ਫਰੀਦਕੋਟ: ਸਾਲ 1982 ਤੋਂ ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਬੀਐਸਸੀ ਖੇਤੀਬਾੜੀ ਵਿਭਾਗ ਚੱਲਦਾ ਆ ਰਿਹਾ ਸੀ, ਜੋ ਕਿ 4 ਸਾਲ ਪਹਿਲਾ ਬੰਦ ਹੋ ਗਿਆ ਹੈ ਤੇ ਇਸ ਲੰਬੇ ਅਰਸੇ ਤੋਂ ਬਾਅਦ ਹੁਣ ਵਿਦਿਅਰਥੀਆਂ ਅਤੇ ਸ਼ਹਿਰ ਵਾਸੀਆਂ ਦੇ ਸੰਘਰਸ਼ ਕਾਰਨ ਕਾਲਜ ਪ੍ਰਸ਼ਾਸਨ ਨੇ ਮੁੜ ਤੋਂ ਇਸ ਵਿਭਾਗ ਨੂੰ ਸੁਰਜੀਤ ਕਰ ਦਿੱਤਾ ਹੈ। ਜਿਸ ਵਿੱਚ ਪਹਿਲੇ ਸਾਲ ਹੀ ਮਨਜ਼ੂਰ ਸ਼ੁਦਾ 60 ਸੀਟਾਂ ਉੱਤੇ ਮੈਰਿਟ ਦੇ ਅਧਾਰ ਉੱਤੇ ਦਾਖਲੇ ਹੋਏ ਹਨ।
ਦੱਸ ਦਈਏ ਕਿ ਸਾਲ 2019 ਤੋਂ ਹੀ ਕਾਲਜ ਦੇ ਪ੍ਰੋਫੈਸਰਾਂ ਅਤੇ ਵਿਦਿਅਰਥੀਆਂ ਵੱਲੋਂ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਬੀਐਸਸੀ ਖੇਤੀਬਾੜੀ ਵਿਭਾਗ ਨੂੰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਮੁੜ ਤੋਂ ਸ਼ੁਰੂ ਕਰਵਾਏ ਜਾਣ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। ਜਿਸ ਵਿੱਚ ਮੌਜੂਦਾ ਸੱਤਾਧਾਰੀ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਦੇ ਵਿਧਾਇਕਾਂ ਵੱਲੋਂ ਲਾਗਤਾਰ ਸ਼ਿਰਕਤ ਕੀਤੀ ਜਾਂਦੀ ਰਹੀ ਸੀ ਅਤੇ ਬੀਐਸਸੀ ਖੇਤੀਬਾੜੀ ਵਿਭਾਗ ਨੂੰ ਸ਼ੁਰੂ ਕਰਨ ਲਈ ਜਦੋਂ ਜਹਿਦ ਕਰ ਰਹੇ ਲੋਕਾਂ ਅਤੇ ਵਿਦਿਅਰਥੀਆਂ ਦਾ ਸਾਥ ਦਿੱਤਾ ਜਾ ਰਿਹਾ ਸੀ।
ਬਰਜਿੰਦਰਾ ਕਾਲਜ 'ਚ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਸ਼ੁਰੂ:- ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਕਰੀਬ ਡੇਢ ਸਾਲ ਬਾਅਦ ਇਹਨਾਂ ਆਗੂਆਂ ਦੀ ਮਿਹਨਤ ਰੰਗ ਲਿਆਈ ਅਤੇ ਆਈਸੀਏਆਰ ਵੱਲੋਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਮੁੜ ਤੋਂ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ। ਇਸ ਵਾਰ ਪਹਿਲੇ ਸਾਲ ਵਿੱਚ ਪ੍ਰਮਾਣਿਤ 60 ਸੀਟਾਂ ਉੱਤੇ ਦਾਖਲਾ ਹੋ ਗਿਆ ਹੈ। ਇਸ ਖੁਸ਼ੀ ਵਿੱਚ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਾਲਜ ਵਿੱਚ ਪਹੁੰਚ ਕੇ ਬੀਐਸਸੀ ਖੇਤੀਬਾੜੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੂੰ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ।
ਵਿਦਿਅਰਥੀਆਂ ਨੇ ਖੁਸ਼ੀ ਮਨਾਈ: ਬੀਐਸਸੀ ਖੇਤੀਬਾੜੀ ਵਿੱਚ ਦਾਖਲਾ ਲੈਣ ਵਾਲੇ ਵਿਦਿਅਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਬੀਐੱਸਸੀ ਖੇਤੀਬਾੜੀ ਵਿਭਾਗ ਮੁੜ ਤੋਂ ਬਰਜਿੰਦਰਾ ਕਾਲਜ ਵਿੱਚ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਉਹ ਗਰੀਬ ਘਰਾਂ ਤੋਂ ਹਨ, ਮਹਿੰਗੇ ਕਾਲਜਾਂ ਵਿੱਚ ਉਹ ਦਾਖਲਾ ਨਹੀਂ ਲੈ ਸਕਦੇ ਸਨ, ਪਰ ਹੁਣ ਉਹ ਆਪਣਾ ਸੁਪਨਾ ਪੂਰਾ ਕਰ ਸਕਣਗੇ। ਉਹਨਾਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਵੀ ਕੀਤਾ।
ਆਈਸੀਏਆਰ ਦੀਆਂ ਸ਼ਰਤਾਂ ਹੋਈਆਂ ਪੂਰੀਆਂ: ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬਰਜਿੰਦਰਾ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਵਿਭਾਗ ਸਹੂਲਤਾਂ ਦੀ ਕਮੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਸ ਨੂੰ ਆਈਸੀਏਆਰ ਦੀ ਸ਼ਰਤਾਂ ਪੂਰੀਆ ਕਰ ਕੇ ਮੁੜ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਕਾਲਜ ਵਿੱਚ ਪ੍ਰਮਾਣਿਤ 60 ਸੀਟਾਂ ਦੇ ਮੈਰਿਟ ਦੇ ਅਧਾਰ ਉੱਤੇ ਦਾਖਲਾ ਹੋ ਗਿਆ ਹੈ। ਉਨਾਂ ਕਿਹਾ ਕਿ ਇੱਥੇ ਬੜੇ ਥੋੜੇ ਖਰਚੇ ਵਿੱਚ ਅੱਵਲ ਦਰਜੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਇਸ ਕਲਾਜ ਵਿਚੋਂ ਪਹਿਲਾਂ ਪੜ੍ਹੇ ਵਿਦਿਅਰਥੀ ਪੰਜਾਬ ਵਿੱਚ ਵੱਡੇ ਅਹੁੱਦਿਆਂ ਉੱਤੇ ਬਿਰਾਜਮਾਨ ਹਨ।
