾ ਹੱਕ। ਕਿਸੇ ਦੇ ਦਬਾਅ ਦੇ ਚਲਦਿਆਂ ਨਹੀਂ ਬਲਕਿ ਸਰਕਾਰ ਨੇ ਜ਼ਿੰਮੇਵਾਰੀ ਸਮਝਦੇ ਹੋਏ ਸ਼ਰਧਾਲੂਆਂ ਨੂੰ ਆਪਣੇ ਘਰ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟੈਸਟਾਂ ਦੀ ਸਮਰੱਥਾ ਰੋਜ਼ਾਨਾ 2000 ਤੋਂ ਵਧਾ ਕੇ ਕਰੀਬ 3 ਗੁਣਾ ਕਰ ਦਿੱਤੀ ਜਾਵੇਗੀ ਤੇ ਇਸ ਸਬੰਧੀ ਮਸ਼ੀਨਾਂ ਖਰੀਦਿਆ ਜਾ ਰਹੀਆਂ ਹਨ ।