ETV Bharat / state

ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਦਾ ਸਰਕਾਰ ਨੂੰ ਅਲਟੀਮੇਟਮ, ਕਿਹਾ- 26 ਜਨਵਰੀ ਦਾ ਬਾਇਕਾਟ, ਮੁੜ ਜਾਮ ਹੋਵੇਗਾ ਨੈਸ਼ਨਲ ਹਾਈਵੇ - ਬੰਦੀ ਸਿੰਘਾਂ ਦੀ ਰਿਹਾਈ

ਕਈ ਮਹੀਨਿਆਂ ਤੋਂ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਉੱਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਨਵਾਂ ਐਲਾਨ ਕੀਤਾ ਹੈ। ਸੁਖਰਾਜ ਸਿੰਘ ਨੇ ਕਿਹਾ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦਾ ਬਾਇਕਾਟ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਨੂੰ 31 ਜਨਵਰੀ ਤੱਕ ਅਲਟੀਮੇਟਮ ਦਿੰਦੇ ਹੋਏ ਫ਼ਰਵਰੀ ਵਿੱਚ ਸੰਘਰਸ਼ ਨੂੰ ਲੈ ਕੇ ਵੱਡਾ ਐਕਸ਼ਨ ਲੈਣ ਦੀ ਵੀ ਗੱਲ ਕਹੀ ਹੈ।

Behbal Kalan Insaaf Morcha ultimatum to Punjab Govt

author img

By

Published : Jan 23, 2023, 8:03 AM IST

Updated : Jan 23, 2023, 10:11 AM IST

ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਦਾ ਸਰਕਾਰ ਨੂੰ ਅਲਟੀਮੇਟਮ

ਫ਼ਰੀਦਕੋਟ: ਪਿਛਲੇ 13 ਮਹੀਨਿਆਂ ਤੋਂ ਬਹਿਬਲ ਕਲਾਂ ਵਿੱਚ ਚੱਲ ਰਹੇ ਬੇਅਦਬੀ ਇਨਸਾਫ ਮੋਰਚੇ ਵਲੋਂ ਫਿਰ ਤੋਂ ਇੱਕ ਮੀਟਿੰਗ ਕਰਦੇ ਹੋਏ, ਆਉਣ ਵਾਲੇ ਸਮੇਂ ਲਈ ਸਰਕਾਰ ਨੂੰ ਚਿਤਾਵਨੀ ਦੇ ਰੂਪ 5 ਫਰਵਰੀ ਨੂੰ ਵੱਡਾ ਐਕਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ, 26 ਜਨਵਰੀ ਨੂੰ ਗਣਤੰਤਰਤਾ ਦਿਵਸ ਦਾ ਬਾਇਕਾਟ ਕਰਨ ਲਈ ਵੀ ਸੰਗਤ ਨੂੰ ਬੇਨਤੀ ਕੀਤੀ ਗਈ ਹੈ।

ਸਰਕਾਰ ਨੇ ਸਮਾਂ ਮੰਗ-ਮੰਗ ਕੇ ਸਾਲ ਕੀਤਾ ਪੂਰਾ: ਇਸ ਮੌਕੇ ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਜਿਹੜਾ ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚਲ ਰਿਹਾ ਹੈ, ਉਸ ਦਾ ਵੀ ਪੂਰਨ ਸਮਰਥਨ ਕਰਦੇ ਹਨ। ਕਿਉਕਿ, ਉਸ ਮੋਰਚੇ ਵਿਚ ਉਨ੍ਹਾਂ ਮੰਗਾਂ ਤੋਂ ਇਲਾਵਾ ਇਸ ਮੋਰਚੇ ਦੀ ਮੰਗ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿੱਚ ਚੱਲ ਰਹੇ ਇਸ ਮੋਰਚੇ ਨੂੰ 13 ਮਹੀਨੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ, ਪਰ ਇੱਕ ਸਾਲ ਸਰਕਾਰ ਨੇ ਟਾਈਮ ਮੰਗ ਮੰਗ ਹੀ ਪੂਰਾ ਕਰ ਦਿੱਤਾ ਹੈ, ਅਜੇ ਤੱਕ ਇਨਸਾਫ ਨਹੀਂ ਦਿਵਾ ਸਕੀ। ਇਸ ਲਈ ਹੁਣ ਸੰਗਤ ਨਾਲ ਮੀਟਿੰਗ ਕਰਕੇ ਅਹਿਮ ਫੈਸਲੇ ਲਏ ਹਨ।

