ਫਰੀਦਕੋਟ: ਸੂਫੀ ਸੰਤ ਬਾਬਾ ਸੇਖ ਫਰੀਦ ਜੀ ਦੇ ਫਰੀਦਕੋਟ ਵਿਖੇ ਆਉਣ ਦੇ ਸਬੰਧ ਵਿੱਚ ਹਰ ਸਾਲ ਮਨਾਏ ਜਾਣ ਵਾਲੇ 5 ਰੋਜ਼ਾ ਵਿਰਾਸਤੀ ਮੇਲੇ ਦਾ ਆਗਾਜ਼ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਆਰੰਭ ਹੋ ਗਿਆ ਹੈ। ਮੰਗਲਵਾਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸਨਰ, ਐਸ.ਐਸ.ਪੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਹਲਕਾ ਫਰੀਦਕੋਟ ਦੇ ਵਿਧਾਇਕ ਤੋਂ ਇਲਾਵਾ ਬਾਬਾ ਫਰੀਦ ਜੀ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਦੇ ਸੰਸਥਾਪਕ ਇੰਦਰਜੀਤ ਸਿੰਘ ਖਾਲਸਾ ਦੀ ਹਾਜ਼ਰੀ ਵਿੱਚ ਇਸ ਮੇਲੇ ਦਾ ਸ਼ੁੱਭ ਆਰੰਭ ਹੋਇਆ।
19 ਸਿਤੰਬਰ ਤੋਂ ਵਿਰਾਸਤੀ ਮੇਲੇ ਦੀ ਸ਼ੁਰੂਆਤ: ਦੱਸ ਦਈਏ ਕਿ 5 ਦਿਨ ਚੱਲਣ ਵਾਲੇ ਵਿਰਾਸਤੀ ਮੇਲੇ ਵਿੱਚ ਧਾਰਮਿਕ, ਸੱਭਿਆਚਾਰਕ, ਖੇਡ ਤੇ ਸਮਾਜਿਕ ਸਮਾਗਮ ਵੇਖਣ ਨੂੰ ਮਿਲਣਗੇ। ਮੰਗਲਵਾਰ ਦੇ ਸਮਾਗਮਾਂ ਵਿੱਚ ਜੇਕਰ ਗੱਲ ਕਰੀਏ ਤਾਂ ਸਵੇਰੇ 7:30 ਵਜੇ ਆਗਮਨ ਪੁਰਬ ਦੀ ਸ਼ੁਰੂਆਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਹੋਈ ਹੈ।
ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ: 9 ਵਜੇ ਸਵੇਰੇ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਖੇਡ ਮੇਲੇ ਦਾ ਆਗਾਜ਼ ਹੋਵੇਗਾ, 9:30 ਵਜੇ ਸਾਹਿਤ ਮੇਲੇ ਦਾ ਆਗਾਜ਼ ਹੋਵੇਗਾ। 10 ਵਜੇ ਕਰਾਫਤ ਮੇਲੇ ਦਾ ਆਗਾਜ਼, 10:30 ਵਜੇ ਬਾਬਾ ਫਰੀਦ ਜੀ ਨਾਲ ਸੰਬੰਧਿਤ ਵਿਸ਼ੇਸ਼ ਸੈਮੀਨਾਰ, ਸ਼ਾਮ 4 ਵਜੇ ਆਗਮਨ ਪੁਰਬ ਦੇ ਸੰਬੰਧ ਵਿੱਚ ਖੂਨ ਦਾਨ ਕੈਂਪ, ਸ਼ਾਮ 6 ਵਜੇ ਕੌਮੀਂ ਲੋਕ ਨਾਚ ਦਾ ਆਯੋਜਨ ਹੋਵੇਗਾ ਅਤੇ ਰਾਤੀ 8 ਵਜੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬੀ ਦੇ ਨਾਮਵਰ ਲੋਕ ਗਾਇਕ ਦਰਸ਼ਨਜੀਤ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।
- Hardeep Singh Nijjar Murder Case : ਜਾਣੋ, ਕੌਣ ਸੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਜਿਸਦੇ ਕਤਲ ਦਾ ਇਲਜ਼ਾਮ ਕੈਨੇਡਾ ਨੇ ਭਾਰਤ ’ਤੇ ਲਗਾਇਆ !
- Buhe Bariyan Movie Controversies: ਪੰਜਾਬੀ ਫਿਲਮ ਬੂਹੇ ਬਾਰੀਆਂ ਖਿਲਾਫ਼ ਵਾਲਮੀਕੀ ਭਾਈਚਾਰੇ ਵੱਲੋਂ ਭੁੱਖ ਹੜਤਾਲ
- Spouse Sexual Relationship: ਸੈਕਸ ਤੋਂ ਬਗੈਰ ਵਿਆਹੁਤਾ ਜੀਵਨ ਸ਼ਰਾਪ, ਦਿੱਲੀ ਹਾਈਕੋਰਟ ਨੇ ਤਲਾਕ ਦੇ ਮਾਮਲੇ ਉੱਤੇ ਸੁਣਾਇਆ ਫੈਸਲਾ
ਪ੍ਰਕਾਸ਼ ਪੁਰਬ ਮੌਕੇ ਦੇਸ਼ ਦੁਨੀਆਂ ਤੋਂ ਸੰਗਤਾਂ ਹੁੰਦੀਆਂ ਨੇ ਨਤਮਸਤਕ: ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫਰੀਦ ਜੀ ਦੀ ਫਰੀਦਕੋਟ ਵਿਖੇ ਆਮਦ ਦੇ ਸੰਬੰਧੀ ਵਿੱਚ ਬੀਤੇ ਕਰੀਬ 54 ਵਰ੍ਹਿਆਂ ਤੋਂ ਹਰ ਸਾਲ 10 ਤੋਂ 23 ਸਤੰਬਰ ਤੱਕ “ਸ਼ੇਖ ਫਰੀਦ ਆਗਮਨ ਪੁਰਬ” ਹਰ ਸਾਲ ਜ਼ਿਲ੍ਹਾ ਪ੍ਰਸ਼ਾਸਨ, ਬਾਬਾ ਫਰੀਦ ਜੀ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਸਹਿਰ ਵਾਸੀਆਂ ਵੱਲੋਂ ਸਾਂਝੇਂ ਤੌਰ ਉੱਤੇ ਮਨਾਇਆ ਜਾਂਦਾ ਹੈ। ਜਿਸ ਵਿੱਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਬਾਬਾ ਫਰੀਦ ਜੀ ਦੇ ਸਥਾਨਾਂ ਨਾਲ ਸੰਬੰਧਿਤ ‘ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫਰੀਦ ਸੁਸਾਇਟੀ’ ਵੱਲੋਂ ਵੱਖ-ਵੱਖ ਖੇਡ ਮੁਕਾਬਲੇ ਖੇਡ ਕਲੱਬਾਂ ਵੱਲੋਂ ਥਾਂ-ਥਾਂ ਉੱਤੇ ਲੰਗਰਾਂ ਦੇ ਪ੍ਰਬੰਧ ਨੇੜਲੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਅਤੇ ਵਿਰਾਸਤੀ ਤੇ ਸੱਭਿਆਚਰਕ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਂਦੇ ਹਨ। ਹਰ ਸਾਲ ਇਸ 5 ਰੋਜ਼ਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੁਨੀਆਂ ਤੋਂ ਬਾਬਾ ਫਰੀਦ ਜੀ ਦੀਆਂ ਨਾਮ ਲੇਵਾ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਸ਼ਿਰਕਤ ਕਰਦੀਆਂ ਹਨ।