ਫ਼ਰੀਦਕੋਟ: ਸ਼ੇਖ ਫ਼ਰੀਦ ਆਗਮਨ ਪੁਰਬ 2019 ਦੇ ਦੁਸਰੇ ਦਿਨ ਬ੍ਰਜਿੰਦਰਾ ਕਾਲਜ ਵਿਖੇ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਤਿੰਨ ਦਿਨਾਂ ਤੱਕ ਚੱਲਣ ਵਾਲੇ ਵਿਸ਼ੇਸ਼ ਪੁਸਤਕ ਮੇਲੇ ਵਿੱਚ ਇਸ਼ਵਾਰ 40 ਦੇ ਕਰੀਬ ਪ੍ਰਕਾਸ਼ਕਾਂ ਦੀਆਂ 10 ਲੱਖ ਦੇ ਕਰੀਬ ਟਾਇਟਲ ਪੁਸਤਕਾਂ ਸ਼ਾਮਲ ਕੀਤੀਆ ਗਈਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਪੁਸਤਕ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਇਸ ਪੁਸਤਕ ਮੇਲੇ ਵਿੱਚ 38 ਤੋਂ 40 ਪ੍ਰਕਾਸ਼ਕਾਂ ਦੀਆ ਕਰੀਬ 10 ਲੱਖ ਟਾਇਟਲ ਪੁਸਤਕਾਂ ਸ਼ਾਮਲ ਕੀਤੀਆ ਗਈਆ ਹਨ ਜਿਨ੍ਹਾਂ ਨੂੰ ਖ਼ਰੀਦਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਮਿਆਰੀ ਕਿਤਾਬਾਂ ਅੱਜ ਦੀ ਕੁਰਾਹੇ ਪੈ ਚੱਲੀ ਜਵਾਨੀ ਨੂੰ ਸਿੱਧੇ ਰਾਹੇ ਪਾਉਣ ਲਈ ਬਹੁਤ ਕਾਰਗਰ ਸਾਬਤ ਹੋ ਸਕਦੀਆ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ ਇਸ ਪੁਸਤਕ ਮੇਲੇ ਵਿੱਚ ਆ ਕੇ ਪੰਜਾਬੀ ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਉਪਲਭਧ ਕਿਤਾਬਾ ਖ੍ਰੀਦ ਕੇ ਲਾਹਾ ਲੈਣ।
ਇਸ ਮੌਕੇ ਪਹੁੰਚੇ ਨਾਮੀਂ ਲੇਖਕਾਂ ਨੇ ਕਿਹਾ ਕਿ ਕਿਤਾਬਾਂ ਵਿੱਚ ਲੇਖਕਾਂ ਦੀ ਜ਼ਿੰਦਗੀ ਦੇ ਤਜੁਰਬੇ ਹੁੰਦੇ ਹਨ ਅਤੇ ਇਨ੍ਹਾਂ ਤਜੁਰਬਿਆ ਨੂੰ ਉਹ ਇੱਕ ਕਿਤਾਬ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕਰਦੇ ਹਨ ਜੋ ਹੋਰਨਾਂ ਦੀ ਜ਼ਿੰਦਗੀ ਲਈ ਕਾਫੀ ਲਾਭਕਾਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੁਸਤਕ ਮੇਲੇ ਲੱਗਣੇ ਚਾਹੀਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਇੰਟਰਨੈਟ ਦਾ ਖਹਿੜਾ ਛੱਡ ਕਿਤਾਬਾਂ ਅਤੇ ਚੰਗੇ ਸਾਹਿਤ ਨਾਲ ਜੁੜਨਾਂ ਚਾਹੀਦਾ ਹੈ।