ETV Bharat / state

ਬੇਅਦਬੀ ਮਾਮਲਾ: SIT ਨੇ ਪੇਸ਼ ਕੀਤਾ ਇੱਕ ਹੋਰ ਚਲਾਨ - ਪੰਜਾਬ ਸਰਕਾਰ

ਬੇਅਦਬੀ ਮਾਮਲੇ 'ਚ ਨਵੀਂ ਐਸਆਈਟੀ ਵੱਲੋਂ ਮਹਿਜ਼ 11 ਦਿਨਾਂ ਫ਼ਰੀਦਕੋਟ ਅਦਾਲਤ 'ਚ ਦੂਜਾ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਸਆਈਟੀ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬੇਅਦਬੀ ਮਾਮਲਾ
ਬੇਅਦਬੀ ਮਾਮਲਾ
author img

By

Published : Jul 20, 2021, 11:59 AM IST

ਫ਼ਰੀਦਕੋਟ : ਬੇਅਦਬੀ ਮਾਮਲਿਆਂ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ (SIT) ਨੇ ਅੱਜ ਫਰੀਦਕੋਟ ਦੀ ਅਦਾਲਤ 'ਚ ਦੂਜਾ ਚਲਾਨ ਵੀ ਪੇਸ਼ ਕਰ ਦਿੱਤਾ। ਇਹ ਚਲਾਨ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਲਾਏ ਗਏ ਪੋਸਟਰਾਂ ਦੇ ਮਾਮਲੇ 'ਚ ਪੇਸ਼ ਕੀਤਾ ਗਿਆ। ਇਸ ਬਾਬਤ ਫਰੀਦੋਕਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਸੀ।

ਇਹ ਮਾਮਲਾ ਬਾਜਾਖਾਨਾ ਵਿੱਚ 295-A, 153-A, 506 ਤੇ 120 ਬੀ ਤਹਿਤ ਦਰਜ ਕੀਤਾ ਗਿਆ। ਇਹ ਚਲਾਨ ਫਰੀਦਕੋਟ ਦੇ ਜੇਐਮਆਈਸੀ ਤਰਜਾਨੀ ਦੀ ਅਦਾਲਤ 'ਚ ਪੇਸ਼ ਕੀਤ ਗਿਆ। ਬੇਅਦਬੀ ਦੇ ਤਿੰਨ ਮਾਮਲਿਆਂ 'ਚ ਸਿੱਟ ਵੱਲੋਂ ਪਹਿਲਾਂ ਚਲਾਨ 9 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ ਤੇ 11 ਦਿਨਾਂ ਵਿੱਚ ਦੂਜਾ ਚਲਾਨ ਪੇਸ਼ ਕੀਤਾ ਗਿਆ ਹੈ।

ਇਸ ਮਾਮਲੇ 'ਚ ਪੁਲਿਸ ਵੱਲੋਂ ਸੁਖਵਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਸਿੱਟ ਦੇ ਮੁਖੀ ਤੇ ਬਾਰਡਰ ਜ਼ੋਨ ਦੇ ਆਈਜੀ ਐਸਪੀਐਸ ਪਰਮਾਰ ਨੇ ਕੀਤੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸਮਰਥਨ ਮੁਹਿੰਮ

ETV Bharat Logo

Copyright © 2025 Ushodaya Enterprises Pvt. Ltd., All Rights Reserved.