ਗਣਤੰਤਰ ਦਿਵਸ ਦਾ ਬਾਇਕਾਟ: ਪਹਿਲਾ ਫੈਸਲਾ ਲਿਆ ਗਿਆ ਹੈ ਕਿ 26 ਜਨਵਰੀ ਦੇ ਸਰਕਾਰੀ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇਗਾ। 26 ਜਨਵਰੀ ਨੂੰ ਲੋਕ ਖ਼ਾਲਸਾਈ ਨਿਸ਼ਾਨ ਘਰਾਂ ਉਪਰ ਲਹਿਰਾ ਕੇ ਮਨਾਉਣ ਅਤੇ ਸਮੁੱਚੀ ਕੌਮ ਨੂੰ ਬਾਇਕਟ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਸਾਨੂੰ ਅਜੇ ਤਕ ਸਾਡੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, ਤਾਂ ਅਸੀਂ ਕਿਸ ਮੂੰਹ ਨਾਲ ਇਸ ਦਿਵਸ ਨੂੰ ਮਨਾਵਾਂਗੇ। ਉਨ੍ਹਾਂ ਕਿਹਾ ਕਿ ਉਹ ਬੇਨਤੀ ਕਰਦੇ ਹਨ ਕਿ 26 ਜਨਵਰੀ ਨੂੰ ਬਾਇਕਟ ਕੀਤਾ ਜਾਵੇ।

ਹਾਈਵੇ ਮੁੜ ਹੋ ਸਕਦੈ ਜਾਮ, ਸਰਕਾਰ ਕੋਲ 31 ਜਨਵਰੀ ਤੱਕ ਦਾ ਸਮਾਂ: ਦੂਜਾ ਆਉਣ ਵਾਲੀ 5 ਫਰਵਰੀ ਨੂੰ ਪੰਜਾਬ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ, ਤਾਂ ਜੋ ਉਸ ਦਿਨ ਵੱਡੇ ਐਕਸ਼ਨ ਲਏ ਜਾ ਸਕਣ। ਨਾਲ ਹੀ ਉਨ੍ਹਾਂ ਕਿਹਾ ਜੋ ਪਿਛਲੇ ਸਮੇਂ ਚ ਨੈਸ਼ਨਲ ਹਾਈਵੇ ਉੱਤੇ ਲਗਾਏ ਜਾਮ ਨੂੰ ਮੁਲਤਵੀ ਕੀਤਾ ਗਿਆ ਸੀ, ਉਸ ਨੂੰ ਮੁੜ ਤੋਂ ਲਾਗੂ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 31 ਜਨਵਰੀ ਤਕ ਦਾ ਸਮਾਂ ਦਿੱਤਾ ਜਾ ਰਿਹਾ, ਕਿਉਂਕਿ ਜੋ ਸਰਕਾਰ ਦੀ ਸਿਟ ਦੀ ਜਾਂਚ ਕੰਪਲੀਟ ਕਰਨ ਜਾਂ ਬੇਅਦਬੀ ਲਈ ਇਨਸਾਫ ਦਿਵਾਉਣ ਲਈ ਸਰਕਾਰ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਸੀ, ਉਹ ਸਾਹਮਣੇ ਨਹੀਂ ਆ ਰਹੀਆਂ। ਇਸ ਲਈ ਆਉਣ ਵਾਲੇ ਸਮੇਂ ਵਿੱਚ ਮਜਬੂਰਨ ਵੱਡੇ ਐਕਸ਼ਨ ਲੈਣੇ ਪੈ ਸਕਦੇ ਹਨ।

ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣਾ, ਸਿੱਖਾਂ ਨਾਲ ਮਜ਼ਾਕ: ਸੁਖਰਾਜ ਸਿੰਘ ਵਲੋਂ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਮਿਲਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਉਪਰ ਗੰਭੀਰ ਧਾਰਾਵਾਂ ਅਧੀਨ ਸਜ਼ਾ ਹੋਵੋ, ਉਸ ਨੂੰ ਵਾਰ ਵਾਰ ਪੈਰੋਲ ਦੇਣਾ ਸਿਸਟਮ ਦਾ ਸਿੱਖਾਂ ਨਾਲ ਮਜ਼ਾਕ ਹੈ। ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਕੀਤੇ ਵਾਅਦੇ ਅਨੁਸਾਰ ਜਲਦ ਬੇਅਦਬੀ ਤੋਂ ਇਲਾਵਾ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ ਕਰ ਸਾਰੇ ਮੁਲਜ਼ਮਾਂ ਖਿਲਾਫ ਚਲਾਣ ਅਦਾਲਤ ਵਿੱਚ ਪੇਸ਼ ਕਰਨ, ਤਾਂ ਜੋ ਜਲਦ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ ਅਤੇ ਸੰਗਤ ਨੂੰ ਇਨਸਾਫ ਮਿਲ ਸਕੇ। ਨਾਲ ਹੀ, ਉਨ੍ਹਾਂ ਸਾਫ ਕੀਤਾ ਕਿ ਇਨਸਾਫ ਮਿਲਣ ਤਕ ਮੋਰਚਾ ਜਾਰੀ ਰਹੇਗਾ।

ਇਹ ਵੀ ਪੜ੍ਹੋ: ਆਊਟਸੋਰਸ ਮੁਲਾਜ਼ਮਾਂ ਨੇ 24ਵੇਂ ਦਿਨ ਚੁੱਕਿਆ ਧਰਨਾ, ਮੁੱਖ ਮੰਤਰੀ ਤੋਂ ਮਿਲਿਆ ਭਰੋਸਾ

Last Updated : Jan 23, 2023, 10:11 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.