ਬੀਐਸਸੀ ਖੇਤੀਬਾੜੀ ਵਿਭਾਗ ਚਾਲੂ ਹੋਣ ਨਾਲ ਸਰਕਾਰ ਨੂੰ ਬਲ ਮਿਲੇਗਾ: ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਜਿਹੜੀਆਂ ਕਮੀਆਂ ਕਾਰਨ ਬੀਐਸਸੀ ਖੇਤੀਬਾੜੀ ਵਿਭਾਗ ਬੰਦ ਕੀਤਾ ਗਿਆ ਸੀ, ਉਹਨਾਂ ਨੂੰ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਇਥੇ ਪੜ੍ਹਨ ਵਾਲੇ ਬੱਚੇ ਖੇਤੀਬਾੜੀ ਯੂਨੀਵਰਸਟੀ ਦੇ ਖੋਜ ਕੇਂਦਰ ਵਿੱਚ ਅਧਿਐਨ ਕਰਨਗੇ ਅਤੇ ਹੋਰ ਵੀ ਵਧੀਆਂ ਪੜ੍ਹਾਈ ਇਹਨਾਂ ਨੂੰ ਮਿਲੇਗੀ। ਉਹਨਾਂ ਕਿਹਾ ਕਿ ਲੋੜੀਦੀ ਲੈਬ ਅਤੇ ਉਪਕਰਨ ਵੀ ਕਾਲਜ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਰੈਗੂਲਰ ਸਟਾਫ ਦੀ ਭਰਤੀ ਵੀ ਜਲਦ ਕੀਤੀ ਜਾਵੇਗੀ ਤਾਂ ਜੋ ਬੀਐਸਸੀ ਖੇਤੀਬਾੜੀ ਵਿਭਾਗ ਇੱਥੇ ਸਥਾਈ ਹੋ ਸਕੇ।
- Rashifal: ਕਿਸ ਦਾ ਬਦਲੇਗਾ ਸਮਾਂ, ਕੌਣ ਖਰੀਦੇਗਾ ਨਵਾਂ ਘਰ, ਕਿਸ ਦਾ ਸੁਪਨਾ ਹੋਵੇਗਾ ਪੂਰਾ? ਪੜ੍ਹੋ ਅੱਜ ਦਾ ਰਾਸ਼ੀਫਲ
- 4 September LOVE Rashifal: ਕਿਸ ਨੂੰ ਪਿਆਰ 'ਚ ਮਿਲੇਗਾ ਇੱਕ ਹੋਰ ਮੌਕਾ, ਕਿਸ ਨਾਲ ਹੋਵੇਗਾ ਧੋਖਾ, ਕਿਸ-ਕਿਸ ਤੋਂ ਰਹਿਣਾ ਹੋਵੇਗਾ ਸਾਵਧਾਨ, ਪੜ੍ਹੋ ਅੱਜ ਦਾ ਲਵ ਰਾਸ਼ੀਫਲ
- 4 September Panchang: ਅੱਜ ਕਿਹੜੀ ਚਜ਼ਿ ਖਰੀਦਣੀ ਰਹੇਗੀ ਸ਼ੁਭ ਅਤੇ ਕਿਸ ਚੀਜ਼ ਤੋਂ ਕਰਨਾ ਹੋਵੇਗਾ ਪ੍ਰਹੇਜ਼? ਪੜ੍ਹੋ ਅੱਜ ਦਾ ਪੰਚਾਂਗ
ਕਿਉਂ ਹੋਇਆ ਸੀ ਬੀਐਸਸੀ ਖੇਤੀਬਾੜੀ ਵਿਭਾਗ ਬੰਦ:- ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਆਈਸੀਏਆਰ (ਇੰਡੀਅਨ ਕੌਂਸਲ ਆਫ ਐਗਰੀਕਲਚਰ ਐਂਡ ਰਿਸਰਚ) ਵੱਲੋਂ ਸ਼ਰਤਾਂ ਪੂਰੀਆ ਨਾਂ ਕਰਦੇ ਕਈ ਦਰਜਨਾਂ ਕਾਲਜਾਂ ਵਿੱਚ ਬੀਐਸਸੀ ਖੇਤੀਬਾੜੀ ਦੇ ਕੋਰਸਾਂ ਵਿੱਚ ਨਵੇਂ ਦਾਖਲੇ ਕਰਨ ਉੱਤੇ ਰੋਕ ਲਗਾ ਦਿੱਤੀ ਸੀ, ਜਿੰਨ੍ਹਾਂ ਕੋਲ ਆਪਣੀ ਮਾਲਕੀ ਦੀ ਕਰੀਬ 40 ਏਕੜ ਖੇਤੀਬਾੜੀ ਵਾਲੀ ਜ਼ਮੀਨ, ਖੇਤੀਬਾੜੀ ਸੰਬੰਧੀ ਖੋਜ ਕਾਰਜਾਂ ਲਈ ਢੁੱਕਵੀਂ ਲੈਬ ਅਤੇ ਵਿਦਿਅਰਥੀਆ ਨੂੰ ਪੜ੍ਹਾਉਣ ਲਈ ਪੂਰਾ ਵਿੱਦਿਅਕ ਸਟਾਫ ਨਹੀਂ ਸੀ, ਉਹਨਾਂ ਕਾਲਜਾਂ ਵਿੱਚ ਇਹ ਕੋਰਸ ਬੰਦ ਹੋ ਗਿਆ ਸੀ।