ਫ਼ਰੀਦਕੋਟ : 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੇ 6ਵੇਂ ਦਿਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚੋਂ ਹੁੰਦਾ ਹੋਇਆ ਕਰੀਬ ਡੇਢ ਵਜੇ ਗੁਰਦੁਆਰਾ ਗੋਦੜੀ ਸਾਹਿਬ ਵਿੱਖੇ ਕਰੀਬ ਡੇਢ ਵਜੇ ਤੱਕ ਪਹੁੰਚਿਆ।
ਇਸ ਦੌਰਾਨ ਸੰਗਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਹਿੱਸਾ ਲਿਆ। ਨਗਰ ਕੀਰਤਨ ਦੀ ਪੂਰਨ ਸਮਾਪਤੀ ਤੋਂ ਬਾਅਦ ਗੁਰੂਦੁਆਰਾ ਗੋਦੜੀ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਵਿੱਚ ਬਾਬਾ ਫ਼ਰੀਦ ਇਮਾਨਦਾਰੀ ਤੇ ਮੱਨੁਖਤਾ ਦੀ ਸੇਵਾ ਕਰਨ ਬਦਲੇ ਪੂਰਨ ਸਿੰਘ ਐਵਾਰਡ ਫ਼ਾਰ ਹਿਉਮੈਨਟੀ ਦਾ ਦਿੱਤਾ ਗਿਆ।
ਦੱਸ ਦਈਏ ਕਿ ਬਾਬਾ ਫ਼ਰੀਦ ਇਮਾਨਦਾਰੀ ਐਵਾਰਡ ਆਈਪੀਐੱਸ ਬੀ ਚੰਦਰਾ ਸ਼ੇਖਰ ਤੇ ਆਈਜੀ ਫਿਰੋਜ਼ਪੁਰ ਰੇਂਜ ਨੂੰ ਮਿਲਿਆ ਅਤੇ ਭਗਤ ਪੂਰਨ ਸਿੰਘ ਐਵਾਰਡ ਤਰਸੇਮ ਕਪੂਰ ਅਤੇ ਆਈਏਐੱਸ ਗੁਰਦੇਵ ਸਿੰਘ ਨੂੰ ਮਿਲਿਆ ਤੇ ਨਾਲ ਹੀ ਐਵਾਰਡੀਆ ਨੂੰ ਇੱਕ-ਇੱਕ ਲੱਖ ਰੁਪਏ, ਸੈਰਟੀਫ਼ੀਕੇਟ, ਸਿਰੋਪਾਓ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।
ਐਵਾਰਡ ਨੂੰ ਲੈ ਕੇ ਆਈਪੀਐੱਸ ਬੀ ਚੰਦਰਾ ਸ਼ੇਖਰ, ਆਈਜੀ ਫਿਰੋਜ਼ਪੁਰ ਰੇਂਜ ਨੇ ਕਿਹਾ ਕਿ ਜੋ ਇਮਾਨਦਾਰੀ ਦਾ ਐਵਾਰਡ ਅੱਜ ਉਨ੍ਹਾਂ ਨੂੰ ਮਿਲਿਆ ਹੈ ਇਹ ਹਰ ਉਸ ਪੁਲਿਸ ਕਰਮੀ ਦਾ ਐਵਾਰਡ ਹੈ ਜੋ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸਨਮਾਨ ਵਿੱਚ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਮਿਲੀ ਹੈ ਉਹ ਪੁਲਿਸ ਵੈਲਫੇਅਰ ਫੰਡ ਵਿੱਚ ਜਮ੍ਹਾਂ ਕਰਨਗੇ।
ਇਸ ਮੌਕੇ ਗੱਲਬਾਤ ਕਰਦਿਆਂ ਭਗਤ ਪੂਰਨ ਸਿੰਘ ਮਨੁੱਖਤਾ ਦੀ ਸੇਵਾ ਦਾ ਐਵਾਰਡ ਹਾਸਲ ਕਰਨ ਵਾਲੇ ਤਰਸੇਮ ਕਪੂਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਸ ਸਨਮਾਨ ਦੇ ਲਾਇਕ ਨਹੀਂ ਸਮਝਦੇ ਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਹੜੇ ਮਾਪਦੰਡਾਂ ਤਹਿਤ ਉਹਨਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਇਸ ਇਨਾਮ ਵਿੱਚ ਉਹਨਾਂ ਨੂੰ ਰਾਸ਼ੀ ਮਿਲੀ ਹੈ। ਉਹ ਉਸ ਰਾਸ਼ੀ ਨੂੰ ਆਪਣੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਵੰਡ ਦੇਣਗੇ।