ETV Bharat / state

ਬੇਅਦਬੀ ਮਾਮਲਾ: ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ ਨਵੀਂ SIT ਨੇ ਕੀਤੇ ਵੱਡੇ ਖੁਲਾਸੇ !

author img

By

Published : Sep 1, 2021, 8:18 PM IST

ਬੇਅਦਬੀ ਮਾਮਲਿਆ (Beadbi Case) ਦੀ ਜਾਂਚ ਕਰ ਰਹੀ ਨਵੀਂ SIT ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ ਹੈ। ਇਸ ਦੌਰਾਨ SIT ਦੇ ਵੱਲੋਂ ਪਿੰਡ ਦੇ ਲੋਕਾਂ ਨਾਲ ਘਟਨਾ ਸਬੰਧੀ ਗੱਲਬਾਤ ਕੀਤੀ ਗਈ। SIT ਵੱਲੋਂ ਲੋਕਾਂ ਨੂੰ ਲੋਕਾਂ ਜਾਂਚ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ।

ਬੇਅਦਬੀ ਮਾਮਲਾ: ਬੁਰਜ ਜਵਾਹਰ ਸਿੰਘ ਵਾਲਾ ਪਹੁੰਚ SIT ਨੇ ਕੀਤੇ ਵੱਡੇ ਖੁਲਾਸੇ

ਫਰੀਦਕੋਟ: ਬੇਅਦਬੀ ਮਾਮਲੇ ਨਾਲ ਜੁੜੇ ਤਿੰਨ ਮਾਮਲੇ ਜਿੰਨ੍ਹਾਂ ਵਿੱਚੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਰੂਪ ਚੋਰੀ ਮਾਮਲਾ, ਪੋਸਟਰ ਮਾਮਲਾ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Beadbi of Guru Granth Sahib Ji) ਦੇ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਆਈ ਜੀ ਬਾਰਡਰ ਰੇਂਜ ਐਸ ਪੀ ਐੱਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਟੀਮ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ।

ਬੇਅਦਬੀ ਮਾਮਲਾ: ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ ਨਵੀਂ SIT ਨੇ ਕੀਤੇ ਵੱਡੇ ਖੁਲਾਸੇ

ਇਸ ਦੌਰਾਨ ਐੱਸਆਈਟੀ ਵੱਲੋਂ ਪਿੰਡ ਵਾਸੀਆਂ ਨਾਲ਼ ਗੱਲਬਾਤ ਕੀਤੀ ਅਤੇ ਇਸ ਮਾਮਲੇ ਸਬੰਧੀ ਅਪੀਲ ਕੀਤੀ ਕਿ ਜੇ ਕਿਸੇ ਨੂੰ ਕੋਈ ਜਾਣਕਰੀ ਹੋਵੇ ਤਾਂ ਉਸ ਨੂੰ ਉਨ੍ਹਾਂ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਗੁਪਤ ਰੂਪ ‘ਚ ਵੀ ਕੋਈ ਜਾਣਕਰੀ ਦੇਣੀ ਚਾਉਦਾ ਹੈ ਤਾਂ ਉਹ ਨਿੱਜੀ ਤੌਰ ‘ਤੇ ਮਿਲ ਕੇ ਆਪਣੀ ਜਾਣਕਾਰੀ ਸਾਂਝੀ ਕਰ ਸਕਦਾ ਹੈ।

SIT ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਦੌਰਾਨ ਦੋ ਮਾਮਲਿਆਂ ਦੀ ਜਾਂਚ ਕਰ ਚਲਾਣ ਅਦਾਲਤ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਤੀਜੇ ਮਾਮਲੇ ‘ਚ ਵੀ ਜਲਦ ਚਲਾਣ ਅਦਾਲਤ ‘ਚ ਪੇਸ਼ ਕਰ ਦਿੱਤਾ ਜਵੇਗਾ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ‘ਚ 6 ਮੁਲਜ਼ਮ ਅਦਾਲਤ ਚ ਪੇਸ਼ ਕੀਤੇ ਜਾ ਚੁੱਕੇ ਹਨ ਜਦ ਕਿ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਬਾਕੀ ਦੋ ਮਾਮਲਿਆਂ ‘ਚ ਵੀ ਭਗੌੜਾ ਕਰਾਰ ਅਦਾਲਤ ਵੱਲੋਂ ਦਿਵਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਸਰੂਪ ਚੋਰੀ ਮਾਮਲੇ ‘ਚ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੂੰ ਇਸ ਮਾਮਲੇ ‘ਚੋਂ ਬਾਹਰ ਨਹੀਂ ਕੱਢਿਆ ਗਿਆ।

ਇਹ ਵੀ ਪੜ੍ਹੋ:ਜਲ੍ਹਿਆਂਵਾਲਾ ਬਾਗ਼: 'ਕੇਂਦਰ ਸਰਕਾਰ ਮਿਟਾ ਰਹੀ ਇਤਿਹਾਸ'

ETV Bharat Logo

Copyright © 2024 Ushodaya Enterprises Pvt. Ltd., All Rights Reserved.